Quran Apps in many lanuages:

Surah Al-Maeda Ayahs #24 Translated in Punjabi

وَإِذْ قَالَ مُوسَىٰ لِقَوْمِهِ يَا قَوْمِ اذْكُرُوا نِعْمَةَ اللَّهِ عَلَيْكُمْ إِذْ جَعَلَ فِيكُمْ أَنْبِيَاءَ وَجَعَلَكُمْ مُلُوكًا وَآتَاكُمْ مَا لَمْ يُؤْتِ أَحَدًا مِنَ الْعَالَمِينَ
ਅਤੇ ਜਦੋਂ ਮੂਸਾ ਨੇ ਆਪਣੀ ਕੌਮ ਨੂੰ ਕਿਹਾ ਕਿ ਹੇ ਮੇਰੀ ਕੌਮ! ਆਪਣੇ ਉੱਪਰ ਅੱਲਾਹ ਦੇ ਉਪਕਾਰਾਂ ਨੂੰ ਯਾਦ ਕਰੋਂ, ਕਿ ਉਸ ਨੇ ਤੁਹਾਡੇ ਅੰਦਰ ਰਸੂਲ ਪੈਦਾ ਕੀਤੇ। ਅਤੇ ਤੁਹਾਨੂੰ ਰਾਜੇ ਬਣਾਇਆ ਅਤੇ ਤੁਹਾਨੂੰ ਉਹ ਦਿੱਤਾ ਜੋ ਸੰਸਾਰ ਵਿਚ ਕਿਸੇ ਨੂੰ ਨਹੀਂ ਚਿੱਤਾ।
يَا قَوْمِ ادْخُلُوا الْأَرْضَ الْمُقَدَّسَةَ الَّتِي كَتَبَ اللَّهُ لَكُمْ وَلَا تَرْتَدُّوا عَلَىٰ أَدْبَارِكُمْ فَتَنْقَلِبُوا خَاسِرِينَ
ਹੇ ਮੇਰੀ ਕੌਮ! ਉਸ ਪਾਵਨ ਧਰਤੀ ਵਿਚ ਦਾਖ਼ਿਲ ਹੋਵੋ, ਜਿਹੜੀ ਅੱਲਾਹ ਨੇ ਤੁਹਾਨੂੰ ਲਿਖ ਦਿੱਤੀ ਹੈ। ਅਤੇ ਆਪਣੇ ਪਿੱਛੇ ਵੱਲ ਨਾ ਭੱਜੋ ਨਹੀਂ ਤਾ ਘਾਟਾ ਖਾਓਗੇ
قَالُوا يَا مُوسَىٰ إِنَّ فِيهَا قَوْمًا جَبَّارِينَ وَإِنَّا لَنْ نَدْخُلَهَا حَتَّىٰ يَخْرُجُوا مِنْهَا فَإِنْ يَخْرُجُوا مِنْهَا فَإِنَّا دَاخِلُونَ
ਉਨ੍ਹਾਂ ਨੇ ਕਿਹਾ ਕਿ ਹੇ ਮੂਸਾ! ਉੱਤੇ ਤਾਂ ਇੱਕ ਤਾਕਤਵਰ ਕੌਮ ਰਹਿੰਦੀ ਹੈ। ਅਸੀਂ ਕਦੇ ਵੀ ਉੱਤੇ ਨਹੀਂ’ ਜਾਵਾਂਗੇ ਜਦੋਂ ਤੱਕ ਉਹ ਉਥੋਂ ਨਿਕਲ ਨਹੀਂ ਜਾਂਦੇ। ਜੇਕਰ ਉਹ ਕੌਮ ਉਥੋਂ ਨਿਕਲ ਗਈ ਤਾਂ ਫਿਰ ਅਸੀਂ ਪ੍ਰਵੇਸ਼ ਕਰਾਂਗੇ।
قَالَ رَجُلَانِ مِنَ الَّذِينَ يَخَافُونَ أَنْعَمَ اللَّهُ عَلَيْهِمَا ادْخُلُوا عَلَيْهِمُ الْبَابَ فَإِذَا دَخَلْتُمُوهُ فَإِنَّكُمْ غَالِبُونَ ۚ وَعَلَى اللَّهِ فَتَوَكَّلُوا إِنْ كُنْتُمْ مُؤْمِنِينَ
ਦੋ ਬੰਦੇ ਜਿਹੜੇ ਅੱਲਾਹ ਤੋਂ ਡਰਨ ਵਾਲਿਆਂ ਵਿਚੋਂ ਸਨ ਅਤੇ ਉਨ੍ਹਾਂ ਦੋਵਾਂ ਨੂੰ ਹੀਂ ਅੱਲਾਹ ਨੇ ਕਰਮ (ਬਖਸ਼ਿਸ਼) ਨਾਲ ਨਿਵਾਜ਼ਿਆ ਸੀ। ਉਨ੍ਹਾਂ ਨੇ ਕਿਹਾ ਕਿ ਤੁਸੀਂ ਉਨ੍ਹਾਂ ਉੱਪਰ ਹਮਲਾ ਕਰਕੇ ਸ਼ਹਿਰ ਦੇ ਦਰਵਾਜ਼ੇ ਵਿਚ ਦਾਖਿਲ ਹੋ ਜਾਓ।
قَالُوا يَا مُوسَىٰ إِنَّا لَنْ نَدْخُلَهَا أَبَدًا مَا دَامُوا فِيهَا ۖ فَاذْهَبْ أَنْتَ وَرَبُّكَ فَقَاتِلَا إِنَّا هَاهُنَا قَاعِدُونَ
ਜਦੋਂ ਤੁਸੀਂ ਉਸ ਦਰਵਾਜ਼ੇ ਰਾਹੀਂ ਪ੍ਰਵੇਸ਼ ਕਰੋਗੇ ਤਾਂ ਤੁਸੀਂ ਫ਼ਤਿਹ ਪ੍ਰਾਪਤ ਕਰੋਗੇ ਜੇਕਰ ਤੁਸੀਂ ਈਮਾਨ ਵਾਲੇ ਹੋ ਤਾਂ ਅੱਲਾਹ ਉੱਤੇ ਵਿਸ਼ਵਾਸ਼ ਰੱਖੋ। ਉਨ੍ਹਾਂ ਨੇ ਕਿਹਾ ਕਿ ਹੇ ਮੂਸਾ! ਨਹੀਂ ਅਸੀਂ ਕਦੇ ਵੀ ਉੱਤੇ ਪ੍ਰਵੇਸ਼ ਨਹੀਂ ਕਰਾਂਗੇ ਜਦੋਂ ਤੱਕ ਉੱਤੇ ਉਹ (ਤਾਕਤਵਰ) ਲੋਕ ਹਨ। ਇਸ ਲਈ ਤੁਸੀਂ ਅਤੇ ਤੁਹਾਡਾ ਰੱਬ ਦੋਵੇਂ ਜਾ ਕੇ ਲੜੋ, ਅਸੀਂ ਤਾਂ ਏਥੇ ਹੀ ਬੈਠਾਗੇ।

Choose other languages: