Quran Apps in many lanuages:

Surah An-Nahl Ayahs #97 Translated in Punjabi

وَلَوْ شَاءَ اللَّهُ لَجَعَلَكُمْ أُمَّةً وَاحِدَةً وَلَٰكِنْ يُضِلُّ مَنْ يَشَاءُ وَيَهْدِي مَنْ يَشَاءُ ۚ وَلَتُسْأَلُنَّ عَمَّا كُنْتُمْ تَعْمَلُونَ
ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਤੁਹਾਨੂੰ ਸਾਰਿਆਂ ਨੂੰ ਇੱਕ ਹੀ ਸੰਪਰਦਾ ਬਣਾ ਦਿੰਦਾ। ਪਰੰਤੂ ਉਹ ਜਿਸ ਨੂੰ ਚਾਹੁੰਦਾ ਹੈ ਰਾਹ ਤੋਂ ਸੱਖਣਾ (ਗੁੰਮਰਾਹ) ਕਰ ਦਿੰਦਾ ਹੈ। ਅਤੇ ਜਿਸ ਨੂੰ ਚਾਹੁੰਦਾ ਹੈ ਮਾਰਗ ਦਰਸ਼ਨ ਦੇ ਦਿੰਦਾ ਹੈ ਅਤੇ ਜ਼ਰੂਰ ਤੁਹਾਡੇ ਤੋਂ ਤੁਹਾਡੇ ਕਰਮਾਂ ਦੀ ਪੁੱਛ ਪੜਤਾਲ ਹੋਵੇਗੀ।
وَلَا تَتَّخِذُوا أَيْمَانَكُمْ دَخَلًا بَيْنَكُمْ فَتَزِلَّ قَدَمٌ بَعْدَ ثُبُوتِهَا وَتَذُوقُوا السُّوءَ بِمَا صَدَدْتُمْ عَنْ سَبِيلِ اللَّهِ ۖ وَلَكُمْ عَذَابٌ عَظِيمٌ
ਅਤੇ ਤੁਸੀਂ ਆਪਣੀਆਂ ਸਹੁੰਆਂ ਨੂੰ ਧੋਖੇ ਦਾ ਜਰੀਆ ਨਾ ਬਣਾਓ ਕਿ ਤੁਹਾਡਾ ਕੋਈ ਕਦਮ ਟਿਕਣ ਤੋਂ ਪਹਿਲਾਂ ਹੀ ਫਿਸਲ ਜਾਵੇ। ਅਤੇ ਤੁਸੀਂ ਇਸ ਗੱਲ ਦੀ ਸਜ਼ਾ ਭੁਗਤੋਗੇ ਕਿ ਤੁਸੀਂ ਅੱਲਾਹ ਦੇ ਰਾਹ ਵਿਚੋ ਰੋਕਿਆ ਅਤੇ ਇਹ ਤੁਹਾਡੇ ਲਈ ਵੱਡੀ ਆਫ਼ਤ ਹੈ।
وَلَا تَشْتَرُوا بِعَهْدِ اللَّهِ ثَمَنًا قَلِيلًا ۚ إِنَّمَا عِنْدَ اللَّهِ هُوَ خَيْرٌ لَكُمْ إِنْ كُنْتُمْ تَعْلَمُونَ
ਅਤੇ ਅੱਲਾਹ ਦੀ ਪ੍ਰਤਿੱਗਿਆ ਨੂੰ ਥੋੜ੍ਹੇ ਜਿਹੇ ਲਾਭ ਲਈ ਨਾ ਵੇਚੋ। ਜੋ ਕੁਝ ਅੱਲਾਹ ਦੇ ਕੋਲ ਹੈ ਉਹ ਤੁਹਾਡੇ ਲਈ ਚੰਗਾ ਹੈ, ਪਰ ਜੇਕਰ ਤੁਸੀ ਸਮਝੋਂ।
مَا عِنْدَكُمْ يَنْفَدُ ۖ وَمَا عِنْدَ اللَّهِ بَاقٍ ۗ وَلَنَجْزِيَنَّ الَّذِينَ صَبَرُوا أَجْرَهُمْ بِأَحْسَنِ مَا كَانُوا يَعْمَلُونَ
ਜਿਹੜਾ ਕੁਝ ਤੁਹਾਡੇ ਕੋਲ ਹੈ ਉਹ ਖ਼ਤਮ ਹੋ ਜਾਵੇਗਾ ਅਤੇ ਜਿਹੜਾ ਕੁਝ ਅੱਲਾਹ ਦੇ ਕੌਲ ਹੈ। ਉਹ ਹਮੇਸ਼ਾ ਰਹੇਗਾ। ਅਤੇ ਜਿਹੜੇ ਲੋਕ ਧੀਰਜ ਰੱਖਣਗੇ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਚੰਗੇ ਕਰਮਾਂ ਦਾ ਫ਼ਲ ਜ਼ਰੂਰ ਦੇਵਾਂਗੇ।
مَنْ عَمِلَ صَالِحًا مِنْ ذَكَرٍ أَوْ أُنْثَىٰ وَهُوَ مُؤْمِنٌ فَلَنُحْيِيَنَّهُ حَيَاةً طَيِّبَةً ۖ وَلَنَجْزِيَنَّهُمْ أَجْرَهُمْ بِأَحْسَنِ مَا كَانُوا يَعْمَلُونَ
ਜਿਹੜਾ ਬੰਦਾ ਕੋਈ ਚੰਗਾ ਕੰਮ ਕਰੇਗਾ ਚਾਹੇ ਉਹ ਮਰਦ ਹੈ ਜਾਂ ਔਰਤ ਬੱਸ ਸ਼ਰਤ ਇਹ ਹੈ, ਕਿ ਉਹ ਮੌਮਿਨ ਹੋਵੇ ਤਾਂ ਅਸੀਂ ਉਸ ਨੂੰ ਜੀਵਨ ਬਖਸ਼ਾਂਗੇ, ਇੱਕ ਚੰਗਾ ਜੀਵਨ ਅਤੇ ਜਿਹੜਾ ਕੁਝ ਉਹ ਕਰਦੇ ਰਹੇ, ਉਸ ਲਈ ਉਨ੍ਹਾਂ ਨੂੰ ਇੱਕ ਚੰਗਾ ਬਦਲਾ ਦੇਵਾਂਗੇ।

Choose other languages: