Quran Apps in many lanuages:

Surah An-Nisa Ayahs #91 Translated in Punjabi

اللَّهُ لَا إِلَٰهَ إِلَّا هُوَ ۚ لَيَجْمَعَنَّكُمْ إِلَىٰ يَوْمِ الْقِيَامَةِ لَا رَيْبَ فِيهِ ۗ وَمَنْ أَصْدَقُ مِنَ اللَّهِ حَدِيثًا
ਅੱਲਾਹ ਹੀ ਮੰਨਣਯੋਗ ਹੈ ਉਸ ਤੋਂ ਬਿਨਾਂ ਕੋਈ ਹੋਰ ਇਬਾਦਤ ਯੋਗ ਨਹੀਂ। ਉਹ ਤੁਹਾਨੂੰ ਸਾਰਿਆਂ ਨੂੰ ਕਿਆਮਤ ਦੇ ਦਿਨ ਇਕੱਠੇ ਕਰੇਗਾ। ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ। ਅੱਲਾਹ ਦੀ ਗੱਲ ਤੋਂ ਵੱਧ ਕੇ ਸੱਚੀ ਗੱਲ ਹੋਰ ਕਿਸ ਦੀ ਹੋ ਸਕਦੀ ਹੈ।
فَمَا لَكُمْ فِي الْمُنَافِقِينَ فِئَتَيْنِ وَاللَّهُ أَرْكَسَهُمْ بِمَا كَسَبُوا ۚ أَتُرِيدُونَ أَنْ تَهْدُوا مَنْ أَضَلَّ اللَّهُ ۖ وَمَنْ يُضْلِلِ اللَّهُ فَلَنْ تَجِدَ لَهُ سَبِيلًا
ਫਿਰ ਤੁਹਾਨੂੰ ਕੀ ਹੋਇਆ ਕਿ ਤੁਸੀਂ ਕਪਟੀਆਂ ਦੇ ਮਾਮਲੇ ਵਿਚ ਦੋ ਪੱਖੀ ਹੋ ਰਹੇ ਹੋ। ਹਾਲਾਂਕਿ ਅੱਲਾਹ ਨੇ ਉਨ੍ਹਾਂ ਦੇ ਕਰਮਾਂ ਦੇ ਕਾਰਨ ਉਨ੍ਹਾਂ ਨੂੰ ਉਲਟਾ ਫੇਰ ਦਿੱਤਾ ਹੈ। ਕੀ ਤੁਸੀਂ ਚਾਹੁੰਦੇ ਹੋਂ ਕਿ ਉਨ੍ਹਾਂ ਨੂੰ ਰਸਤੇ ਉੱਪਰ ਲਿਆਉ, ਜਿਨ੍ਹਾਂ ਨੂੰ ਅੱਲਾਹ ਨੇ ਭਟਕਾ ਦਿੱਤਾ ਹੈ। ਜਿਸ ਨੂੰ ਅੱਲਾਹ ਨੇ ਭਟਕਾ ਦਿੱਤਾ। ਤੁਸੀਂ ਕਦੇ ਵੀ ਉਸ ਲਈ ਕੋਈ ਮਾਰਗ ਨਹੀਂ ਪਾ ਸਕਦੇ।
وَدُّوا لَوْ تَكْفُرُونَ كَمَا كَفَرُوا فَتَكُونُونَ سَوَاءً ۖ فَلَا تَتَّخِذُوا مِنْهُمْ أَوْلِيَاءَ حَتَّىٰ يُهَاجِرُوا فِي سَبِيلِ اللَّهِ ۚ فَإِنْ تَوَلَّوْا فَخُذُوهُمْ وَاقْتُلُوهُمْ حَيْثُ وَجَدْتُمُوهُمْ ۖ وَلَا تَتَّخِذُوا مِنْهُمْ وَلِيًّا وَلَا نَصِيرًا
ਉਹ ਚਾਹੁੰਦੇ ਹਨ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਅਵੱਗਿਆ ਕੀਤੀ ਹੈ ਤੁਸੀਂ ਵੀ ਅਵੱਗਿਆ ਕਰੋਂ ਤਾਂ ਕਿ ਤੁਸੀਂ ਸਾਰੇ ਇੱਕ ਸਮਾਨ ਹੋਂ ਜਾਉ ਇਸ ਲਈ ਤੁਸੀ’ ਉਨ੍ਹਾਂ ਵਿਚੋਂ ਕਿਸੇ ਨੂੰ ਆਪਣਾ ਮਿੱਤਰ ਨਾ ਬਣਾਉ ਜਦੋਂ ਤੱਕ ਉਹ ਅੱਲਾਹ ਦੇ ਮਾਰਗ ਵਿਚ ਹਿਜਰਤ ਨਾ ਕਰਨ। ਜੇਕਰ ਉਹ ਇਸ ਨੂੰ ਸਵੀਕਾਰ ਨਾ ਕਰਨ ਤਾਂ ਉਨ੍ਹਾਂ ਨੂੰ ਫੜੋਂ ਅਤੇ ਜਿੱਥੇ ਕਿਤੇ ਵੀ ਉਨ੍ਹਾਂ ਨੂੰ ਦੇਖੋ, ਉਨ੍ਹਾਂ ਦੀ ਹੱਤਿਆ ਕਰੋ ਅਤੇ ਉਨ੍ਹਾਂ ਵਿਚੋਂ ਕਿਸੇ ਨੂੰ ਮਿੱਤਰ ਅਤੇ ਸਹਾਇਕ ਨਾ ਬਣਾਉ।
إِلَّا الَّذِينَ يَصِلُونَ إِلَىٰ قَوْمٍ بَيْنَكُمْ وَبَيْنَهُمْ مِيثَاقٌ أَوْ جَاءُوكُمْ حَصِرَتْ صُدُورُهُمْ أَنْ يُقَاتِلُوكُمْ أَوْ يُقَاتِلُوا قَوْمَهُمْ ۚ وَلَوْ شَاءَ اللَّهُ لَسَلَّطَهُمْ عَلَيْكُمْ فَلَقَاتَلُوكُمْ ۚ فَإِنِ اعْتَزَلُوكُمْ فَلَمْ يُقَاتِلُوكُمْ وَأَلْقَوْا إِلَيْكُمُ السَّلَمَ فَمَا جَعَلَ اللَّهُ لَكُمْ عَلَيْهِمْ سَبِيلًا
ਪਰ ਉਹ ਲੋਕ ਜਿਨ੍ਹਾਂ ਦਾ ਸਬੰਧ ਕਿਸੇ ਅਜਿਹੀ ਕੌਮ ਤੋਂ ਹੈ, ਜਿਨ੍ਹਾਂ ਨਾਲ ਤੁਹਾਡਾ ਸਮਝੌਤਾ ਹੈ, ਜਾਂ ਉਹ ਲੋਕ ਜੋ ਤੁਹਾਡੇ ਕੋਲ ਇਸ ਹਾਲਤ ਵਿਚ ਆਉਣ ਕਿ ਉਨ੍ਹਾਂ ਦੇ ਸੀਨੇ ਤੰਗ ਹੋਂ ਰਹੇ ਹਨ ਤੁਹਾਡੇ ਯੁੱਧ ਦੇ ਵੱਲੋਂ ਆਪਣੀ ਕੌਮ ਦੇ ਯੁੱਧ ਨਾਲ। ਜ਼ਰੂਰ ਤੁਹਾਡੇ ਨਾਲ ਲੜਦੇ। ਜੇਕਰ ਉਂਹ ਤੁਹਾਨੂੰ ਛੱਡਣ ਅਤੇ ਤੁਹਾਡੇ ਨਾਲ ਯੁੱਧ ਨਾ ਕਰਨ ਅਤੇ ਤੁਹਾਡੇ ਨਾਲ ਸਮਝੋਂਤੇ ਦੀ ਗੱਲ ਕਰਨ ਤਾਂ ਅੱਲਾਹ ਤੁਹਾਨੂੰ ਵੀ ਉਨ੍ਹਾਂ ਦੇ ਵਿਰੁੱਧ ਕਿਸੇ ਹਮਲੇ ਦੀ ਆਗਿਆ ਨਹੀਂ ਦਿੰਦਾ।
سَتَجِدُونَ آخَرِينَ يُرِيدُونَ أَنْ يَأْمَنُوكُمْ وَيَأْمَنُوا قَوْمَهُمْ كُلَّ مَا رُدُّوا إِلَى الْفِتْنَةِ أُرْكِسُوا فِيهَا ۚ فَإِنْ لَمْ يَعْتَزِلُوكُمْ وَيُلْقُوا إِلَيْكُمُ السَّلَمَ وَيَكُفُّوا أَيْدِيَهُمْ فَخُذُوهُمْ وَاقْتُلُوهُمْ حَيْثُ ثَقِفْتُمُوهُمْ ۚ وَأُولَٰئِكُمْ جَعَلْنَا لَكُمْ عَلَيْهِمْ سُلْطَانًا مُبِينًا
ਦੂਸਰੇ ਕੁਝ ਅਜਿਹੇ ਲੋਕਾਂ ਨੂੰ ਵੀ ਤੁਸੀਂ ਪਾਉਗੇ ਜੋ ਇਹ ਚਾਹੁੰਦੇ ਹਨ ਕਿ ਉਹ ਤੁਹਾਡੇ ਨਾਲ ਵੀ ਸ਼ਾਂਤੀਪੂਰਵਕ ਰਹਿਣ ਅਤੇ ਆਪਣੀ ਕੌਮ ਨਾਲ ਵੀ ਸ਼ਾਂਤੀਪੂਰਵਕ ਰਹਿਣ। ਜਦੋਂ ਕਦੇ ਵੀ ਉਹ ਬੁਰਾ ਮੌਕਾ ਪਾਉਣ ਤਾਂ ਉਹ ਉਸ ਵਿਚ ਕੁੱਦ ਪੈਂਦੇ ਹਨ। ਅਜਿਹੇ ਲੋਕ ਜੇਕਰ ਤੁਹਾਡੇ ਨਾਲ ਇੱਕਠੇ ਨਾ ਰਹਿਣ ਅਤੇ ਤੁਹਾਡੇ ਨਾਲ ਸੁਲ੍ਹਾ-ਸਫਾਈ ਦਾ ਕਿ ਹਾਰ ਨਾ ਰੱਖਣ ਅਤੇ ਆਪਣੇ ਹੱਥ ਨਾ ਰੋਕਣ ਤਾਂ ਤੁਸੀਂ ਜਿੱਥੇ ਕਿਤੇ ਉਨ੍ਹਾਂ ਨੂੰ ਪਾਉ ਉਨ੍ਹਾਂ ਨੂੰ ਮਾਰੋ। ਇਹ ਲੋਕ ਹਨ, ਜਿਨ੍ਹਾਂ ਦੇ ਵਿਰੁੱਧ ਅਸੀਂ ਸਪੱਸ਼ਟ ਤਰਕ ਦਿੱਤਾ ਹੈ।

Choose other languages: