Quran Apps in many lanuages:

Surah An-Nisa Ayahs #160 Translated in Punjabi

وَبِكُفْرِهِمْ وَقَوْلِهِمْ عَلَىٰ مَرْيَمَ بُهْتَانًا عَظِيمًا
ਅਤੇ ਉਨ੍ਹਾਂ ਦੀ ਅਵੱਗਿਆ ਉੱਪਰ ਅਤੇ ਮਰੀਅਮ ਉੱਪਰ ਬੜਾ ਦੋਸ਼ ਲਾਉਣ ਕਾਰਨ।
وَقَوْلِهِمْ إِنَّا قَتَلْنَا الْمَسِيحَ عِيسَى ابْنَ مَرْيَمَ رَسُولَ اللَّهِ وَمَا قَتَلُوهُ وَمَا صَلَبُوهُ وَلَٰكِنْ شُبِّهَ لَهُمْ ۚ وَإِنَّ الَّذِينَ اخْتَلَفُوا فِيهِ لَفِي شَكٍّ مِنْهُ ۚ مَا لَهُمْ بِهِ مِنْ عِلْمٍ إِلَّا اتِّبَاعَ الظَّنِّ ۚ وَمَا قَتَلُوهُ يَقِينًا
ਅਤੇ ਉਨ੍ਹਾਂ ਦੇ ਇਹ ਕਹਿਣ ਕਿ ਅਸੀਂ ਮਰੀਅਮ ਦੇ ਪੁੱਤਰ ਮਸੀਹ ਅੱਲਾਹ ਦੇ ਰਸੂਲ ਦੀ ਹੱਤਿਆ ਕਰ ਦਿੱਤੀ ਹੈ, ਹਾਲਾਂਕਿ ਉਨ੍ਹਾਂ ਨੇ ਨਾ ਉਸ ਦੀ ਹੱਤਿਆ ਕੀਤੀ ਅਤੇ ਨਾ ਸੂਲੀ ਉੱਪਰ ਚੜ੍ਹਾਇਆ ਸਗੋਂ ਉਨ੍ਹਾਂ ਨੂੰ ਈਸਾ ਵਰਗੀ ਹੀ ਇੱਕ ਮੂਰਤ ਦਿਖਾਈ ਦਿੱਤੀ। ਜਿਸ ਕਾਰਨ ਉਹ ਕੁਲੇਖੇ ਵਿਚ ਪੈ ਗਏ ਅਤੇ ਜਿਹੜੇ ਲੋਕ ਉਨ੍ਹਾਂ ਬਾਰੇ ਮੱਤਭੇਦ ਕਰਦੇ ਹਨ, ਉਹ ਸਭ ਇਸ ਸੰਬੰਧ ਵਿਚ ਭੁਲੇਖੇ ਵਿਚ ਪਏ ਹਨ। ਉਨ੍ਹਾਂ ਨੂੰ ਇਸ ਗੱਲ ਦਾ ਉਨ੍ਹਾਂ ਨੇ ਉਸਦੀ ਹੱਤਿਆ ਨਹੀ ਕੀਤੀ।
بَلْ رَفَعَهُ اللَّهُ إِلَيْهِ ۚ وَكَانَ اللَّهُ عَزِيزًا حَكِيمًا
ਸਗੋਂ ਅੱਲਾਹ ਨੇ ਈਸਾ ਨੂੰ ਆਪਣੀ ਤਰਫ਼ ਉਠਾ (ਜ਼ੁੱਕ) ਲਿਆ ਹੈ ਅਤੇ ਅੱਲਾਹ ਬਹੁਤ ਤਕਤਵਾਰ ਅਤੇ ਤੱਤਵੇਤਾ ਹੈ।
وَإِنْ مِنْ أَهْلِ الْكِتَابِ إِلَّا لَيُؤْمِنَنَّ بِهِ قَبْلَ مَوْتِهِ ۖ وَيَوْمَ الْقِيَامَةِ يَكُونُ عَلَيْهِمْ شَهِيدًا
ਕਿਤਾਬ ਵਾਲਿਆਂ (ਯਹੂਦੀ ਅਤੇ ਇਸਾਈ) ਵਿਚੋਂ ਕੋਈ ਅਜਿਹਾ ਨਹੀਂ ਜਿਹੜਾ ਈਸਾ ਦੀ ਮੌਤ ਤੋਂ ਪਹਿਲਾਂ ਉਸ ਉੱਪਰ ਈਮਾਨ ਨਾ ਲਿਆਏ ਅਤੇ ਕਿਆਮਤ ਦੇ ਦਿਨ ਉਹ ਉਨ੍ਹਾਂ ਉੱਪਰ ਗਵਾਹ ਹੋਵੇਗਾ।
فَبِظُلْمٍ مِنَ الَّذِينَ هَادُوا حَرَّمْنَا عَلَيْهِمْ طَيِّبَاتٍ أُحِلَّتْ لَهُمْ وَبِصَدِّهِمْ عَنْ سَبِيلِ اللَّهِ كَثِيرًا
ਅਤੇ ਯਹੂਦੀਆਂ ਦੇ ਜ਼ੁਲਮਾਂ ਕਾਰਨ ਅਸੀਂ ਉਹ ਪਵਿੱਤਰ ਚੀਜ਼ਾਂ ਉਨ੍ਹਾਂ ਉੱਪਰ ਹਰਾਮ ਕਰ ਦਿੱਤੀਆਂ, ਜੋ ਉਨ੍ਹਾਂ ਲਈ ਹਲਾਲ ਸਨ। ਇਸ ਕਾਰਨ ਕਿ ਉਹ ਅੱਲਾਹ ਦੇ ਰਾਹ ਤੋਂ ਬਹੁਤ ਰੋਕਦੇ ਸਨ।

Choose other languages: