Quran Apps in many lanuages:

Surah An-Nur Ayahs #57 Translated in Punjabi

وَأَقْسَمُوا بِاللَّهِ جَهْدَ أَيْمَانِهِمْ لَئِنْ أَمَرْتَهُمْ لَيَخْرُجُنَّ ۖ قُلْ لَا تُقْسِمُوا ۖ طَاعَةٌ مَعْرُوفَةٌ ۚ إِنَّ اللَّهَ خَبِيرٌ بِمَا تَعْمَلُونَ
ਅਤੇ ਉਹ ਅੱਲਾਹ ਦੀ’ ਸਹੂੰ ਖਾਂਦੇ ਹਨ, ਅਤਿਅੰਤ ਗੰਭੀਰ ਸਹੁੰ ਕਿ ਜੇਕਰ ਤੁਸੀਂ ਉਨ੍ਹਾਂ ਨੂੰ ਹੁਕਮ ਕਰੋ ਤਾਂ ਉਹ ਜ਼ਰੂਰ ਨਿਕਲਣਗੇ। ਆਖੋਂ, ਕਿ ਸਹੁੰਆਂ ਨਾ ਖਾਉਂ, ਮਰਿਆਦਾ ਅਨੁਸਾਰ ਆਗਿਆ ਪਾਲਣ ਕਰੋਂ। ਬੇਸ਼ੱਕ ਅੱਲਾਹ ਨੂੰ ਪਤਾ ਹੈ ਜੋ ਤੁਸੀਂ ਕਰਦੇ ਹੋ।
قُلْ أَطِيعُوا اللَّهَ وَأَطِيعُوا الرَّسُولَ ۖ فَإِنْ تَوَلَّوْا فَإِنَّمَا عَلَيْهِ مَا حُمِّلَ وَعَلَيْكُمْ مَا حُمِّلْتُمْ ۖ وَإِنْ تُطِيعُوهُ تَهْتَدُوا ۚ وَمَا عَلَى الرَّسُولِ إِلَّا الْبَلَاغُ الْمُبِينُ
ਆਖੋ, ਕਿ ਅੱਲਾਹ ਦੀ ਆਗਿਆ ਦਾ ਪਾਲਣ ਕਰੋ ਅਤੇ ਰਸੂਲ ਦੀ ਆਗਿਆ ਦਾ ਪਾਲਣ ਵੀ ਕਰੋਂ। ਫਿਰ ਜੇਕਰ ਤੁਸੀਂ ਮੂੰਹ ਮੌੜੌਗੇ ਤਾਂ ਰਸੂਲ ਉੱਤੇ ਉਹ ਭਾਰੀ ਜ਼ਿੰਮੇਵਾਰੀ ਹੈ, ਜਿਹੜੀ ਉਸ ਉੱਤੇ ਪਾਈ ਗਈ ਹੈ ਅਤੇ ਤੁਹਾਡੇ ਉੱਤੇ ਉਹ ਭਾਰ ਹੈ ਜਿਹੜਾ ਤੁਹਾਡੇ ਤੇ ਪਾਇਆ ਗਿਆ ਹੈ। ਅਤੇ ਜੇਕਰ ਤੁਸੀਂ ਉਸ ਦੀ ਆਗਿਆ ਦਾ ਪਾਲਣ ਕਰੋਂਗੇ ਤਾਂ ਚੰਗਾ ਰਾਹ ਪਾਉਂਗੇ। ਅਤੇ ਰਸੂਲ ਦੀ ਜ਼ਿੰਮੇਵਾਰੀ ਸਿਰਫ਼ ਸਪੱਸ਼ਟ ਰੂਪ ਵਿਚ ਪਹੁੰਚਾ ਦੇਣਾ ਹੈ।
وَعَدَ اللَّهُ الَّذِينَ آمَنُوا مِنْكُمْ وَعَمِلُوا الصَّالِحَاتِ لَيَسْتَخْلِفَنَّهُمْ فِي الْأَرْضِ كَمَا اسْتَخْلَفَ الَّذِينَ مِنْ قَبْلِهِمْ وَلَيُمَكِّنَنَّ لَهُمْ دِينَهُمُ الَّذِي ارْتَضَىٰ لَهُمْ وَلَيُبَدِّلَنَّهُمْ مِنْ بَعْدِ خَوْفِهِمْ أَمْنًا ۚ يَعْبُدُونَنِي لَا يُشْرِكُونَ بِي شَيْئًا ۚ وَمَنْ كَفَرَ بَعْدَ ذَٰلِكَ فَأُولَٰئِكَ هُمُ الْفَاسِقُونَ
ਅੱਲਾਹ ਨੇ ਵਾਅਦਾ ਕੀਤਾ ਹੈ ਤੁਹਾਡੇ ਨਾਲ ਅਤੇ ਉਨ੍ਹਾਂ ਲੋਕਾਂ ਨਾਲ ਜਿਹੜੇ ਈਮਾਨ ਲਿਆਉਣ ਅਤੇ ਚੰਗੇ ਕੰਮ ਕਰਨ। ਕਿ ਉਹ ਉਨ੍ਹਾਂ ਨੂੰ ਧਰਤੀ ਤੇ ਸੱਤਾ ਪ੍ਰਦਾਨ ਕਰੇਗਾ, ਜਿਵੇਂ’ ਕਿ ਉਨ੍ਹਾਂ ਤੋਂ ਪਹਿਲੇ ਲੋਕਾਂ ਨੂੰ ਕੀਤੀ ਗਈ ਸੀ। ਅਤੇ ਉਨ੍ਹਾਂ ਦੇ ਲਈ ਉਨ੍ਹਾਂ ਦੇ ਧਰਮ ਨੂੰ ਪੱਕਾ ਕਰ ਦੇਵੇਗਾ, ਜਿਸ ਨੂੰ ਉਨ੍ਹਾਂ ਲਈ ਪਸੰਦ ਕੀਤਾ ਗਿਆ ਹੈ। ’ਅਤੇ ਉਨ੍ਹਾਂ ਦੇ ਡਰ ਦੀ ਹਾਲਤ ਨੂੰ ਸ਼ਾਂਤੀ ਵਿਚ ਬਦਲ ਦੇਵੇਗਾ। ਉਹ ਸਿਰਫ਼ ਮੇਰੀ ਬੰਦਗੀ ਕਰਨਗੇ। ਅਤੇ ਕਿਸੇ ਚੀਜ਼ ਨੂੰ ਵੀ ਮੇਰਾ ਸ਼ਰੀਕ ਨਹੀਂ ਬਨਾਉਣਗੇ। ਜਿਹੜੇ ਇਸ ਤੋਂ ਬਆਦ ਵੀ ਇਨਕਾਰ ਕਰਨ ’ਤਾਂ ਅਜਿਹੇ ਲੋਕ ਅਵੱਗਿਆਕਾਰੀ ਹਨ।
وَأَقِيمُوا الصَّلَاةَ وَآتُوا الزَّكَاةَ وَأَطِيعُوا الرَّسُولَ لَعَلَّكُمْ تُرْحَمُونَ
ਅਤੇ ਨਮਾਜ਼ ਸਥਾਪਿਤ ਕਰੋ ਅਤੇ ਜ਼ਕਾਤ ਅਦਾ ਕਰੋਂ ਅਤੇ ਰਸੂਲ ਦੀ ਆਗਿਆ ਦਾ ਪਾਲਣ ਕਰੋ ’ਤਾਂ ਕਿ ਤੁਹਾਡੇ ਉੱਪਰ ਰਹਿਮ ਕੀਤਾ ਜਾਵੇ।
لَا تَحْسَبَنَّ الَّذِينَ كَفَرُوا مُعْجِزِينَ فِي الْأَرْضِ ۚ وَمَأْوَاهُمُ النَّارُ ۖ وَلَبِئْسَ الْمَصِيرُ
ਜੋ ਲੋਕ ਝੂਠਲਾ ਰਹੇ ਹਨ, ਉਨ੍ਹਾਂ ਦੇ ਸਬੰਧ ਵਿਚ ਇਹ ਨਾ ਸਮਝੋ ਕਿ ਉਹ ਧਰਤੀ ਤੇ ਅੱਲਾਹ ਨੂੰ ਮਜਬੂਰ ਕਰ ਦੇਣਗੇ। ਅਤੇ ਉਨ੍ਹਾਂ ਦਾ ਟਿਕਾਣਾ ਅੱਗ ਹੈ ਅਤੇ ਬਹੁਤ ਮਾੜਾ ਟਿਕਾਣਾ ਹੈ।

Choose other languages: