Quran Apps in many lanuages:

Surah Al-Maeda Ayahs #59 Translated in Punjabi

إِنَّمَا وَلِيُّكُمُ اللَّهُ وَرَسُولُهُ وَالَّذِينَ آمَنُوا الَّذِينَ يُقِيمُونَ الصَّلَاةَ وَيُؤْتُونَ الزَّكَاةَ وَهُمْ رَاكِعُونَ
ਤੁਹਾਡੇ ਮਿੱਤਰ ਤਾਂ ਕੇਵਲ ਅੱਲਾਹ ਅਤੇ ਉਸ ਦੇ ਰਸੂਲ ਤੇ ਈਮਾਨ ਰੱਖਣ ਵਾਲੇ ਹਨ ਅਤੇ ਜੋ ਨਮਾਜ਼ ਸਥਾਪਿਤ ਕਰਦੇ ਹਨ, ਜ਼ਕਾਤ ਦਿੰਦੇ ਹਨ ਅਤੇ ਉਹ ਅੱਲਾਹ ਦੇ ਸਾਹਮਣੇ ਝੁਕਣ ਵਾਲੇ ਹਨ।
وَمَنْ يَتَوَلَّ اللَّهَ وَرَسُولَهُ وَالَّذِينَ آمَنُوا فَإِنَّ حِزْبَ اللَّهِ هُمُ الْغَالِبُونَ
ਅਤੇ ਜਿਹੜਾ ਬੰਦਾ ਅੱਲਾਹ ਅਤੇ ਉਸਦੇ ਰਸੂਲਾਂ ਤੇ ਈਮਾਨ ਵਾਲਿਆਂ ਨੂੰ ਆਪਣਾ ਮਿੱਤਰ ਬਣਾਏ ਤਾਂ ਬੇਸ਼ੱਕ ਅੱਲਾਹ ਦਾ ਦਿਲ ਹੀ ਜਿੱਤ ਪ੍ਰਾਪਤ ਕਰਨ ਵਾਲਾ ਹੈ।
يَا أَيُّهَا الَّذِينَ آمَنُوا لَا تَتَّخِذُوا الَّذِينَ اتَّخَذُوا دِينَكُمْ هُزُوًا وَلَعِبًا مِنَ الَّذِينَ أُوتُوا الْكِتَابَ مِنْ قَبْلِكُمْ وَالْكُفَّارَ أَوْلِيَاءَ ۚ وَاتَّقُوا اللَّهَ إِنْ كُنْتُمْ مُؤْمِنِينَ
ਹੇ ਈਮਾਨ ਵਾਲਿਓ! ਉਨ੍ਹਾਂ ਲੋਕਾਂ ਨੂੰ ਆਪਣਾ ਮਿੱਤਰ ਨਾ ਬਣਾਉ ਜਿਨ੍ਹਾਂ ਨੇ ਤੁਹਾਡੇ ਧਰਮ ਦਾ ਮਜ਼ਾਕ ਉਡਾਇਆ ਹੈ ਅਤੇ (ਇਸ ਧਰਮ ਨੂੰ? ਖੇਡ ਬਣਾ ਲਿਆ ਹੈ, ਉਨ੍ਹਾਂ ਲੋਕਾਂ ਵਿਚੋਂ ਜਿਨ੍ਹਾਂ ਨੂੰ ਤੁਹਾਡੇ ਤੋਂ ਪਹਿਲਾਂ ਕਿਤਾਬ ਦਿੱਤੀ ਗਈ ਅਤੇ ਨਾ ਅਵੱਗਿਆਕਾਰੀਆਂ ਨੂੰ (ਮਿੱਤਰ ਬਣਾਉ) । ਜੇਕਰ ਤੁਸੀਂ ਈਮਾਨ ਵਾਲੇ ਹੋ, ਤਾਂ ਅੱਲਾਹ ਤੋਂ ਡਰਦੇ ਰਹੋ
وَإِذَا نَادَيْتُمْ إِلَى الصَّلَاةِ اتَّخَذُوهَا هُزُوًا وَلَعِبًا ۚ ذَٰلِكَ بِأَنَّهُمْ قَوْمٌ لَا يَعْقِلُونَ
ਅਤੇ ਜਦੋਂ ਤੁਸੀਂ ਨਮਾਜ਼ ਦੇ ਲਈ ਪੁਕਾਰਦੇ ਹੋ ਤਾਂ ਇਹ ਲੋਕ ਉਸ ਦਾ ਮਜ਼ਾਕ ਉਡਾਉਂਦੇ ਹਨ ਅਤੇ ਖੇਡ ਬਣਾ ਲੈਂਦੇ ਹਨ। ਕਾਰਨ ਇਹ ਹੈ, ਕਿ ਇਹ ਸਮਝ ਨਹੀਂ ਰੱਖਦੇ
قُلْ يَا أَهْلَ الْكِتَابِ هَلْ تَنْقِمُونَ مِنَّا إِلَّا أَنْ آمَنَّا بِاللَّهِ وَمَا أُنْزِلَ إِلَيْنَا وَمَا أُنْزِلَ مِنْ قَبْلُ وَأَنَّ أَكْثَرَكُمْ فَاسِقُونَ
ਕਹੋ ਕਿ ਹੇ ਕਿਤਾਬ ਵਾਲਿਓ! ਤੁਸੀਂ ਸਾਡੇ ਨਾਲ ਸਿਰਫ਼ ਇਸ ਲਈ ਜਿੱਦ ਕਰਦੇ ਹੋ ਕਿ ਅਸੀਂ ਅੱਲਾਹ ਉੱਪਰ ਈਮਾਨ ਲਿਆਏ ਅਤੇ ਉਸ ਉੱਪਰ ਜੋ ਸਾਡੇ ਵੱਲ ਉਤਾਰਿਆ ਗਿਆ ਹੈ, ਅਤੇ ਉਸ ਉੱਪਰ ਵੀ, ਜਿਹੜਾ ਸਾਡੇ ਤੋਂ ਪਹਿਲਾਂ ਉਤਾਰਿਆ ਗਿਆ। ਅਤੇ ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕ ਬਾਗ਼ੀ ਹਨ।

Choose other languages: