Quran Apps in many lanuages:

Surah An-Nahl Ayahs #84 Translated in Punjabi

وَاللَّهُ جَعَلَ لَكُمْ مِنْ بُيُوتِكُمْ سَكَنًا وَجَعَلَ لَكُمْ مِنْ جُلُودِ الْأَنْعَامِ بُيُوتًا تَسْتَخِفُّونَهَا يَوْمَ ظَعْنِكُمْ وَيَوْمَ إِقَامَتِكُمْ ۙ وَمِنْ أَصْوَافِهَا وَأَوْبَارِهَا وَأَشْعَارِهَا أَثَاثًا وَمَتَاعًا إِلَىٰ حِينٍ
ਅਤੇ ਅੱਲਾਹ ਨੇ ਤੁਹਾਡੇ ਲਈ ਤੁਹਾਡੇ ਘਰਾਂ ਨੂੰ ਅਮਨ ਦਾ ਸਥਾਨ ਬਣਾਇਆ ਅਤੇ ਤੁਹਾਡੇ ਲਈ ਜਾਨਵਰਾਂ ਦੀ ਖੱਲ ਦੇ ਘਰ (ਖੇਮੇ? ਬਣਾਏ। ਜਿਨ੍ਹਾਂ ਨੂੰ ਤੁਸੀਂ ਆਪਣੇ ਸਫਰ ਦੌਰਾਨ ਅਤੇ ਪੜਾਅ ਦੌਰਾਨ ਸੌਖੇ ਢੰਗ ਨਾਲ ਵਰਤਦੇ ਹੋ ਅਤੇ ਉਨ੍ਹਾਂ ਦੀ ਉੱਨ, ਉਨ੍ਹਾਂ ਦੀ ਰੂੰ ਅਤੇ ਉਨ੍ਹਾਂ ਦੇ ਵਾਲਾਂ ਤੋਂ ਘਰ ਦਾ ਸਮਾਨ ਅਤੇ ਲਾਭਦਾਇਕ ਵਸਤੂਆਂ ਇਕ ਸਮੇਂ ਲਈ ਬਣਾਈਆਂ।)
وَاللَّهُ جَعَلَ لَكُمْ مِمَّا خَلَقَ ظِلَالًا وَجَعَلَ لَكُمْ مِنَ الْجِبَالِ أَكْنَانًا وَجَعَلَ لَكُمْ سَرَابِيلَ تَقِيكُمُ الْحَرَّ وَسَرَابِيلَ تَقِيكُمْ بَأْسَكُمْ ۚ كَذَٰلِكَ يُتِمُّ نِعْمَتَهُ عَلَيْكُمْ لَعَلَّكُمْ تُسْلِمُونَ
ਅਤੇ ਅੱਲਾਹ ਨੇ ਤੁਹਾਡੇ ਲਈ ਆਪਣੀਆਂ ਪੈਦਾ ਕੀਤੀਆਂ ਹੋਈਆਂ ਚੀਜ਼ਾਂ ਦੀ ਛਾਂ ਬਣਾਈ ਅਤੇ ਤੁਹਾਡੇ ਲਈ ਪਹਾੜਾਂ ਵਿਚ ਲੁੱਕਣ ਵਾਸਤੇ (ਗੁਫ਼ਾਵਾਂ) ਬਣਾਈਆਂ ਅਤੇ ਤੁਹਾਡੇ ਲਈ ਅਜਿਹੇ ਕੱਪੜੇ ਬਣਾਏ ਜਿਹੜੇ ਤੁਹਾਨੂੰ ਗਰਮੀ ਤੋਂ ਬਚਾਉਂਦੇ ਹਨ ਅਤੇ ਯੁੱਧ ਵਿਚ ਰੱਖਿਆ ਕਰਦੇ ਹਨ। ਇਸ ਤਰ੍ਹਾਂ ਅੱਲਾਹ ਤੁਹਾਡੇ ਲਈ ਆਪਣੇ ਉਪਕਾਰਾਂ ਨੂੰ ਪੂਰਾ ਕਰਦਾ ਹੈ ਤਾਂ ਕਿ ਤੁਸੀਂ ਹੁਕਮ ਮੰਨਣ ਵਾਲੇ ਬੰਦੇ ਬਣੋ।
فَإِنْ تَوَلَّوْا فَإِنَّمَا عَلَيْكَ الْبَلَاغُ الْمُبِينُ
ਤਾਂ ਜੇਕਰ ਉਹ ਮੂੰਹ ਮੋੜਨ ਤਾਂ ਤੁਹਾਡੇ ਉੱਪਰ ਸਿਰਫ਼ ਸਪੱਸ਼ਟ ਰੂਪ ਨਾਲ ਉਨ੍ਹਾਂ ਨੂੰ ਸੁਨੇਹਾ ਪਹੁੰਚਾਉਣ ਦੀ ਜ਼ਿੰਮੇਵਾਰੀ ਹੈ।
يَعْرِفُونَ نِعْمَتَ اللَّهِ ثُمَّ يُنْكِرُونَهَا وَأَكْثَرُهُمُ الْكَافِرُونَ
ਅਤੇ ਉਹ ਲੋਕ ਅੱਲਾਹ ਦੀਆਂ ਬਖਸ਼ਿਸ਼ਾਂ ਨੂੰ ਪਛਾਣਦੇ ਹਨ ਅਤੇ ਫਿਰ ਉਸ ਤੋਂ ਇਨਕਾਰੀ ਹੋ ਜਾਂਦੇ ਹਨ ਅਤੇ ਜ਼ਿਆਦਾਤਰ ਲੋਕ ਉਨ੍ਹਾਂ ਵਿਚੋਂ ਨਾ ਸ਼ੁਕਰੇ ਹਨ।
وَيَوْمَ نَبْعَثُ مِنْ كُلِّ أُمَّةٍ شَهِيدًا ثُمَّ لَا يُؤْذَنُ لِلَّذِينَ كَفَرُوا وَلَا هُمْ يُسْتَعْتَبُونَ
ਅਤੇ ਜਿਸ ਦਿਨ ਅਸੀਂ ਹਰੇਕ ਸੰਪਰਦਾ ਵਿਚੋਂ ਇੱਕ ਗਵਾਹ ਖੜ੍ਹਾ ਕਰਾਂਗੇ। ਫਿਰ ਇਨਕਾਰੀਆਂ ਦਾ ਮਾਰਗ ਦਰਸ਼ਨ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਉਨ੍ਹਾਂ ਦੀ ਮੁਆਫ਼ੀ ਕਬੂਲ ਕੀਤੀ ਜਾਵੇਗੀ।

Choose other languages: