Quran Apps in many lanuages:

Surah Al-Maeda Ayahs #49 Translated in Punjabi

وَكَتَبْنَا عَلَيْهِمْ فِيهَا أَنَّ النَّفْسَ بِالنَّفْسِ وَالْعَيْنَ بِالْعَيْنِ وَالْأَنْفَ بِالْأَنْفِ وَالْأُذُنَ بِالْأُذُنِ وَالسِّنَّ بِالسِّنِّ وَالْجُرُوحَ قِصَاصٌ ۚ فَمَنْ تَصَدَّقَ بِهِ فَهُوَ كَفَّارَةٌ لَهُ ۚ وَمَنْ لَمْ يَحْكُمْ بِمَا أَنْزَلَ اللَّهُ فَأُولَٰئِكَ هُمُ الظَّالِمُونَ
ਅਤੇ ਅਸੀਂ ਉਸ ਕਿਤਾਬ (ਤੌਰੇਤ) ਵਿਚ ਉਨ੍ਹਾਂ ਲਈ ਲਿਖ ਦਿੱਤਾ ਹੈ ਕਿ ਜਾਨ ਦੇ ਬਦਲੇ ਜਾਨ ਅਤੇ ਅੱਖ ਦੇ ਬਦਲੇ ਅੱਖ, ਨੱਕ ਦੇ ਬਦਲੇ ਨੱਕ, ਕੰਨ ਦੇ ਬਦਲੇ ਕੰਨ, ਦੰਦ ਦੇ ਬਦਲੇ ਦੰਦ ਅਤੇ ਜਖ਼ਮ ਦਾ ਬਦਲਾ ਉਸ ਦੇ ਬਰਾਬਰ (ਜਖ਼ਮ)। ਫਿਰ ਜਿਸ ਨੇ ਉਸ ਨੂੰ ਮੁਆਫ਼ ਕਰ ਦਿੱਤਾ ਤਾਂ ਉਹ ਉਸਦੇ ਲਈ ਕੱਫਾਰਾ (ਭਾਵ ਰੱਬ ਦੇ ਦਰਬਾਰ ਵਿਚ ਉਸ ਦੇ ਆਪਣੇ ਗ਼ੁਨਾਹ ਵੀ ਇੰਝ ਮੁਆਫ਼ ਕੀਤੇ ਜਾਣਗੇ) ਹੈ। ਅਤੇ ਜਿਹੜਾ ਵਿਅਕਤੀ ਉਸ ਦੇ ਆਦੇਸ਼ ਅਨੁਸਾਰ ਫੈਸਲਾ ਨਾ ਕਰੇ ਜਿਹੜਾ ਅੱਲਾਹ ਨੇ ਉਤਾਰਿਆ ਹੈ ਤਾਂ ਉਹ ਅੱਤਿਆਚਾਰੀ ਹੈ।
وَقَفَّيْنَا عَلَىٰ آثَارِهِمْ بِعِيسَى ابْنِ مَرْيَمَ مُصَدِّقًا لِمَا بَيْنَ يَدَيْهِ مِنَ التَّوْرَاةِ ۖ وَآتَيْنَاهُ الْإِنْجِيلَ فِيهِ هُدًى وَنُورٌ وَمُصَدِّقًا لِمَا بَيْنَ يَدَيْهِ مِنَ التَّوْرَاةِ وَهُدًى وَمَوْعِظَةً لِلْمُتَّقِينَ
ਅਤੇ ਅਸੀਂ ਉਨ੍ਹਾਂ ਤੋਂ ਬਾਅਦ ਮਰੀਅਮ ਦੇ ਪੁੱਤਰ ਈਸਾ ਨੂੰ ਭੇਜਿਆ ਪੁਸ਼ਟੀ ਕਰਦੇ ਹੋਏ। ਆਪਣੇ ਤੋਂ ਪਹਿਲਾਂ ਦੀ ਕਿਤਾਬ ਤੋਰੇਤ ਦੀ ਅਤੇ ਅਸੀਂ’ ਉਸ ਨੂੰ ਇੰਜੀਲ ਦਿੱਤੀ। ਜਿਸ ਵਿਚ ਮਾਰਗ ਦਰਸ਼ਨ ਅਤੇ ਪ੍ਰਕਾਸ਼ ਹੈ। ਇਹ ਪੁਸ਼ਟੀ ਕਰਨ ਵਾਲੀ ਸੀ। ਅਪਣੇ ਤੋਂ ਪਹਿਲੀ ਕਿਤਾਸ਼ ਤੋਰੇਤ ਦਿੱਤੀ, ਮਾਰਗ ਦਰਸ਼ਨ ਅਤੇ ਉਪਦੇਸ਼ ਕਰਨ ਵਾਲਿਆਂ ਲਈ।
وَلْيَحْكُمْ أَهْلُ الْإِنْجِيلِ بِمَا أَنْزَلَ اللَّهُ فِيهِ ۚ وَمَنْ لَمْ يَحْكُمْ بِمَا أَنْزَلَ اللَّهُ فَأُولَٰئِكَ هُمُ الْفَاسِقُونَ
ਅਤੇ ਚਾਹੀਦਾ ਹੈ ਕਿ ਇੰਜੀਲ ਵਾਲੇ ਉਸ ਦੇ ਅਨੁਸਾਰ ਫੈਸਲਾ ਕਰਨ, ਜੋ ਅੱਲਾਹ ਨੇ ਉਸ ਵਿਚ ਉਤਾਰਿਆ ਹੈ। ਅਤੇ ਜੇ ਕੋਈ ਉਸ ਅਨੁਸਾਰ ਫੈਸਲਾ ਨਾ ਕਰੇ ਜੋ ਅੱਲਾਹ ਨੇ ਉਤਾਰਿਆ ਹੈ ਤਾਂ ਉਹ ਲੋਕ ਬਾਗ਼ੀ ਹਨ।
وَأَنْزَلْنَا إِلَيْكَ الْكِتَابَ بِالْحَقِّ مُصَدِّقًا لِمَا بَيْنَ يَدَيْهِ مِنَ الْكِتَابِ وَمُهَيْمِنًا عَلَيْهِ ۖ فَاحْكُمْ بَيْنَهُمْ بِمَا أَنْزَلَ اللَّهُ ۖ وَلَا تَتَّبِعْ أَهْوَاءَهُمْ عَمَّا جَاءَكَ مِنَ الْحَقِّ ۚ لِكُلٍّ جَعَلْنَا مِنْكُمْ شِرْعَةً وَمِنْهَاجًا ۚ وَلَوْ شَاءَ اللَّهُ لَجَعَلَكُمْ أُمَّةً وَاحِدَةً وَلَٰكِنْ لِيَبْلُوَكُمْ فِي مَا آتَاكُمْ ۖ فَاسْتَبِقُوا الْخَيْرَاتِ ۚ إِلَى اللَّهِ مَرْجِعُكُمْ جَمِيعًا فَيُنَبِّئُكُمْ بِمَا كُنْتُمْ فِيهِ تَخْتَلِفُونَ
ਅਤੇ ਅਸੀਂ ਤੁਹਾਡੇ ਵੱਲ ਸੱਚਾਈ ਦੇ ਨਾਲ ਕਿਤਾਬ ਉਤਾਰੀ, ਪਿਛਲੀ ਕਿਤਾਬ ਦੀ ਅਤੇ ਉਸ ਦੇ ਰੱਖਿਅਕ ਵਿਸ਼ੇ ਦੀ ਪੁਸ਼ਟੀ ਕਰਨ ਵਾਲੀ। ਇਸ ਲਈ ਤੁਸੀਂ ਉਨ੍ਹਾਂ ਦੇ ਵਿਚ ਫੈਸਲਾ ਕਰੋਂ ਉਨ੍ਹਾਂ ਦੇ ਅਨੁਸਾਰ ਜੋ ਅੱਲਾਹ ਨੇ ਉਤਾਰਿਆ ਹੈ। ਅਤੇ ਜਿਹੜੀ ਸਚਾਈ ਤੁਹਾਡੇ ਪਾਸ ਆਈ ਹੈ। ਉਸ ਨੂੰ ਛੱਡ ਕੇ ਇੱਛਾਵਾਂ ਦਾ ਪਾਲਣ ਨਾ ਕਰੋ। ਅਸੀਂ ਤੁਹਾਡੇ ਵਿਚੋਂ ਹਰੇਕ ਲਈ ਇਕ ਧਰਮ ਮਰਿਆਦਾ ਅਤੇ ਇਕ ਕਰਮ ਮਾਰਗ ਨਿਰਧਾਰਿਤ ਕੀਤਾ ਹੈ ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਤੁਹਾਨੂੰ ਇਕ ਹੀ ਫਿਰਕਾ ਬਣਾ ਦਿੰਦਾ। ਪਰੰਤੂ ਅੱਲਾਹ ਨੇ ਚਾਹਿਆ ਕਿ ਉਹ ਆਪਣੇ ਦਿੱਤੇ ਹੋਏ ਆਦੇਸ਼ਾਂ ਵਿਚੋਂ ਤੁਹਾਡਾ ਇਮਤਿਹਾਨ ਲਵੇ। ਇਸ ਲਈ ਤੁਸੀ’ ਨੇਕੀਆਂ ਵੱਲ ਦੋੜੋ। ਆਖ਼ਿਰ ਤੁਸੀਂ ਸਾਰਿਆਂ ਨੇ ਅੱਲਾਹ ਵੱਲ ਪਲਟ ਕੇ ਜਾਣਾ ਹੈ। ਫਿਰ ਉਹ ਤੁਹਾਨੂੰ ਉਸ ਚੀਜ਼ ਨਾਲ ਸੂਚਤ ਕਰਾ ਦੇਵੇਗਾ, ਜਿਸ ਵਿਚ ਤੁਸੀਂ ਆਪਿਸ ਵਿਚ ਮਤਭੇਦ ਕਰ ਰਹੇ ਸੀ।
وَأَنِ احْكُمْ بَيْنَهُمْ بِمَا أَنْزَلَ اللَّهُ وَلَا تَتَّبِعْ أَهْوَاءَهُمْ وَاحْذَرْهُمْ أَنْ يَفْتِنُوكَ عَنْ بَعْضِ مَا أَنْزَلَ اللَّهُ إِلَيْكَ ۖ فَإِنْ تَوَلَّوْا فَاعْلَمْ أَنَّمَا يُرِيدُ اللَّهُ أَنْ يُصِيبَهُمْ بِبَعْضِ ذُنُوبِهِمْ ۗ وَإِنَّ كَثِيرًا مِنَ النَّاسِ لَفَاسِقُونَ
ਅਤੇ ਉਨ੍ਹਾਂ ਦੇ ਵਿਚ ਉਂਸ ਦੇ ਅਨੁਸਾਰ ਫੈਸਲਾ ਕਰੋਂ ਜੋ ਅੱਲਾਹ ਨੇ ਉਤਾਰਿਆ ਹੈ ਅਤੇ ਉਨ੍ਹਾਂ ਦੀਆਂ ਇੱਛਾਵਾਂ ਦਾ ਪਾਲਣ ਨਾ ਕਰੋ ਅਤੇ ਉਨ੍ਹਾਂ ਲੋਕਾਂ ਤੋਂ ਬਚੋ ਕਿਤੇ ਉਹ ਤੁਹਾਨੂੰ ਭਟਕਾ ਦੇਣ। ਤੁਹਾਡੇ ਉੱਪਰ ਅੱਲਾਹ ਦੇ ਭੇਜੇ ਹੋਏ ਕਿਸੇ ਹੁਕਮ ਨਾਲ। ਇਸ ਲਈ ਜੇਕਰ ਉਹ ਫਿਰ ਜਾਣ ਤਾਂ ਸਮਝ ਲਵੋ ਕਿ ਅੱਲਾਹ ਉਨ੍ਹਾਂ ਨੂੰ ਉਨਾਂ ਦੇ ਕੁਝ ਪਾਪਾਂ ਦਾ ਦੰਡ ਦੇਣਾ ਚਹੁੰਦਾ ਹੈ। ਅਤੇ ਸੱਚਾਈ ਇਹ ਹੈ ਕਿ ਲੋਕਾਂ ਵਿੱਚੋਂ ਜ਼ਿਆਦਾ ਲੋਕ ਇਨਕਾਰੀ ਹਨ।

Choose other languages: