Quran Apps in many lanuages:

Surah An-Nahl Ayahs #96 Translated in Punjabi

وَلَا تَكُونُوا كَالَّتِي نَقَضَتْ غَزْلَهَا مِنْ بَعْدِ قُوَّةٍ أَنْكَاثًا تَتَّخِذُونَ أَيْمَانَكُمْ دَخَلًا بَيْنَكُمْ أَنْ تَكُونَ أُمَّةٌ هِيَ أَرْبَىٰ مِنْ أُمَّةٍ ۚ إِنَّمَا يَبْلُوكُمُ اللَّهُ بِهِ ۚ وَلَيُبَيِّنَنَّ لَكُمْ يَوْمَ الْقِيَامَةِ مَا كُنْتُمْ فِيهِ تَخْتَلِفُونَ
ਅਤੇ ਤੁਸੀਂ ਉਸ ਔਰਤ ਵਰਗੇ ਨਾ ਬਣੋ ਜਿਸ ਨੇ ਆਪਣਾ ਮਿਹਨਤ ਨਾਲ ਕੱਤਿਆ ਸੂਤ, ਟੋਟੇ-ਟੋਟੇ ਕਰ ਦਿੱਤਾ। ਤੁਸੀਂ ਆਪਣੀਆਂ ਸਹੁੰਆਂ ਨੂੰ ਕਲੇਸ਼ ਪੈਦਾ ਕਰਨ ਦਾ ਰਾਹ ਬਣਾਉਂਦੇ ਹੋ। ਕੇਵਲ ਇਸ ਲਈ ਕਿ ਇੱਕ ਸੰਪਰਦਾ ਦੂਜੀ ਸੰਪਰਦਾ ਤੋਂ ਵੱਧ ਜਾਵੇ। ਅਤੇ ਅੱਲਾਹ ਇਸ ਰਾਹੀਂ ਤੁਹਾਡਾ ਇਮਤਿਹਾਨ ਲੈਂਦਾ ਹੈ ਅਤੇ ਉਹ ਕਿਆਮਤ ਦੇ ਦਿਨ ਉਸ ਚੀਜ਼ ਨੂੰ ਚੰਗੀ ਤਰ੍ਹਾਂ ਤੁਹਾਡੇ ਸਾਹਮਣੇ ਪ੍ਰਗਟ ਕਰ ਦੇਵੇਗਾ, ਜਿਸ ਲਈ ਤੁਸੀਂ ਮੱਤਭੇਦ ਕਰਦੇ ਰਹੇ ਹੋ।
وَلَوْ شَاءَ اللَّهُ لَجَعَلَكُمْ أُمَّةً وَاحِدَةً وَلَٰكِنْ يُضِلُّ مَنْ يَشَاءُ وَيَهْدِي مَنْ يَشَاءُ ۚ وَلَتُسْأَلُنَّ عَمَّا كُنْتُمْ تَعْمَلُونَ
ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਤੁਹਾਨੂੰ ਸਾਰਿਆਂ ਨੂੰ ਇੱਕ ਹੀ ਸੰਪਰਦਾ ਬਣਾ ਦਿੰਦਾ। ਪਰੰਤੂ ਉਹ ਜਿਸ ਨੂੰ ਚਾਹੁੰਦਾ ਹੈ ਰਾਹ ਤੋਂ ਸੱਖਣਾ (ਗੁੰਮਰਾਹ) ਕਰ ਦਿੰਦਾ ਹੈ। ਅਤੇ ਜਿਸ ਨੂੰ ਚਾਹੁੰਦਾ ਹੈ ਮਾਰਗ ਦਰਸ਼ਨ ਦੇ ਦਿੰਦਾ ਹੈ ਅਤੇ ਜ਼ਰੂਰ ਤੁਹਾਡੇ ਤੋਂ ਤੁਹਾਡੇ ਕਰਮਾਂ ਦੀ ਪੁੱਛ ਪੜਤਾਲ ਹੋਵੇਗੀ।
وَلَا تَتَّخِذُوا أَيْمَانَكُمْ دَخَلًا بَيْنَكُمْ فَتَزِلَّ قَدَمٌ بَعْدَ ثُبُوتِهَا وَتَذُوقُوا السُّوءَ بِمَا صَدَدْتُمْ عَنْ سَبِيلِ اللَّهِ ۖ وَلَكُمْ عَذَابٌ عَظِيمٌ
ਅਤੇ ਤੁਸੀਂ ਆਪਣੀਆਂ ਸਹੁੰਆਂ ਨੂੰ ਧੋਖੇ ਦਾ ਜਰੀਆ ਨਾ ਬਣਾਓ ਕਿ ਤੁਹਾਡਾ ਕੋਈ ਕਦਮ ਟਿਕਣ ਤੋਂ ਪਹਿਲਾਂ ਹੀ ਫਿਸਲ ਜਾਵੇ। ਅਤੇ ਤੁਸੀਂ ਇਸ ਗੱਲ ਦੀ ਸਜ਼ਾ ਭੁਗਤੋਗੇ ਕਿ ਤੁਸੀਂ ਅੱਲਾਹ ਦੇ ਰਾਹ ਵਿਚੋ ਰੋਕਿਆ ਅਤੇ ਇਹ ਤੁਹਾਡੇ ਲਈ ਵੱਡੀ ਆਫ਼ਤ ਹੈ।
وَلَا تَشْتَرُوا بِعَهْدِ اللَّهِ ثَمَنًا قَلِيلًا ۚ إِنَّمَا عِنْدَ اللَّهِ هُوَ خَيْرٌ لَكُمْ إِنْ كُنْتُمْ تَعْلَمُونَ
ਅਤੇ ਅੱਲਾਹ ਦੀ ਪ੍ਰਤਿੱਗਿਆ ਨੂੰ ਥੋੜ੍ਹੇ ਜਿਹੇ ਲਾਭ ਲਈ ਨਾ ਵੇਚੋ। ਜੋ ਕੁਝ ਅੱਲਾਹ ਦੇ ਕੋਲ ਹੈ ਉਹ ਤੁਹਾਡੇ ਲਈ ਚੰਗਾ ਹੈ, ਪਰ ਜੇਕਰ ਤੁਸੀ ਸਮਝੋਂ।
مَا عِنْدَكُمْ يَنْفَدُ ۖ وَمَا عِنْدَ اللَّهِ بَاقٍ ۗ وَلَنَجْزِيَنَّ الَّذِينَ صَبَرُوا أَجْرَهُمْ بِأَحْسَنِ مَا كَانُوا يَعْمَلُونَ
ਜਿਹੜਾ ਕੁਝ ਤੁਹਾਡੇ ਕੋਲ ਹੈ ਉਹ ਖ਼ਤਮ ਹੋ ਜਾਵੇਗਾ ਅਤੇ ਜਿਹੜਾ ਕੁਝ ਅੱਲਾਹ ਦੇ ਕੌਲ ਹੈ। ਉਹ ਹਮੇਸ਼ਾ ਰਹੇਗਾ। ਅਤੇ ਜਿਹੜੇ ਲੋਕ ਧੀਰਜ ਰੱਖਣਗੇ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਚੰਗੇ ਕਰਮਾਂ ਦਾ ਫ਼ਲ ਜ਼ਰੂਰ ਦੇਵਾਂਗੇ।

Choose other languages: