Quran Apps in many lanuages:

Surah An-Nisa Ayahs #77 Translated in Punjabi

وَلَئِنْ أَصَابَكُمْ فَضْلٌ مِنَ اللَّهِ لَيَقُولَنَّ كَأَنْ لَمْ تَكُنْ بَيْنَكُمْ وَبَيْنَهُ مَوَدَّةٌ يَا لَيْتَنِي كُنْتُ مَعَهُمْ فَأَفُوزَ فَوْزًا عَظِيمًا
ਜੇ ਤੁਹਾਨੂੰ ਅੱਲਾਹ ਦੀ ਕੋਈ ਬਖਸ਼ਿਸ਼ ਪ੍ਰਾਪਤ ਹੋਵੇ ਤਾਂ ਕਹਿੰਦਾ ਹੈ। ਜਿਵੇਂ ਤੁਹਾਡੇ ਅਤੇ ਉਸ ਦੇ ਵਿਚਕਾਰ ਪ੍ਰੇਮ ਦਾ ਸਬੰਧ ਹੀ ਨਹੀਂ ਕਿ ਕਾਸ਼! ਮੈ’ ਵੀ ਉਨ੍ਹਾਂ ਦੇ ਨਾਲ ਹੁੰਦਾ ਤਾਂ ਬਹੁਤ ਵੱਡੀ ਸਫ਼ਲਤਾ ਪ੍ਰਾਪਤ ਕਰ ਲੈਣੀ ਸੀ।
فَلْيُقَاتِلْ فِي سَبِيلِ اللَّهِ الَّذِينَ يَشْرُونَ الْحَيَاةَ الدُّنْيَا بِالْآخِرَةِ ۚ وَمَنْ يُقَاتِلْ فِي سَبِيلِ اللَّهِ فَيُقْتَلْ أَوْ يَغْلِبْ فَسَوْفَ نُؤْتِيهِ أَجْرًا عَظِيمًا
ਇਸ ਲਈ ਚਾਹੀਦਾ ਹੈ ਕਿ ਉਹ ਲੋਕ ਅੱਲਾਹ ਦੇ ਮਾਰਗ ਵਿਚ ਯੁੱਧ ਕਰਨ ਜਿਹੜੇ ਪ੍ਰਲੋਕ ਦੇ ਬਦਲੇ ਸੰਸਾਰਿਕ ਜੀਵਨ ਨੂੰ ਵੇਚ ਦਿੰਦੇ ਹਨ। ਜਿਹੜਾ ਬੰਦਾ ਅੱਲਾਹ ਦੇ ਰਾਹ ਤੇ ਲੜੇ ਅਤੇ ਮਾਰਿਆ ਜਾਵੇ ਜਾਂ ਜਿੱਤ ਪ੍ਰਾਪਤ ਕਰ ਲਵੇ ਤਾਂ ਅਸੀ ਉਸ ਨੂੰ ਵੱਡਾ ਫ਼ਲ ਦੇਵਾਂਗੇ।
وَمَا لَكُمْ لَا تُقَاتِلُونَ فِي سَبِيلِ اللَّهِ وَالْمُسْتَضْعَفِينَ مِنَ الرِّجَالِ وَالنِّسَاءِ وَالْوِلْدَانِ الَّذِينَ يَقُولُونَ رَبَّنَا أَخْرِجْنَا مِنْ هَٰذِهِ الْقَرْيَةِ الظَّالِمِ أَهْلُهَا وَاجْعَلْ لَنَا مِنْ لَدُنْكَ وَلِيًّا وَاجْعَلْ لَنَا مِنْ لَدُنْكَ نَصِيرًا
ਤੁਹਾਨੂੰ ਕੀ ਹੋਇਆ ਕਿ ਤੁਸੀਂ ਅੱਲਾਹ ਦੇ ਰਾਹ ਵਿਚ ਯੁੱਧ ਨਹੀਂ ਕਰਦੇ। ਉਨ੍ਹਾਂ ਕਮਜ਼ੋਰ ਮਰਦਾਂ ਔਰਤਾਂ ਅਤੇ ਬੱਚਿਆਂ ਦੇ ਲਈ, ਜਿਹੜੇ ਕਹਿੰਦੇ ਹਨ ਕਿ ਹੇ ਸਾਡੇ ਪਾਲਣਹਾਰ! ਸਾਨੂੰ ਇਸ ਬਸਤੀ ਵਿਚੋਂ ਕੱਢ, ਜਿਸ ਦੇ ਵਾਸੀ ਜ਼ਾਲਿਮ ਹਨ ਅਤੇ ਸਾਡੇ ਲਈ ਆਪਣੇ ਪਾਸੋਂ ਕੋਈ ਸਮਰੱਥਕ ਪੈਦਾ ਕਰ ਅਤੇ ਸਾਡੇ ਲਈ ਆਪਣੇ ਪਾਸੋਂ ਕੋਈ ਸਹਾਇਕ ਖੜ੍ਹਾ ਕਰ ਦੇ।
الَّذِينَ آمَنُوا يُقَاتِلُونَ فِي سَبِيلِ اللَّهِ ۖ وَالَّذِينَ كَفَرُوا يُقَاتِلُونَ فِي سَبِيلِ الطَّاغُوتِ فَقَاتِلُوا أَوْلِيَاءَ الشَّيْطَانِ ۖ إِنَّ كَيْدَ الشَّيْطَانِ كَانَ ضَعِيفًا
ਜਿਹੜੇ ਲੋਕ ਈਮਾਨ ਵਾਲੇ ਹਨ ਉਹ ਅੱਲਾਹ ਦੇ ਰਾਹ ਵਿਚ ਲੜਦੇ ਹਨ ਅਤੇ ਜਿਹੜੇ ਇਨਕਾਰੀ ਹਨ ਉਹ ਸ਼ੈਤਾਨ ਦੇ ਰਾਹ ਵਿਚ ਲੜਦੇ ਹਨ। ਤਾਂ ਤੁਸੀਂ ਸ਼ੈਤਾਨ ਦੇ ਸਾਥੀਆਂ ਨਾਲ ਲੜੋ। ਬੇਸ਼ੱਕ ਸ਼ੈਤਾਨ ਦੀ ਚਾਲ ਬਹੁਤ ਕੰਮਜ਼ੋਰ ਹੈ।
أَلَمْ تَرَ إِلَى الَّذِينَ قِيلَ لَهُمْ كُفُّوا أَيْدِيَكُمْ وَأَقِيمُوا الصَّلَاةَ وَآتُوا الزَّكَاةَ فَلَمَّا كُتِبَ عَلَيْهِمُ الْقِتَالُ إِذَا فَرِيقٌ مِنْهُمْ يَخْشَوْنَ النَّاسَ كَخَشْيَةِ اللَّهِ أَوْ أَشَدَّ خَشْيَةً ۚ وَقَالُوا رَبَّنَا لِمَ كَتَبْتَ عَلَيْنَا الْقِتَالَ لَوْلَا أَخَّرْتَنَا إِلَىٰ أَجَلٍ قَرِيبٍ ۗ قُلْ مَتَاعُ الدُّنْيَا قَلِيلٌ وَالْآخِرَةُ خَيْرٌ لِمَنِ اتَّقَىٰ وَلَا تُظْلَمُونَ فَتِيلًا
ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਆਪਣੇ ਹੱਥ ਰੋਕੀ ਰਖੋ, ਨਮਾਜ਼ ਸਥਾਪਿਤ ਕਰੋ ਅਤੇ ਜ਼ਕਾਤ ਦੇਵੋ। ਫਿਰ ਜਦੋਂ ਉਨ੍ਹਾਂ ਨੂੰ ਯੁੱਧ ਦਾ ਹੁਕਮ ਦਿੱਤਾ ਗਿਆ ਤਾਂ ਉਨ੍ਹਾਂ ਵਿਚੋਂ ਇਕ ਸਮੂਹ ਮਨੁੱਖਾਂ ਤੋਂ ਅਜਿਹਾ ਡਰਨ ਲੱਗਾ ਜਿਵੇਂ ਅੱਲਾਹ ਤੋਂ ਡਰਨਾ ਚਾਹੀਦਾ ਸੀ ਜਾਂ ਉਸ ਤੋਂ ਵੀ ਜ਼ਿਆਦਾ। ਉਹ ਕਹਿੰਦੇ ਹਨ ਕਿ ਹੇ ਸਾਡੇ ਪਾਲਣਹਾਰ! ਤੂੰ ਸਾਡੇ ਲਈ ਯੁੱਧ ਕਿਉਂ ਜ਼ਰੂਰੀ ਕਰ ਦਿੱਤਾ। ਕਿਉਂ ਨਾ ਛੱਡੀ ਰੱਖਿਆ ਸਾਨੂੰ ਹੋਰ ਥੋੜ੍ਹੇ ਸਮੇਂ ਤੱਕ। ਕਹਿ ਦੇਵ ਕਿ ਸੰਸਾਰਿਕ ਲਾਭ ਥੋੜ੍ਹਾ ਹੈ ਅਤੇ ਪ੍ਰਲੋਕ ਚੰਗਾ ਹੈ ਪਰ ਉਨ੍ਹਾਂ ਲਈ ਜਿਹੜੇ ਪ੍ਰਹੇਜ਼ਗਾਰੀ ਕਰਨ, ਤੁਹਾਡੇ ਨਾਲ ਭੋਰਾ ਵੀ ਜ਼ੁਲਮ ਨਹੀਂ’ ਹੋਵੇਗਾ।

Choose other languages: