Quran Apps in many lanuages:

Surah An-Naml Ayahs #53 Translated in Punjabi

قَالُوا تَقَاسَمُوا بِاللَّهِ لَنُبَيِّتَنَّهُ وَأَهْلَهُ ثُمَّ لَنَقُولَنَّ لِوَلِيِّهِ مَا شَهِدْنَا مَهْلِكَ أَهْلِهِ وَإِنَّا لَصَادِقُونَ
ਉਨ੍ਹਾਂ ਨੇ ਆਖਿਆ, ਕਿ ਤੁਸੀਂ ਲੋਕ ਅੱਲਾਹ ਦੀ ਸਹੁੰ ਖਾਉ ਕਿ ਅਸੀਂ ਉਸਨੂੰ ਅਤੇ ਉਸ ਦੇ ਲੋਕਾਂ ਨੂੰ ਹੌਲੀ ਜਿਹੇ ਹਲਾਕ ਕਰ ਦੇਵਾਂਗੇ। ਫਿਰ ਉਸ ਦੇ ਵਾਰਿਸਾਂ ਨੂੰ ਆਖ ਦੇਵਾਂਗੇ ਕਿ ਅਸੀਂ ਇਸ ਦੇ ਘਰ ਵਾਲਿਆਂ ਦੀ ਮੌਤ ਦੇ ਸਮੇ ਹਾਜ਼ਿਰ ਨਹੀਂ ਸੀ। ਅਤੇ ਬੇਸ਼ੱਕ ਅਸੀਂ ਸੱਚੇ ਹਾਂ।
وَمَكَرُوا مَكْرًا وَمَكَرْنَا مَكْرًا وَهُمْ لَا يَشْعُرُونَ
ਅਤੇ ਉਨ੍ਹਾਂ ਨੇ ਇੱਕ ਚਾਲ ਚੱਲੀ ਅਤੇ ਅਸੀਂ ਵੀ ਇੱਕ ਚਾਲ ਸੋਚੀ ਅਤੇ ਉਨ੍ਹਾਂ ਨੂੰ ਪਤਾ ਹੀ ਨਾ ਲੱਗਿਆ।
فَانْظُرْ كَيْفَ كَانَ عَاقِبَةُ مَكْرِهِمْ أَنَّا دَمَّرْنَاهُمْ وَقَوْمَهُمْ أَجْمَعِينَ
ਫਿਰ ਦੇਖੋ ਕਿਹੋਂ ਜਿਹਾ ਸਿੱਟਾ ਨਿਕਲਿਆ ਉਨ੍ਹਾਂ ਦੀ ਕੀਤੀ ਗਈ ਚਾਲ ਦਾ। ਅਸੀਂ ਉਸ ਨੂੰ ਅਤੇ ਉਸ ਦੀ ਪੂਰੀ ਕੌਮ ਨੂੰ ਖ਼ਤਮ ਕਰ ਦਿੱਤਾ।
فَتِلْكَ بُيُوتُهُمْ خَاوِيَةً بِمَا ظَلَمُوا ۗ إِنَّ فِي ذَٰلِكَ لَآيَةً لِقَوْمٍ يَعْلَمُونَ
ਅਤੇ ਇਹ ਹਨ ਉਨ੍ਹਾਂ ਦੇ ਵੀਰਾਨ ਖੰਡਰ ਬਣੇ ਘਰ, ਉਨ੍ਹਾਂ ਦੇ ਕੀਤੇ ਜ਼ੁਲਮਾਂ ਤੇ ਕਾਰਨ। ਬੇਸ਼ੱਕ ਉਸ ਵਿਚ`ਸਿੱਖਿਆ ਹੈ ਉਨ੍ਹਾਂ ਲੋਕਾਂ ਲਈ ਜਿਹੜੇ ਸਮਝਣ।
وَأَنْجَيْنَا الَّذِينَ آمَنُوا وَكَانُوا يَتَّقُونَ
ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਬਚਾ ਲਿਆ ਜਿਹੜੇ ਈਮਾਨ ਲਿਆਏ ਅਤੇ ਜਿਹੜੇ ਡਰਦੇ ਸਨ।

Choose other languages: