Quran Apps in many lanuages:

Surah Al-Maeda Ayahs #27 Translated in Punjabi

قَالَ رَجُلَانِ مِنَ الَّذِينَ يَخَافُونَ أَنْعَمَ اللَّهُ عَلَيْهِمَا ادْخُلُوا عَلَيْهِمُ الْبَابَ فَإِذَا دَخَلْتُمُوهُ فَإِنَّكُمْ غَالِبُونَ ۚ وَعَلَى اللَّهِ فَتَوَكَّلُوا إِنْ كُنْتُمْ مُؤْمِنِينَ
ਦੋ ਬੰਦੇ ਜਿਹੜੇ ਅੱਲਾਹ ਤੋਂ ਡਰਨ ਵਾਲਿਆਂ ਵਿਚੋਂ ਸਨ ਅਤੇ ਉਨ੍ਹਾਂ ਦੋਵਾਂ ਨੂੰ ਹੀਂ ਅੱਲਾਹ ਨੇ ਕਰਮ (ਬਖਸ਼ਿਸ਼) ਨਾਲ ਨਿਵਾਜ਼ਿਆ ਸੀ। ਉਨ੍ਹਾਂ ਨੇ ਕਿਹਾ ਕਿ ਤੁਸੀਂ ਉਨ੍ਹਾਂ ਉੱਪਰ ਹਮਲਾ ਕਰਕੇ ਸ਼ਹਿਰ ਦੇ ਦਰਵਾਜ਼ੇ ਵਿਚ ਦਾਖਿਲ ਹੋ ਜਾਓ।
قَالُوا يَا مُوسَىٰ إِنَّا لَنْ نَدْخُلَهَا أَبَدًا مَا دَامُوا فِيهَا ۖ فَاذْهَبْ أَنْتَ وَرَبُّكَ فَقَاتِلَا إِنَّا هَاهُنَا قَاعِدُونَ
ਜਦੋਂ ਤੁਸੀਂ ਉਸ ਦਰਵਾਜ਼ੇ ਰਾਹੀਂ ਪ੍ਰਵੇਸ਼ ਕਰੋਗੇ ਤਾਂ ਤੁਸੀਂ ਫ਼ਤਿਹ ਪ੍ਰਾਪਤ ਕਰੋਗੇ ਜੇਕਰ ਤੁਸੀਂ ਈਮਾਨ ਵਾਲੇ ਹੋ ਤਾਂ ਅੱਲਾਹ ਉੱਤੇ ਵਿਸ਼ਵਾਸ਼ ਰੱਖੋ। ਉਨ੍ਹਾਂ ਨੇ ਕਿਹਾ ਕਿ ਹੇ ਮੂਸਾ! ਨਹੀਂ ਅਸੀਂ ਕਦੇ ਵੀ ਉੱਤੇ ਪ੍ਰਵੇਸ਼ ਨਹੀਂ ਕਰਾਂਗੇ ਜਦੋਂ ਤੱਕ ਉੱਤੇ ਉਹ (ਤਾਕਤਵਰ) ਲੋਕ ਹਨ। ਇਸ ਲਈ ਤੁਸੀਂ ਅਤੇ ਤੁਹਾਡਾ ਰੱਬ ਦੋਵੇਂ ਜਾ ਕੇ ਲੜੋ, ਅਸੀਂ ਤਾਂ ਏਥੇ ਹੀ ਬੈਠਾਗੇ।
قَالَ رَبِّ إِنِّي لَا أَمْلِكُ إِلَّا نَفْسِي وَأَخِي ۖ فَافْرُقْ بَيْنَنَا وَبَيْنَ الْقَوْمِ الْفَاسِقِينَ
ਮੂਸਾ ਨੇ ਕਿਹਾ, ਕਿ ਹੇ ਮੇਰੇ ਰੱਬ! ਆਪਣੇ ਅਤੇ ਆਪਣੇ ਭਰਾ ਦੇ ਬਿਨਾਂ ਮੇਰਾ ਕਿਸੇ ਉੱਪਰ ਅਧਿਕਾਰ ਨਹੀਂ। ਇਸ ਲਈ ਤੂੰ ਸਾਡੇ ਅਤੇ ਇਸ ਅਕ੍ਰਿਤਘਣ ਕੌਮ ਦੇ ਵਿਚ ਫਰਕ ਕਰ ਦੇ।
قَالَ فَإِنَّهَا مُحَرَّمَةٌ عَلَيْهِمْ ۛ أَرْبَعِينَ سَنَةً ۛ يَتِيهُونَ فِي الْأَرْضِ ۚ فَلَا تَأْسَ عَلَى الْقَوْمِ الْفَاسِقِينَ
ਅੱਲਾਹ ਨੇ ਕਿਹਾ, ਉਹ ਦੇਸ਼, ਉਨ੍ਹਾਂ ਲਈ 40 (ਚਾਲੀ) ਸਾਲ ਦੇ ਲਈ ਹਰਾਮ ਕਰ ਦਿੱਤਾ ਗਿਆ। ਇਹ ਲੋਕ ਧਰਤੀ ਉੱਪਰ ਭਟਕਦੇ ਫਿਰਨਗੇ। ਤਾਂ ਤੁਸੀਂ ਇਸ ਅਕ੍ਰਿਤਘਣ ਕੌਮ ਲਈ ਦੂਖੀ ਨਾ ਹੋਵੋ।
وَاتْلُ عَلَيْهِمْ نَبَأَ ابْنَيْ آدَمَ بِالْحَقِّ إِذْ قَرَّبَا قُرْبَانًا فَتُقُبِّلَ مِنْ أَحَدِهِمَا وَلَمْ يُتَقَبَّلْ مِنَ الْآخَرِ قَالَ لَأَقْتُلَنَّكَ ۖ قَالَ إِنَّمَا يَتَقَبَّلُ اللَّهُ مِنَ الْمُتَّقِينَ
ਅਤੇ ਉਨ੍ਹਾਂ ਨੂੰ ਆਦਮ ਦੇ ਦੋ ਪੁੱਤਰਾਂ (ਹਾਸ਼ੀਲ ਅਤੇ ਕਾਬੀਲ) ਦੀ ਕਹਾਣੀ ਸੱਚਾਈ ਦੇ ਨਾਲ ਸੁਣਾਉ। ਜਦੋਂਕਿ ਉਨ੍ਹਾਂ ਦੋਵਾਂ ਨੇ ਕੁਰਬਾਨੀ ਹਾਜ਼ਿਰ ਕੀਤੀ ਤਾਂ ਉਨਾਂ ਵਿਚੋਂ ਇੱਕ ਦੀ ਭੇਟਾ ਸਵੀਕਾਰ ਹੋਈ ਅਤੇ ਦੂਸਰੇ ਦੀ ਸਵੀਕਾਰ ਨਾ ਹੋਈ। ਉਸ ਨੇ ਕਿਹਾ ਕਿ ਮੈਂ ਤੈਨੂੰ ਮਾਰ ਦੇਵਾਂਗਾ। ਉਸ ਨੇ ਉੱਤਰ ਦਿੱਤਾ ਕਿ ਅੱਲਾਹ ਤਾਂ ਸਿਰਫ਼ ਉਸ ਦਾ ਭੈ ਵਾਲਿਆਂ ਤੋਂ ਹੀ ਸਵੀਕਾਰ ਕਰਦਾ ਹੈ।

Choose other languages: