Quran Apps in many lanuages:

Surah An-Nur Ayahs #37 Translated in Punjabi

وَلْيَسْتَعْفِفِ الَّذِينَ لَا يَجِدُونَ نِكَاحًا حَتَّىٰ يُغْنِيَهُمُ اللَّهُ مِنْ فَضْلِهِ ۗ وَالَّذِينَ يَبْتَغُونَ الْكِتَابَ مِمَّا مَلَكَتْ أَيْمَانُكُمْ فَكَاتِبُوهُمْ إِنْ عَلِمْتُمْ فِيهِمْ خَيْرًا ۖ وَآتُوهُمْ مِنْ مَالِ اللَّهِ الَّذِي آتَاكُمْ ۚ وَلَا تُكْرِهُوا فَتَيَاتِكُمْ عَلَى الْبِغَاءِ إِنْ أَرَدْنَ تَحَصُّنًا لِتَبْتَغُوا عَرَضَ الْحَيَاةِ الدُّنْيَا ۚ وَمَنْ يُكْرِهْهُنَّ فَإِنَّ اللَّهَ مِنْ بَعْدِ إِكْرَاهِهِنَّ غَفُورٌ رَحِيمٌ
ਅਤੇ ਜਿਸ ਨੂੰ ਨਿਕਾਹ ਦਾ ਮੌਕਾ ਨਾ ਮਿਲੇ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਉੱਪਰ ਸੰਜਮ ਰੱਖਣ ਇਥੋਂ ਤੱਕ ਕਿ ਅੱਲਾਹ ਉਨ੍ਹਾਂ ਨੂੰ ਆਪਣੀ ਕਿਰਪਾ ਨਾਲ ਸੰਪੰਨ ਨਾ ਕਰ ਦੇਵੇ। ਅਤੇ ਤੁਹਾਡੇ ਮਮਲੂਕਾਂ (ਜਿਨ੍ਹਾਂ ਤੇ ਤੁਹਾਨੂੰ ਅਧਿਕਾਰ ਹੈ) ਵਿਚੋਂ ਜਿਹੜਾ ਮੁਕਾਤਿਬ (ਉਹ ਗੁਲਾਮ, ਜਿਹੜਾ ਧਨ ਜਾਂ ਨਿਯਤ ਸੇਵਾ ਦੇ ਬਦਲੇ ਆਪਣੇ ਮਾਲਕ ਤੋਂ ਅਜ਼ਾਦੀ ਪ੍ਰਾਪਤ ਕਰਨਾ ਚਾਹੁੰਦਾ ਹੈ) ਹੋਣਾ ਚਾਹੁੰਦਾ ਹੈ, ਤਾਂ ਉਨ੍ਹਾਂ ਨੂੰ ਮੁਕਾਤਿਬ ਬਣਾ ਲਵੋਂ (ਭਾਵ ਆਜ਼ਾਦੀ ਦੇ ਦੇਵੋ) ਜੇਕਰ ਤੁਸੀਂ ਉਸ ਨੂੰ ਯੋਗ ਸਮਝੋ “ਤਾਂ ਉਸ ਨੂੰ ਉਸ ਧਨ ਵਿਚੋਂ’ ਦੇਵੋ ਜਿਹੜਾ ਅੱਲਾਹ ਨੇ ਤੁਹਾਨੂੰ ਬਖਸ਼ਿਆ ਹੈ। ਅਤੇ ਆਪਣੀਆਂ ਦਾਸੀਆਂ ਨੂੰ ਸਿਰਫ ਆਪਣੇ ਸੰਸਾਰਿਕ ਲਾਭ ਪ੍ਰਾਪਤ ਕਰਨ ਵਾਸਤੇ ਜਿਸਮ ਫਰੋਸ਼ੀ ਦੇ ਧੰਦੇ ਲਈ ਮਜਬੂਰ ਨਾ ਕਰੋ। ਜਦੋਂ ਕਿ ਉਹ ਆਪਣੇ ਆਚਾਰ ਨੂੰ ਸਾਫ ਰੱਖਣਾ ਚਾਹੁੰਦੀਆਂ ਹੋਣ। ਅਤੇ ਜਿਹੜਾ ਇਨ੍ਹਾਂ ਨੂੰ ਮਜਬੂਰ ਕਰੇਗਾ, ਤਾਂ ਅੱਲਾਹ ਮਜਬੂਰ ਕੀਤੇ ਜਾਣ ਤੋਂ ਬਆਦ (ਦਾਸੀਆਂ` ਨੂੰ) ਮੁਆਫੀ ਦੇਣ ਵਾਲਾ ਕਿਰਪਾਲੂ ਹੈ।
وَلَقَدْ أَنْزَلْنَا إِلَيْكُمْ آيَاتٍ مُبَيِّنَاتٍ وَمَثَلًا مِنَ الَّذِينَ خَلَوْا مِنْ قَبْلِكُمْ وَمَوْعِظَةً لِلْمُتَّقِينَ
ਅਤੇ ਬੇਸ਼ੱਕ ਅਸੀਂ ਤੁਹਾਡੇ ਵੱਲ ਪ੍ਰਕਾਸ਼ ਮਈ ਆਇਤਾਂ ਅਤੇ ਡਰਨ ਵਾਲਿਆਂ ਲਈ ਉਪਦੇਸ਼ ਵੀ ਉਤਾਰਿਆ ਹੈ ਅਤੇ ਉਨ੍ਹਾਂ ਲੋਕਾਂ ਦੀਆਂ ਮਿਸਾਲਾਂ ਵੀ ਜਿਹੜੇ ਤੁਹਾਡੇ ਤੋਂ ਪਹਿਲਾਂ ਹੋ ਚੁੱਕੇ ਹਨ।
اللَّهُ نُورُ السَّمَاوَاتِ وَالْأَرْضِ ۚ مَثَلُ نُورِهِ كَمِشْكَاةٍ فِيهَا مِصْبَاحٌ ۖ الْمِصْبَاحُ فِي زُجَاجَةٍ ۖ الزُّجَاجَةُ كَأَنَّهَا كَوْكَبٌ دُرِّيٌّ يُوقَدُ مِنْ شَجَرَةٍ مُبَارَكَةٍ زَيْتُونَةٍ لَا شَرْقِيَّةٍ وَلَا غَرْبِيَّةٍ يَكَادُ زَيْتُهَا يُضِيءُ وَلَوْ لَمْ تَمْسَسْهُ نَارٌ ۚ نُورٌ عَلَىٰ نُورٍ ۗ يَهْدِي اللَّهُ لِنُورِهِ مَنْ يَشَاءُ ۚ وَيَضْرِبُ اللَّهُ الْأَمْثَالَ لِلنَّاسِ ۗ وَاللَّهُ بِكُلِّ شَيْءٍ عَلِيمٌ
ਅੱਲਾਹ ਆਕਾਸ਼ਾਂ ਅਤੇ ਧਰਤੀ ਦਾ ਨੂਰ ਹੈ। ਉਸ ਦੇ ਇਸ ਨੂਰ ਦੀ ਮਿਸਾਲ ਅਜਿਹੀ ਹੈ ਜਿਵੇਂ ਇੱਕ ਤਾਕ ਭਾਵ ਧਾਲ (ਇਸ ਨੂੰ ਪੰਜਾਬੀ ਵਿਚ ਆਲਾ ਆਖਦੇ ਹਨ), ਜਿਸ ਵਿਚ ਇਕ ਦੀਵਾ ਹੈ। ਦੀਵਾ ਇਕ ਫਾਨੂਸ ਦੇ ਅੰਦਰ ਹੈ। ਫਾਨੂਸ ਅਜਿਹਾ ਹੈ ਜਿਵੇਂ ਇੱਕ ਚਮਕਦਾ ਹੋਇਆ ਤਾਰਾ। ਇਹ (ਦੀਵਾ) ਜ਼ੈਤੂਨ ਦੇ ਇੱਕ ਪਵਿੱਤਰ ਰੁੱਖ ਦੇ ਤੇਲ ਨਾਲ ਜਲਾਇਆ ਜਾਂਦਾ ਹੈ, ਉਸ ਦੀ ਲੋਅ ਨਾ ਪੂਰਬ ਵਿਚ ਹੈ ਨਾ ਪੱਛਮ ਵੱਲ (ਭਾਵ ਹਰ ਪਾਸੇ ਹੈ)। ਉਸ ਦਾ ਤੇਲ ਅਜਿਹਾ ਹੈ ਜਿਹੜਾ ਅੱਗ ਦੀ ਛੁਹ ਤੋਂ ਬਿਨਾ ਹੀ ਖੂਦ-ਬਾ-ਖੁਦ ਬਲਣ ਲਈ ਤਿਆਰ ਹੈ। ਪ੍ਰਕਾਸ਼ ਹੀ ਪ੍ਰਕਾਸ਼। ਅੱਲਾਹ ਆਪਣੇ ਪ੍ਰਕਾਸ਼ ਦਾ ਰਾਹ ਜਿਸ ਨੂੰ ਚਾਹੁੰਦਾ ਹੈ ਵਿਖਾਉਂਦਾ ਹੈ। ਅਤੇ ਅੱਲਾਹ ਲੋਕਾਂ ਲਈ ਮਿਸਾਲਾਂ ਬਿਆਨ ਕਰਦਾ ਹੈ। ਅਤੇ ਅੱਲਾਹ ਹਰ ਚੀਜ਼ ਨੂੰ ਜਾਣਨ ਵਾਲਾ ਹੈ।
فِي بُيُوتٍ أَذِنَ اللَّهُ أَنْ تُرْفَعَ وَيُذْكَرَ فِيهَا اسْمُهُ يُسَبِّحُ لَهُ فِيهَا بِالْغُدُوِّ وَالْآصَالِ
ਪ੍ਰਕਾਸ਼ ਹੈ ਅਜਿਹੇ ਘਰਾਂ ਵਿਚ ਜਿਨ੍ਹਾਂ ਦੇ ਸਬੰਧ ਵਿਚ ਅੱਲਾਹ ਨੇ ਹੁਕਮ ਦਿੱਤਾ ਹੈ ਕਿ ਉਹ ਉੱਚੇ ਕੀਤੇ ਜਾਣ ਅਤੇ ਉਨ੍ਹਾਂ ਵਿਚ ਉਸ ਦੇ ਨਾਮ ਦਾ ਗੁਣ ਗਾਣ ਕੀਤਾ ਜਾਵੇ। ਉਨ੍ਹਾਂ ਵਿਚ ਸਵੇਰ ਅਤੇ ਸ਼ਾਮ ਅੱਲਾਹ ਨੂੰ ਯਾਦ ਕਰਦੇ ਹਨ।
رِجَالٌ لَا تُلْهِيهِمْ تِجَارَةٌ وَلَا بَيْعٌ عَنْ ذِكْرِ اللَّهِ وَإِقَامِ الصَّلَاةِ وَإِيتَاءِ الزَّكَاةِ ۙ يَخَافُونَ يَوْمًا تَتَقَلَّبُ فِيهِ الْقُلُوبُ وَالْأَبْصَارُ
ਉਹ ਲੋਕ ਜਿਨ੍ਹਾ ਨੂੰ ਵਿਉਪਾਰ ਅਤੇ ਖ਼ਰੀਦ ਵੇਚ ਅੱਲਾਹ ਦੀ ਯਾਦ ਤੋਂ ਵਾਬਾਂ ਨਹੀਂ ਕਰਦਾ ਅਤੇ ਨਾ ਨਮਾਜ਼ ਦੀ ਸਥਾਪਨਾ ਅਤੇ ਜ਼ਕਾਤ ਦੇਣ ਤੋਂ। ਉਹ ਉਸ ਦਿਨ ਤੋਂ ਡਰਦੇ ਹਨ ਜਿਸ (ਦਿਨ) ਦਿਲ ਅਤੇ ਅੱਖਾਂ ਪੁੱਠੀਆਂ ਹੋ ਜਾਣਗੀਆਂ।

Choose other languages: