Quran Apps in many lanuages:

Surah An-Nur Ayahs #40 Translated in Punjabi

فِي بُيُوتٍ أَذِنَ اللَّهُ أَنْ تُرْفَعَ وَيُذْكَرَ فِيهَا اسْمُهُ يُسَبِّحُ لَهُ فِيهَا بِالْغُدُوِّ وَالْآصَالِ
ਪ੍ਰਕਾਸ਼ ਹੈ ਅਜਿਹੇ ਘਰਾਂ ਵਿਚ ਜਿਨ੍ਹਾਂ ਦੇ ਸਬੰਧ ਵਿਚ ਅੱਲਾਹ ਨੇ ਹੁਕਮ ਦਿੱਤਾ ਹੈ ਕਿ ਉਹ ਉੱਚੇ ਕੀਤੇ ਜਾਣ ਅਤੇ ਉਨ੍ਹਾਂ ਵਿਚ ਉਸ ਦੇ ਨਾਮ ਦਾ ਗੁਣ ਗਾਣ ਕੀਤਾ ਜਾਵੇ। ਉਨ੍ਹਾਂ ਵਿਚ ਸਵੇਰ ਅਤੇ ਸ਼ਾਮ ਅੱਲਾਹ ਨੂੰ ਯਾਦ ਕਰਦੇ ਹਨ।
رِجَالٌ لَا تُلْهِيهِمْ تِجَارَةٌ وَلَا بَيْعٌ عَنْ ذِكْرِ اللَّهِ وَإِقَامِ الصَّلَاةِ وَإِيتَاءِ الزَّكَاةِ ۙ يَخَافُونَ يَوْمًا تَتَقَلَّبُ فِيهِ الْقُلُوبُ وَالْأَبْصَارُ
ਉਹ ਲੋਕ ਜਿਨ੍ਹਾ ਨੂੰ ਵਿਉਪਾਰ ਅਤੇ ਖ਼ਰੀਦ ਵੇਚ ਅੱਲਾਹ ਦੀ ਯਾਦ ਤੋਂ ਵਾਬਾਂ ਨਹੀਂ ਕਰਦਾ ਅਤੇ ਨਾ ਨਮਾਜ਼ ਦੀ ਸਥਾਪਨਾ ਅਤੇ ਜ਼ਕਾਤ ਦੇਣ ਤੋਂ। ਉਹ ਉਸ ਦਿਨ ਤੋਂ ਡਰਦੇ ਹਨ ਜਿਸ (ਦਿਨ) ਦਿਲ ਅਤੇ ਅੱਖਾਂ ਪੁੱਠੀਆਂ ਹੋ ਜਾਣਗੀਆਂ।
لِيَجْزِيَهُمُ اللَّهُ أَحْسَنَ مَا عَمِلُوا وَيَزِيدَهُمْ مِنْ فَضْلِهِ ۗ وَاللَّهُ يَرْزُقُ مَنْ يَشَاءُ بِغَيْرِ حِسَابٍ
ਕਿ ਅੱਲਾਹ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾ ਦਾ ਚੰਗਾ ਬਦਲਾ ਦੇਵੇ ਅਤੇ ਉਨ੍ਹਾਂ ਨੂੰ ਵਧੇਰੇ ਆਪਣੀ ਕਿਰਪਾ ਪ੍ਰਦਾਨ ਕਰੇ। ਅਤੇ ਅੱਲਾਹ ਜਿਸ ਨੂੰ ਚਾਹੁੰਦਾ ਹੈ ਬੇਹਿਸਾਬ ਚਿੰਦਾ
وَالَّذِينَ كَفَرُوا أَعْمَالُهُمْ كَسَرَابٍ بِقِيعَةٍ يَحْسَبُهُ الظَّمْآنُ مَاءً حَتَّىٰ إِذَا جَاءَهُ لَمْ يَجِدْهُ شَيْئًا وَوَجَدَ اللَّهَ عِنْدَهُ فَوَفَّاهُ حِسَابَهُ ۗ وَاللَّهُ سَرِيعُ الْحِسَابِ
ਅਤੇ ਜਿਨ੍ਹਾ ਲੋਕਾਂ ਨੇ ਇਨਕਾਰ ਕੀਤਾ ਉਨ੍ਹਾਂ ਦੇ ਕਰਮ ਅਜਿਹੇ ਹਨ, ਜਿਵੇਂ’` ਪੱਧਰੇ ਮੈਦਾਨ ਵਿਚ ਮ੍ਰਿਗ-ਤ੍ਰਿਸ਼ਨਾ। ਪਿਆਸਾ ਆਦਮੀ ਉੱਸ ਨੂੰ ਪਾਣੀ ਸਮਝਦਾ ਹੈ। ਇਥੋਂ’ ਤੱਕ ਕਿ ਜਦੋਂ ਉਹ ਉਸ ਦੇ ਕੋਲ ਆਇਆ ’ਤਾਂ ਉਸ ਨੂੰ ਕੁਝ ਨਾ ਮਿਲਿਆ। ਅਤੇ ਉਸ ਨੇ ਉੱਤੇ ਅੱਲਾਹ ਨੂੰ ਹਾਜ਼ਿਰ ਪਾਇਆ, ਤਾਂ ਉਸ ਨੇ ਉਸ ਦਾ ਹਿਸਾਬ ਚੁੱਕਾ ਦਿੱਤਾ। ਅਤੇ ਅੱਲਾਹ ਜਲਦੀ ਹਿਸਾਬ ਜ਼ੁਕਾਉਣ ਵਾਲਾ ਹੈ।
أَوْ كَظُلُمَاتٍ فِي بَحْرٍ لُجِّيٍّ يَغْشَاهُ مَوْجٌ مِنْ فَوْقِهِ مَوْجٌ مِنْ فَوْقِهِ سَحَابٌ ۚ ظُلُمَاتٌ بَعْضُهَا فَوْقَ بَعْضٍ إِذَا أَخْرَجَ يَدَهُ لَمْ يَكَدْ يَرَاهَا ۗ وَمَنْ لَمْ يَجْعَلِ اللَّهُ لَهُ نُورًا فَمَا لَهُ مِنْ نُورٍ
ਜਾਂ ਜਿਵੇਂ ਇੱਕ ਡੂੰਘੇ ਸਮੁੰਦਰ ਵਿਚ ਹਨੇਰਾ ਹੋਵੇ। ਲਹਿਰਾਂ ਤੇ ਲਹਿਰਾਂ ਪੈਦਾ ਜੇਕਰ ਕੋਈ ਆਪਣਾ ਹੱਥ ਕੱਢੇ ਤਾਂ ਉਹ ਵੀ ਨਾ ਦਿੱਸੇ ਅਤੇ ਜਿਸ ਨੂੰ ਅੱਲਾਹ ਚਾਨਣ ਬਖਸ਼ਿਸ਼ ਨਾ ਕਰੇ ਤਾਂ ਉਸ ਲਈ ਕੋਈ ਪ੍ਰਕਾਸ਼ ਨਹੀਂ।

Choose other languages: