Quran Apps in many lanuages:

Surah Al-Mujadala Ayahs #4 Translated in Punjabi

قَدْ سَمِعَ اللَّهُ قَوْلَ الَّتِي تُجَادِلُكَ فِي زَوْجِهَا وَتَشْتَكِي إِلَى اللَّهِ وَاللَّهُ يَسْمَعُ تَحَاوُرَكُمَا ۚ إِنَّ اللَّهَ سَمِيعٌ بَصِيرٌ
ਅੱਲਾਹ ਨੇ ਉਸ ਔਰਤ ਦੀ ਗੱਲ ਸੁਣ ਲਈ ਜਿਹੜੀ ਆਪਣੇ ਪਤੀ ਸੰਬੰਧ ਵਿਚ ਤੁਹਾਡੇ ਨਾਲ ਝਗੜਦੀ ਸੀ। ਅਤੇ ਅੱਲਾਹ ਕੌਲ ਸ਼ਿਕਾਇਤ ਕਰ ਰਹੀ ਸੀ। ਅਤੇ ਅੱਲਾਹ ਤੁਹਾਡੇ ਦੋਵਾਂ ਦੀ ਗੱਲ ਸੂਣ ਰਿਹਾ ਸੀ। ਬੇਸ਼ੱਕ ਅੱਲਾਹ ਸੁਣਨ ਵਾਲਾ ਅਤੇ ਜਾਨਣ ਵਾਲਾ ਹੈ।
الَّذِينَ يُظَاهِرُونَ مِنْكُمْ مِنْ نِسَائِهِمْ مَا هُنَّ أُمَّهَاتِهِمْ ۖ إِنْ أُمَّهَاتُهُمْ إِلَّا اللَّائِي وَلَدْنَهُمْ ۚ وَإِنَّهُمْ لَيَقُولُونَ مُنْكَرًا مِنَ الْقَوْلِ وَزُورًا ۚ وَإِنَّ اللَّهَ لَعَفُوٌّ غَفُورٌ
ਤੁਹਾਡੇ ਵਿਚੋਂ’ ਜਿਹੜੇ ਲੋਕ ਆਪਣੀਆਂ ਪਤਨੀਆਂ ਨਾਲ ਜ਼ਿਹਾਰ (ਤਲਾਕ ਦੇਣ ਦੀ ਇਕ ਹਾਲਤ, ਜਿਸ ਵਿਚ ਪਤੀ ਆਪਣੀ ਪਤਨੀ ਨੂੰ ਕਹਿੰਦਾ ਹੈ, ਕਿ ਤੂੰ ਮੇਰੀ ਮਾਂ ਦੀ ਪਿੱਠ ਵਾਂਗ ਹੋ ਜਾ) ਕਰਦੇ ਹਨ। ਉਹ ਉਨ੍ਹਾਂ ਦੀਆਂ ਮਾਂਵਾਂ ਨਹੀਂ ਹਨ। ਉਨ੍ਹਾਂ ਦੀਆਂ ਮਾਵਾਂ ਤਾਂ ਉਹ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਜਨਮ ਦਿੱਤਾ ਹੈ। ਅਤੇ ਇਹ ਲੋਕ ਬੇਸ਼ੱਕ ਬਿਬੇਕਹੀਨ ਅਤੇ ਝੂਠੀ ਗੱਲ ਕਹਿੰਦੇ ਹਨ। ਅਤੇ ਅੱਲਾਹ ਮੁਆਫ਼ ਕਰਨ ਵਾਲਾ ਬਖਸ਼ਣ ਵਾਲਾ ਹੈ।
وَالَّذِينَ يُظَاهِرُونَ مِنْ نِسَائِهِمْ ثُمَّ يَعُودُونَ لِمَا قَالُوا فَتَحْرِيرُ رَقَبَةٍ مِنْ قَبْلِ أَنْ يَتَمَاسَّا ۚ ذَٰلِكُمْ تُوعَظُونَ بِهِ ۚ وَاللَّهُ بِمَا تَعْمَلُونَ خَبِيرٌ
ਜਿਹੜੇ ਲੋਕ ਆਪਣੀਆਂ ਪਤਨੀਆਂ ਨਾਲ ਜ਼ਿਹਾਰ ਕਰਨ ਅਤੇ ਫਿਰ ਉਸ ਤੋਂ’ ਪਿੱਛੇ ਹੱਟ ਜਾਣ, ਜਿਹੜਾ ਉਨ੍ਹਾਂ ਨੇ ਕਿਹਾ ਸੀ, ਤਾਂ ਇੱਕ ਗਰਦਨ (ਗੁਲਾਮ) ਨੂੰ ਅਜ਼ਾਦ ਕਰਨਾ ਹੈ। ਇਸ ਤੋਂ ਪਹਿਲਾਂ ਕਿ ਉਹ ਆਪਿਸ ਵਿਚ (ਇੱਕ ਦੂਜੇ ਨੂੰ) ਹੱਥ ਲਾਉਣ। ਇਸ ਨਾਲ ਤੁਹਾਨੂੰ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਅੱਲਾਹ ਜਾਣਦਾ ਹੈ ਜੋ ਕੁਝ ਤੁਸੀਂ ਕਰਦੇ ਹੋ।
فَمَنْ لَمْ يَجِدْ فَصِيَامُ شَهْرَيْنِ مُتَتَابِعَيْنِ مِنْ قَبْلِ أَنْ يَتَمَاسَّا ۖ فَمَنْ لَمْ يَسْتَطِعْ فَإِطْعَامُ سِتِّينَ مِسْكِينًا ۚ ذَٰلِكَ لِتُؤْمِنُوا بِاللَّهِ وَرَسُولِهِ ۚ وَتِلْكَ حُدُودُ اللَّهِ ۗ وَلِلْكَافِرِينَ عَذَابٌ أَلِيمٌ
ਫਿਰ ਜਿਹੜੇ ਬੰਦੇ ਨੂੰ (ਗੁਲਾਮ) ਨਾ ਮਿਲੇ ਤਾਂ ਦੋ ਮਹੀਨਿਆਂ ਲਈ ਲਗਾਤਾਰ ਰੋਜ਼ੇ ਰੱਖੇ (ਉਹ ਵੀ) ਇਸ ਤੋਂ ਪਹਿਲਾਂ ਕਿ ਉਹ ਵੀ (ਇੱਕ ਦੂਜੇ ਨੂੰ) ਹੱਥ ਲਾਉਣ। ਫਿਰ ਜਿਹੜਾ ਬੰਦਾ (ਅਜਿਹਾ) ਨਾ ਕਰ ਸਕੇ ਤਾਂ ਸੱਠ ਕੰਗਾਲਾਂ ਨੂੰ ਭੋਜਨ ਖਵਾਵੇ, ਇਹ ਇਸ ਲਈ ਕਿ ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਤੇ ਈਮਾਨ ਲਿਆਵੇ। ਇਹ ਅੱਲਾਹ ਦੀਆਂ ਹੱਦਾਂ ਹਨ ਅਤੇ ਅਵੱਗਿਆਕਾਰੀਆਂ ਲਈ ਦਰਦਨਾਕ ਸਜ਼ਾ ਹੈ।

Choose other languages: