Quran Apps in many lanuages:

Surah An-Nahl Ayahs #62 Translated in Punjabi

وَإِذَا بُشِّرَ أَحَدُهُمْ بِالْأُنْثَىٰ ظَلَّ وَجْهُهُ مُسْوَدًّا وَهُوَ كَظِيمٌ
ਅਤੇ ਉਨ੍ਹਾਂ ਵਿਚੋਂ ਕਿਸੇ ਨੂੰ ਬੇਟੀ ਦੀ ਖੁਸ਼ਖ਼ਬਰੀ ਦਿੱਤੀ ਜਾਵੇ ਤਾਂ ਉਸਦਾ ਚਿਹਰਾ ਕਾਲਾ ਹੋ ਜਾਂਦਾ ਹੈ। ਅਤੇ ਉਹ ਆਪਣੇ ਆਪ ਵਿਚ ਘੁਟਣ ਮਹਿਸੂਸ ਕਰਨ ਲਗਦਾ ਹੈ।
يَتَوَارَىٰ مِنَ الْقَوْمِ مِنْ سُوءِ مَا بُشِّرَ بِهِ ۚ أَيُمْسِكُهُ عَلَىٰ هُونٍ أَمْ يَدُسُّهُ فِي التُّرَابِ ۗ أَلَا سَاءَ مَا يَحْكُمُونَ
ਜਿਸ ਚੀਜ਼ ਦੀ ਉਨ੍ਹਾਂ ਨੂੰ ਖੁਸ਼ਖਬਰੀ ਦਿੱਤੀ ਜਾਂਦੀ ਹੈ। ਉਸਦੀ ਬੇ-ਇਜ਼ਤੀ ਤੋਂ ਉਹ ਲੋਕਾਂ ਕੋਲੋਂ ਛਿਪਦਾ ਫਿਰਦਾ ਹੈ। ਉਸ ਨੂੰ ਬੇ-ਇਜ਼ਤੀ ਨਾਲ ਰੱਖੋ ਜਾਂ ਮਿੱਟੀ ਵਿਚ ਛਿਪਾ ਦੇਵੋਂ। ਕਿੰਨਾ ਬੁਰਾ ਫੈਸਲਾ ਹੈ, ਜਿਹੜਾ ਇਹ ਕਰਦੇ ਹਨ।
لِلَّذِينَ لَا يُؤْمِنُونَ بِالْآخِرَةِ مَثَلُ السَّوْءِ ۖ وَلِلَّهِ الْمَثَلُ الْأَعْلَىٰ ۚ وَهُوَ الْعَزِيزُ الْحَكِيمُ
ਸ਼ੁਰੀ ਮਿਸਾਲ ਹੈ ਉਨ੍ਹਾਂ ਲੋਕਾਂ ਲਈ ਜਿਹੜੇ ਪ੍ਰਲੋਕ ਦੇ ਦਿਨ ਉੱਪਰ ਭਰੋਸਾ ਨਹੀਂ ਰਖਦੇ। ਅਤੇ ਅੱਲਾਹ ਲਈ ਉੱਤਮ ਮਿਸਾਲਾਂ ਹਨ। ਉਹ ਤਾਕਤਵਾਲਾ ਅਤੇ ਤਤਵੇਤਾ ਹੈ।
وَلَوْ يُؤَاخِذُ اللَّهُ النَّاسَ بِظُلْمِهِمْ مَا تَرَكَ عَلَيْهَا مِنْ دَابَّةٍ وَلَٰكِنْ يُؤَخِّرُهُمْ إِلَىٰ أَجَلٍ مُسَمًّى ۖ فَإِذَا جَاءَ أَجَلُهُمْ لَا يَسْتَأْخِرُونَ سَاعَةً ۖ وَلَا يَسْتَقْدِمُونَ
ਅਤੇ ਅੱਲਾਹ ਲੋਕਾਂ ਨੂੰ ਉਨ੍ਹਾਂ ਦੇ ਜ਼ੁਲਮਨਾ ਲਈ ਫੜ੍ਹਦਾ ਤਾਂ ਧਰਤੀ ਉੱਤੇ ਕਿਸੇ ਵੀ ਬੰਦੇ ਨੂੰ ਨਾ ਛੱਡਦਾ। ਪਰ ਉਹ ਇੱਕ ਮਿੱਥੇ ਹੋਏ ਸਮੇਂ ਤੱਕ ਲੋਕਾਂ ਨੂੰ ਮੋਕਾ ਦਿੰਦਾ ਹੈ। ਜਦੋਂ ਉਨ੍ਹਾਂ ਦਾ ਮਿਥਿਆ ਸਮਾਂ ਆ ਜਾਵੇਗਾ ਤਾਂ ਨਾ ਉਹ ਇੱਕ ਘੜੀ ਅੱਗੇ ਵੱਧ ਸਕਣਗੇ ਅਤੇ ਨਾ ਪਿੱਛੇ ਹੱਟ ਸਕਣਗੇ।
وَيَجْعَلُونَ لِلَّهِ مَا يَكْرَهُونَ وَتَصِفُ أَلْسِنَتُهُمُ الْكَذِبَ أَنَّ لَهُمُ الْحُسْنَىٰ ۖ لَا جَرَمَ أَنَّ لَهُمُ النَّارَ وَأَنَّهُمْ مُفْرَطُونَ
ਇਹ ਲੋਕ ਅੱਲਾਹ ਲਈ ਉਹ ਚੀਜ਼ਾਂ ਪ੍ਰਵਾਨ ਕਰਦੇ ਹਨ ਜਿਨ੍ਹਾਂ ਨੂੰ ਆਪਣੇ ਲਈ ਪਸੰਦ ਨਹੀਂ ਕਰਦੇ। ਅਤੇ ਉਨ੍ਹਾਂ ਦੀਆਂ ਜ਼ੁਬਾਨਾਂ ਝੂਠ ਬੋਲਦੀਆਂ ਹਨ ਕਿ ਉਨ੍ਹਾਂ ਲਈ ਨੇਕੀ ਹੈ। ਨਿਸ਼ਚਿਤ ਰੂਪ ਨਾਲ ਉਨ੍ਹਾਂ ਲਈ ਨਰਕ ਹੈ। ਉਹ ਜ਼ਰੂਰ ਉਸ ਵਿਚ ਪਹੁੰਚਾ ਦਿੱਤੇ ਜਾਣਗੇ।

Choose other languages: