Quran Apps in many lanuages:

Surah Al-Maeda Ayahs #58 Translated in Punjabi

يَا أَيُّهَا الَّذِينَ آمَنُوا مَنْ يَرْتَدَّ مِنْكُمْ عَنْ دِينِهِ فَسَوْفَ يَأْتِي اللَّهُ بِقَوْمٍ يُحِبُّهُمْ وَيُحِبُّونَهُ أَذِلَّةٍ عَلَى الْمُؤْمِنِينَ أَعِزَّةٍ عَلَى الْكَافِرِينَ يُجَاهِدُونَ فِي سَبِيلِ اللَّهِ وَلَا يَخَافُونَ لَوْمَةَ لَائِمٍ ۚ ذَٰلِكَ فَضْلُ اللَّهِ يُؤْتِيهِ مَنْ يَشَاءُ ۚ وَاللَّهُ وَاسِعٌ عَلِيمٌ
ਹੇ ਈਮਾਨ ਵਾਲਿਓ! ਤੁਹਾਡੇ ਵਿਚੋਂ ਜਿਹੜਾ ਬੰਦਾ ਆਪਣੇ ਦੀਨ ਤੋਂ ਫਿਰ ਜਾਵੇ ਤਾਂ ਅੱਲਾਹ ਜਲਦੀ ਹੀ ਅਜਿਹੇ ਲੋਕਾਂ ਨੂੰ ਚੁੱਕ ਲਵੇਗਾ, ਜੋ ਅੱਲਾਹ ਦੇ ਪਿਆਰੇ ਹੌਣਗੇ। ਉਹ ਈਮਾਨ ਵਾਲਿਆਂ ਦੇ ਲਈ ਕੋਮਲ ਹੋਣਗੇ ਅਤੇ ਬਾਗ਼ੀਆਂ ਦੇ ਲਈ ਸਖ਼ਤ। ਉਹ ਅੱਲਾਹ ਦੇ ਰਾਹ ਵਿਚ ਜਿਹਾਦ (ਧਰਮ ਦੇ ਰਾਹ ਵਿਚ ਕਰੜਾ ਸੰਘਰਸ਼) ਕਰਨਗੇ ਅਤੇ ਕਿਸੇ ਨੂੰ ਚੰਗਾ ਆਖਣ ਵਾਲੇ ਦੀ ਝਿੜਕ ਤੋਂ ਨਾ ਡਰਨਗੇ। ਇਹ ਅੱਲਾਹ ਦੀ ਕਿਰਪਾ ਹੈ। ਉਹ ਜਿਸ ਨੂੰ ਚਾਹੁੰਦਾ ਹੈ ਪ੍ਰਦਾਨ ਕਰਦਾ ਹੈ। ਅੱਲਾਹ ਵਿਆਪਕਤਾ ਵਾਲਾ ਅਤੇ ਗਿਆਨ ਵਾਲਾ ਹੈ।
إِنَّمَا وَلِيُّكُمُ اللَّهُ وَرَسُولُهُ وَالَّذِينَ آمَنُوا الَّذِينَ يُقِيمُونَ الصَّلَاةَ وَيُؤْتُونَ الزَّكَاةَ وَهُمْ رَاكِعُونَ
ਤੁਹਾਡੇ ਮਿੱਤਰ ਤਾਂ ਕੇਵਲ ਅੱਲਾਹ ਅਤੇ ਉਸ ਦੇ ਰਸੂਲ ਤੇ ਈਮਾਨ ਰੱਖਣ ਵਾਲੇ ਹਨ ਅਤੇ ਜੋ ਨਮਾਜ਼ ਸਥਾਪਿਤ ਕਰਦੇ ਹਨ, ਜ਼ਕਾਤ ਦਿੰਦੇ ਹਨ ਅਤੇ ਉਹ ਅੱਲਾਹ ਦੇ ਸਾਹਮਣੇ ਝੁਕਣ ਵਾਲੇ ਹਨ।
وَمَنْ يَتَوَلَّ اللَّهَ وَرَسُولَهُ وَالَّذِينَ آمَنُوا فَإِنَّ حِزْبَ اللَّهِ هُمُ الْغَالِبُونَ
ਅਤੇ ਜਿਹੜਾ ਬੰਦਾ ਅੱਲਾਹ ਅਤੇ ਉਸਦੇ ਰਸੂਲਾਂ ਤੇ ਈਮਾਨ ਵਾਲਿਆਂ ਨੂੰ ਆਪਣਾ ਮਿੱਤਰ ਬਣਾਏ ਤਾਂ ਬੇਸ਼ੱਕ ਅੱਲਾਹ ਦਾ ਦਿਲ ਹੀ ਜਿੱਤ ਪ੍ਰਾਪਤ ਕਰਨ ਵਾਲਾ ਹੈ।
يَا أَيُّهَا الَّذِينَ آمَنُوا لَا تَتَّخِذُوا الَّذِينَ اتَّخَذُوا دِينَكُمْ هُزُوًا وَلَعِبًا مِنَ الَّذِينَ أُوتُوا الْكِتَابَ مِنْ قَبْلِكُمْ وَالْكُفَّارَ أَوْلِيَاءَ ۚ وَاتَّقُوا اللَّهَ إِنْ كُنْتُمْ مُؤْمِنِينَ
ਹੇ ਈਮਾਨ ਵਾਲਿਓ! ਉਨ੍ਹਾਂ ਲੋਕਾਂ ਨੂੰ ਆਪਣਾ ਮਿੱਤਰ ਨਾ ਬਣਾਉ ਜਿਨ੍ਹਾਂ ਨੇ ਤੁਹਾਡੇ ਧਰਮ ਦਾ ਮਜ਼ਾਕ ਉਡਾਇਆ ਹੈ ਅਤੇ (ਇਸ ਧਰਮ ਨੂੰ? ਖੇਡ ਬਣਾ ਲਿਆ ਹੈ, ਉਨ੍ਹਾਂ ਲੋਕਾਂ ਵਿਚੋਂ ਜਿਨ੍ਹਾਂ ਨੂੰ ਤੁਹਾਡੇ ਤੋਂ ਪਹਿਲਾਂ ਕਿਤਾਬ ਦਿੱਤੀ ਗਈ ਅਤੇ ਨਾ ਅਵੱਗਿਆਕਾਰੀਆਂ ਨੂੰ (ਮਿੱਤਰ ਬਣਾਉ) । ਜੇਕਰ ਤੁਸੀਂ ਈਮਾਨ ਵਾਲੇ ਹੋ, ਤਾਂ ਅੱਲਾਹ ਤੋਂ ਡਰਦੇ ਰਹੋ
وَإِذَا نَادَيْتُمْ إِلَى الصَّلَاةِ اتَّخَذُوهَا هُزُوًا وَلَعِبًا ۚ ذَٰلِكَ بِأَنَّهُمْ قَوْمٌ لَا يَعْقِلُونَ
ਅਤੇ ਜਦੋਂ ਤੁਸੀਂ ਨਮਾਜ਼ ਦੇ ਲਈ ਪੁਕਾਰਦੇ ਹੋ ਤਾਂ ਇਹ ਲੋਕ ਉਸ ਦਾ ਮਜ਼ਾਕ ਉਡਾਉਂਦੇ ਹਨ ਅਤੇ ਖੇਡ ਬਣਾ ਲੈਂਦੇ ਹਨ। ਕਾਰਨ ਇਹ ਹੈ, ਕਿ ਇਹ ਸਮਝ ਨਹੀਂ ਰੱਖਦੇ

Choose other languages: