Quran Apps in many lanuages:

Surah An-Nur Ayahs #52 Translated in Punjabi

وَإِذَا دُعُوا إِلَى اللَّهِ وَرَسُولِهِ لِيَحْكُمَ بَيْنَهُمْ إِذَا فَرِيقٌ مِنْهُمْ مُعْرِضُونَ
ਅਤੇ ਜਦੋਂ ਉਨ੍ਹਾਂ ਨੂੰ ਅੱਲਾਹ ਅਤੇ ਰਸੂਲ ਦੇ ਵੱਲ ਸੱਦਿਆ ਜਾਂਦਾ ਹੈ, ਤਾਂ ਜੋ ਅੱਲਾਹ ਦਾ ਰਸੂਲ ਉਨ੍ਹਾਂ ਦੇ ਵਿਚਕਾਰ ਫ਼ੈਸਲਾ ਕਰੇ ਤਾਂ ਉਨ੍ਹਾਂ ਵਿਚੋਂ ਇੱਕ ਵਰਗ ਮੂੰਹ ਮੌੜ ਲੈਂਦਾ ਹੈ।
وَإِنْ يَكُنْ لَهُمُ الْحَقُّ يَأْتُوا إِلَيْهِ مُذْعِنِينَ
ਅਤੇ ਜੇਕਰ ਇਨ੍ਹਾਂ ਨੂੰ ਅਧਿਕਾਰ ਮਿਲਣ ਵਾਲਾ ਹੋਵੇ ਤਾਂ ਇਹ ਉਸ ਵੱਲ ਆਗਿਆਕਾਰੀ ਬਣ ਕੇ ਆ ਜਾਂਦੇ ਹਨ।
أَفِي قُلُوبِهِمْ مَرَضٌ أَمِ ارْتَابُوا أَمْ يَخَافُونَ أَنْ يَحِيفَ اللَّهُ عَلَيْهِمْ وَرَسُولُهُ ۚ بَلْ أُولَٰئِكَ هُمُ الظَّالِمُونَ
ਕੀ ਇਨ੍ਹਾਂ ਦੇ ਦਿਲਾਂ ਵਿਚ ਰੌਗ ਹੈ ਜਾਂ ਇਹ ਸ਼ੱਕ ਵਿਚ ਪਏ ਹਨ, ਜਾਂ ਇਨ੍ਹਾਂ ਨੂੰ ਇਹ ਡਰ ਹੈ, ਕਿ ਅੱਲਾਹ ਅਤੇ ਉਸ ਦਾ ਰਸੂਲ ਉਨ੍ਹਾਂ ਤੇ ਜ਼ੁਲਮ ਕਰਨਗੇ। ਸਗੋਂ ਇਹ ਲੋਕ ਅਤਿਆਜ਼ਾਰੀ ਹਨ।
إِنَّمَا كَانَ قَوْلَ الْمُؤْمِنِينَ إِذَا دُعُوا إِلَى اللَّهِ وَرَسُولِهِ لِيَحْكُمَ بَيْنَهُمْ أَنْ يَقُولُوا سَمِعْنَا وَأَطَعْنَا ۚ وَأُولَٰئِكَ هُمُ الْمُفْلِحُونَ
ਈਮਾਨ ਵਾਲਿਆਂ ਦਾ ਕਹਿਣਾ ਤਾ ਇਹ ਹੈ ਕਿ ਜਦੋਂ ਉਹ ਅੱਲਾਹ ਅਤੇ ਰਸੂਲ ਦੇ ਵੱਲ ਸ਼ੁਲਾਏ ਜਾਣ ’ਤਾਂ ਜੋ ਰਸੂਲ ਉਨ੍ਹਾਂ ਵਿਚਕਾਰ ਫੈਸਲਾ ਕਰੇ ਤਾਂ ਉਹ ਕਹਿਣ ਕਿ ਅਸੀਂ ਸੁਣਿਆ ਅਤੇ ਅਸੀਂ ਮੰਨਿਆ ਅਤੇ ਇਹ ਹੀ ਲੋਕ ਸਫ਼ਲਤਾ ਪਾਉਣ ਵਾਲੇ ਹਨ।
وَمَنْ يُطِعِ اللَّهَ وَرَسُولَهُ وَيَخْشَ اللَّهَ وَيَتَّقْهِ فَأُولَٰئِكَ هُمُ الْفَائِزُونَ
ਅਤੇ ਜਿਹੜੇ ਬੰਦੇ ਅੱਲਾਹ ਅਤੇ ਉਸ ਦੇ ਰਸੂਲ ਦੀ ਆਗਿਆ ਦਾ ਪਾਲਣ ਕਰਨ ਅਤੇ ਉਹ ਅੱਲਾਹ ਤੋਂ ਡਰਨ ਅਤੇ ਉਸ ਦੇ ਵਿਰੋਧ ਤੋਂ ਬਚਣ ਤਾਂ ਇਹ ਹੀ ਲੋਕ ਹਨ ਜਿਹੜੇ ਸਫ਼ਲ ਹੋਣਗੇ।

Choose other languages: