Quran Apps in many lanuages:

Surah An-Nisa Ayahs #36 Translated in Punjabi

وَلَا تَتَمَنَّوْا مَا فَضَّلَ اللَّهُ بِهِ بَعْضَكُمْ عَلَىٰ بَعْضٍ ۚ لِلرِّجَالِ نَصِيبٌ مِمَّا اكْتَسَبُوا ۖ وَلِلنِّسَاءِ نَصِيبٌ مِمَّا اكْتَسَبْنَ ۚ وَاسْأَلُوا اللَّهَ مِنْ فَضْلِهِ ۗ إِنَّ اللَّهَ كَانَ بِكُلِّ شَيْءٍ عَلِيمًا
ਤੁਸੀਂ ਅਜਿਹੀ ਚੀਜ਼ ਦੀ ਇੱਛਾ ਨਾ ਕਰੋ ਜਿਸ ਵਿਚੋਂ ਅੱਲਾਹ ਨੇ ਤੁਹਾਡੇ ਵਿੱਚੋਂ ਇੱਕ ਨੂੰ ਦੂਸਰੇ ਤੇ ਵਾਧਾ ਦਿੱਤਾ ਹੈ। ਮਰਦਾਂ ਦੇ ਲਈ ਹਿੱਸਾ ਹੈ ਆਪਣੀ ਕਮਾਈ ਦਾ, ਔਰਤਾਂ ਲਈ ਹਿੱਸਾ ਹੈ ਆਪਣੀ ਕਮਾਈ ਦਾ। ਅੱਲਾਹ ਤੋਂ ਉਸਦੀ ਕਿਰਪਾ ਮੰਗੋ। ਬੇਸ਼ੱਕ ਅੱਲਾਹ ਹਰ ਚੀਜ਼ ਦਾ ਗਿਆਨ ਰੱਖਦਾ ਹੈ।
وَلِكُلٍّ جَعَلْنَا مَوَالِيَ مِمَّا تَرَكَ الْوَالِدَانِ وَالْأَقْرَبُونَ ۚ وَالَّذِينَ عَقَدَتْ أَيْمَانُكُمْ فَآتُوهُمْ نَصِيبَهُمْ ۚ إِنَّ اللَّهَ كَانَ عَلَىٰ كُلِّ شَيْءٍ شَهِيدًا
ਅਸੀਂ ਮਾਤਾ-ਪਿਤਾ ਅਤੇ ਸਬੰਧੀਆਂ ਦੇ ਛੱਡੇ ਹੋਏ ਧਨ ਵਿਚੋਂ ਹਰੇਕ ਦੇ ਵਾਰਿਸ ਨਿਰਧਾਰਿਤ ਕੀਤੇ ਹਨ। ਜਿਨ੍ਹਾਂ ਨਾਲ ਤੁਸੀਂ ਕੋਈ ਵਾਅਦਾ ਕਰ ਰੱਖਿਆ ਹੈ, ਤਾਂ ਉਨ੍ਹਾਂ ਨੂੰ ਉਨ੍ਹਾਂ ਦਾ ਹਿੱਸਾ ਦੇ ਦੇਵੋਂ। ਬਿਨ੍ਹਾਂ ਸ਼ੱਕ ਅੱਲਾਹ ਦੇ ਸਾਹਮਣੇ ਹਰ ਚੀਜ਼ ਹੈ।
الرِّجَالُ قَوَّامُونَ عَلَى النِّسَاءِ بِمَا فَضَّلَ اللَّهُ بَعْضَهُمْ عَلَىٰ بَعْضٍ وَبِمَا أَنْفَقُوا مِنْ أَمْوَالِهِمْ ۚ فَالصَّالِحَاتُ قَانِتَاتٌ حَافِظَاتٌ لِلْغَيْبِ بِمَا حَفِظَ اللَّهُ ۚ وَاللَّاتِي تَخَافُونَ نُشُوزَهُنَّ فَعِظُوهُنَّ وَاهْجُرُوهُنَّ فِي الْمَضَاجِعِ وَاضْرِبُوهُنَّ ۖ فَإِنْ أَطَعْنَكُمْ فَلَا تَبْغُوا عَلَيْهِنَّ سَبِيلًا ۗ إِنَّ اللَّهَ كَانَ عَلِيًّا كَبِيرًا
ਮਰਦ ਔਰਤਾਂ ਦੇ ਉੱਪਰ ਰੱਖਿਅਕ (ਕਵਾਮ) ਹੈ, ਇਸ ਅਧਾਰ ਤੇ ਅੱਲਾਹ ਨੇ ਇੱਕ ਨੂੰ ਦੂਜੇ ਉੱਪਰ ਭਾਰੀ ਕੀਤਾ ਹੈ ਅਤੇ ਇਸ ਅਧਾਰ ਉੱਪਰ ਕਿ ਮਰਦ ਨੇ ਆਪਣਾ ਧਨ ਖਰਚ ਕੀਤਾ ਹੈ। ਇਸ ਲਈ ਜੋ ਨੇਕ ਔਰਤਾਂ ਹਨ ਉਹ ਆਗਿਆਕਾਰੀ ਹਨ। ਪਿੱਠ ਪਿੱਛੇ ਸੁਰੱਖਿਆ ਕਰਦੀਆਂ ਹਨ, ਉਨ੍ਹਾਂ ਦੀ ਜਿਨ੍ਹਾਂ ਦੀ ਸੁਰੱਖਿਆ ਦਾ ਅੱਲਾਹ ਨੇ ਆਦੇਸ਼ ਦਿੱਤਾ ਹੈ। ਜਿਨ੍ਹਾਂ ਇਸਤਰੀਆਂ ਤੋਂ ਤੁਹਾਨੂੰ ਸੇ- ਵਿਸ਼ਵਾਸੀ ਦਾ ਡਰ ਹੋਵੇ ਉਨ੍ਹਾਂ ਨੂੰ ਸਮਝਾਉ ਅਤੇ ਉਨ੍ਹਾਂਨੂੰ ਉਨ੍ਹਾਂ ਦੇ ਬਿਸਤਰੇ ਵਿਚ ਇਕੱਲਾ ਛੱਡ ਦਿਉ ਅਤੇ ਉਨ੍ਹਾਂਨੂੰ ਸਜ਼ਾ ਦੇਵੋ। ਫਿਰ ਜੇਕਰ ਉਹ ਤੁਹਾਡਾ ਆਗਿਆ ਪਾਲਣ ਕਰਨ ਤਾਂ ਉਨ੍ਹਾਂ ਦੇ ਵਿਰੁੱਧ ਦੋਸ਼ ਦਾ ਰਸਤਾ ਨਾ ਲਭੋ। ਬੇਸ਼ੱਕ ਅੱਲਾਹ ਸਭ ਤੋਂ ਉੱਪਰ ਹੈ ਅਤੇ ਬਹੁਤ ਵੱਡਾ ਹੈ।
وَإِنْ خِفْتُمْ شِقَاقَ بَيْنِهِمَا فَابْعَثُوا حَكَمًا مِنْ أَهْلِهِ وَحَكَمًا مِنْ أَهْلِهَا إِنْ يُرِيدَا إِصْلَاحًا يُوَفِّقِ اللَّهُ بَيْنَهُمَا ۗ إِنَّ اللَّهَ كَانَ عَلِيمًا خَبِيرًا
ਜੇਕਰ ਤੁਹਾਨੂੰ ਪਤੀ ਪਤਨੀ ਦੇ ਵਿਚਕਾਰ ਰਿਸ਼ਤਿਆਂ ਦੇ ਖਰਾਬ ਹੋਣ ਦਾ ਡਰ ਹੋਵੇ ਤਾਂ ਇੱਕ ਇਨਸਾਫ ਪਸੰਦ, ਮਰਦ ਦੇ ਸਹਿਮਤੀ ਬਣਾ ਦੇਵੇਗਾ ਕਿਉਂਕਿ ਅੱਲਾਹ ਸਭ ਕੂਝ ਜਾਣਨ ਵਾਲਾ ਖਬਰਦਾਰ ਹੈ।
وَاعْبُدُوا اللَّهَ وَلَا تُشْرِكُوا بِهِ شَيْئًا ۖ وَبِالْوَالِدَيْنِ إِحْسَانًا وَبِذِي الْقُرْبَىٰ وَالْيَتَامَىٰ وَالْمَسَاكِينِ وَالْجَارِ ذِي الْقُرْبَىٰ وَالْجَارِ الْجُنُبِ وَالصَّاحِبِ بِالْجَنْبِ وَابْنِ السَّبِيلِ وَمَا مَلَكَتْ أَيْمَانُكُمْ ۗ إِنَّ اللَّهَ لَا يُحِبُّ مَنْ كَانَ مُخْتَالًا فَخُورًا
ਅੱਲਾਹ ਦੀ ਇਬਾਦਤ ਕਰੋਂ। ਕਿਸੇ ਵਸਤੂ ਨੂੰ ਉਸ ਦਾ ਸਾਂਝੀਵਾਰ ਨਾ ਬਣਾਉ। ਆਪਣੇ ਮਾਤਾ-ਪਿਤਾ ਨਾਲ ਚੰਗਾ ਵਿਹਾਰ ਕਰੋਂ। ਚੰਗਾ ਵਿਹਾਰ ਕਰੋ ਆਪਣੇ ਰਿਸ਼ਤੇਦਾਰਾਂ ਨਾਲ, ਅਨਾਥਾਂ, ਨਿਰਧਣਾ, ਗੁਆਢੀਆਂ (ਜੋ ਰਿਸ਼ਤੇਦਾਰ ਵੀ ਹੋਣ) ਅਤੇ ਉਨ੍ਹਾਂ ਗੁਆਂਡੀਆਂ (ਜੋ ਰਿਸ਼ਤੇਦਾਰ ਨਹੀਂ), ਕੋਲ ਬੈਠਣ ਵਾਲੇ ਸੰਗੀ, ਯਾਤਰੀ ਅਤੇ ਦਾਸਾਂ ਦੇ ਨਾਲ। ਬੇਸ਼ੱਕ ਅੱਲਾਹ ਪਸੰਦ ਨਹੀ ਕਰਦਾ ਆਪਣੇ ਆਪ ਨੂੰ ਵੱਡਾ ਕਹਾਉਣ ਵਾਲ ਨੂੰ ਅਤੇ ਆਪਣੀ ਪ੍ਰਸੰਸਾ ਕਰਨ ਵਾਲੇ ਨੂੰ।

Choose other languages: