Quran Apps in many lanuages:

Surah An-Nahl Ayahs #128 Translated in Punjabi

ادْعُ إِلَىٰ سَبِيلِ رَبِّكَ بِالْحِكْمَةِ وَالْمَوْعِظَةِ الْحَسَنَةِ ۖ وَجَادِلْهُمْ بِالَّتِي هِيَ أَحْسَنُ ۚ إِنَّ رَبَّكَ هُوَ أَعْلَمُ بِمَنْ ضَلَّ عَنْ سَبِيلِهِ ۖ وَهُوَ أَعْلَمُ بِالْمُهْتَدِينَ
ਆਪਣੇ ਰੱਬ ਦੇ ਰਾਹ ਵੱਲ ਸ਼ਿਬੇਕ ਅਤੇ ਚੰਗੇ ਸ਼ਬਦਾਂ ਨਾਲ ਬੁਲਾਉ, ਅਤੇ ਉਨ੍ਹਾਂ ਨਾਲ ਚੰਗੇ ਢੰਗ ਨਾਲ ਵਾਰਤਾਲਾਪ ਕਰੋਂ।_ਬੇਸ਼ੱਕ ਤੁਹਾਡਾ ਰੱਬ ਚੰਗੀ ਤਰਾਂ ਜਾਣਦਾ ਹੈ ਕਿ ਕੌਣ ਉਸਦੇ ਰਾਹ ਤੋਂ ਭਟਕਿਆ ਹੈ। ਉਹ ਉਨ੍ਹਾਂ ਨੂੰ ਵੀ ਚੰਗੀ ਤਰਾਂ ਜਾਣਦਾ ਹੈ। ਜਿਹੜੇ ਉਸ ਦੇ ਰਾਹ ਉੱਪਰ ਤੁਰਨ ਵਾਲੇ ਹਨ।
وَإِنْ عَاقَبْتُمْ فَعَاقِبُوا بِمِثْلِ مَا عُوقِبْتُمْ بِهِ ۖ وَلَئِنْ صَبَرْتُمْ لَهُوَ خَيْرٌ لِلصَّابِرِينَ
ਅਤੇ ਜੇਕਰ ਤੁਸੀਂ ਬਦਲਾ ਲੈਣਾ ਹੈ ਤਾਂ ਉਨ੍ਹਾਂ ਤੋਂ ਲਵੋ ਜਿਨ੍ਹਾ ਤੋਂ ਤੁਹਾਨੂੰ ਕਸ਼ਟ ਪਹੁੰਚਿਆ ਹੈ। ਪਰ ਜੇਕਰ ਤੂਸੀ’ ਧੀਰਜ ਰੱਖੋਂ ਤਾਂ ਧੀਰਜ ਧਾਰੀਆ ਲਈ ਜ਼ਿਆਦਾਤਰ ਵਧੀਆ ਹੈ।
وَاصْبِرْ وَمَا صَبْرُكَ إِلَّا بِاللَّهِ ۚ وَلَا تَحْزَنْ عَلَيْهِمْ وَلَا تَكُ فِي ضَيْقٍ مِمَّا يَمْكُرُونَ
ਅਤੇ ਧੀਰਜ ਰੱਖੋ ਅਤੇ ਤੁਹਾਡਾ ਧੀਰਜ ਰਖਣਾ ਅੱਲਾਹ ਦੀ ਕਿਰਪਾ ਨਾਲ ਸੰਭਵ ਹੈ। ਤੁਸੀਂ ਉਨ੍ਹਾਂ ਲਈ ਅਫਸੋਸ ਨਾ ਕਰੋ। ਜਿਹੜੀਆਂ ਹੁਜਤਾਂ ਉਹ ਕਰ ਰਹੇ ਹਨ, ਉਨ੍ਹਾਂ ਲਈ ਤੁਸੀ’ ਦਿਲ ਛੋਟਾ ਨਾ ਕਰੋ।
إِنَّ اللَّهَ مَعَ الَّذِينَ اتَّقَوْا وَالَّذِينَ هُمْ مُحْسِنُونَ
ਬੇਸ਼ੱਕ ਅੱਲਾਹ ਉਨ੍ਹਾਂ ਲੋਕਾਂ ਦੇ ਨਾਲ ਹੈ, ਜਿਹੜੇ ਸੰਜਮੀ ਹਨ ਅਤੇ ਨੇਕੀ ਕਰਨ ਵਾਲੇ ਹਨ।

Choose other languages: