Quran Apps in many lanuages:

Surah Al-Maeda Ayahs #16 Translated in Punjabi

وَلَقَدْ أَخَذَ اللَّهُ مِيثَاقَ بَنِي إِسْرَائِيلَ وَبَعَثْنَا مِنْهُمُ اثْنَيْ عَشَرَ نَقِيبًا ۖ وَقَالَ اللَّهُ إِنِّي مَعَكُمْ ۖ لَئِنْ أَقَمْتُمُ الصَّلَاةَ وَآتَيْتُمُ الزَّكَاةَ وَآمَنْتُمْ بِرُسُلِي وَعَزَّرْتُمُوهُمْ وَأَقْرَضْتُمُ اللَّهَ قَرْضًا حَسَنًا لَأُكَفِّرَنَّ عَنْكُمْ سَيِّئَاتِكُمْ وَلَأُدْخِلَنَّكُمْ جَنَّاتٍ تَجْرِي مِنْ تَحْتِهَا الْأَنْهَارُ ۚ فَمَنْ كَفَرَ بَعْدَ ذَٰلِكَ مِنْكُمْ فَقَدْ ضَلَّ سَوَاءَ السَّبِيلِ
ਅਤੇ ਅੱਲਾਹ ਨੇ ਇਸਰਾਈਲ ਦੀ ਔਲਾਦ ਤੋਂ ਬਰਨ ਲਿਆ ਅਤੇ ਅਸੀਂ ਉਨ੍ਹਾਂ ਵਿਚੋਂ ਬਾਰਾਂ ਸਰਦਾਰ ਨਿਯੁਕਤ ਕੀਤੇ। ਅਤੇ ਅੱਲਾਹ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਹਾਂ। ਜੇਕਰ ਤੂਸੀਂ ਨਮਾਜ਼ ਸਥਾਪਿਤ ਕਰੋਗੇ, ਜ਼ਕਾਤ ਅਦਾ ਕਰੋਗੇ ਅਤੇ ਮੇਰੇ ਪੈਗੰਬਰਾਂ ਦੇ ਰਾਹ ਤੇ ਚੱਲੋਗੇ ਅਤੇ ਉਨ੍ਹਾਂ ਦੀ ਸਹਾਇਤਾ ਕਰੋਗੇ, ਅੱਲਾਹ ਨੂੰ ਨੇਕ ਕੰਮ ਕਰਕੇ ਦਿਖਾਵੋਗੇ ਤਾਂ ਮੈਂ’ ਤੁਹਾਡੇ ਪਾਪਾਂ ਨੂੰ ਜ਼ਰੂਰ ਦੂਰ ਕਰਾਂਗਾ ਅਤੇ ਜ਼ਰੂਰ ਤੁਹਾਨੂੰ ਅਜਿਹੇ ਬਾਗ਼ਾਂ ਵਿਚ ਭੇਜਾਂਗਾ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ ਇਸ ਲਈ ਤੁਹਾਡੇ ਵਿਚੋਂ ਜਿਹੜਾ ਬੰਦਾ ਇਸ ਤੋਂ ਬਾਅਦ ਵੀ ਇਨਕਾਰੀ ਹੋਵੇਗਾ ਤਾਂ ਉਹ ਸਿੱਧੇ ਰਸਤੇ ਤੋਂ ਭਟਕ ਗਿਆ।
فَبِمَا نَقْضِهِمْ مِيثَاقَهُمْ لَعَنَّاهُمْ وَجَعَلْنَا قُلُوبَهُمْ قَاسِيَةً ۖ يُحَرِّفُونَ الْكَلِمَ عَنْ مَوَاضِعِهِ ۙ وَنَسُوا حَظًّا مِمَّا ذُكِّرُوا بِهِ ۚ وَلَا تَزَالُ تَطَّلِعُ عَلَىٰ خَائِنَةٍ مِنْهُمْ إِلَّا قَلِيلًا مِنْهُمْ ۖ فَاعْفُ عَنْهُمْ وَاصْفَحْ ۚ إِنَّ اللَّهَ يُحِبُّ الْمُحْسِنِينَ
ਇਸ ਲਈ ਉਨ੍ਹਾਂ ਦੁਆਰਾ ਵਾਅਦਾ ਖਿਲਾਫ਼ੀ ਕਰਨ ਦੇ ਕਾਰਨ ਅਸੀਂ ਉਨ੍ਹਾਂ ਨੂੰ ਫਿਟਕਾਰ ਦਿੱਤਾ ਅਤੇ ਅਸੀਂ ਉਨ੍ਹਾਂ ਦੇ ਦਿਲਾਂ ਨੂੰ ਸਖ਼ਤ ਬਣਾ ਦਿੱਤਾ। ਉਹ ਕਲਾਮ (ਸ਼ਬਦ) ਨੂੰ ਉਸ ਦੀ ਜਗ੍ਹਾ ਤੋਂ ਬਦਲ ਚਿੰਦੇ ਹਨ। ਅਤੇ ਜਿਹੜਾ ਉਨ੍ਹਾਂ ਨੂੰ ਉਪਦੇਸ਼ ਦਿੱਤਾ ਗਿਆ ਸੀ ਉਸ ਦੇ ਵੱਡੇ ਹਿੱਸੇ ਨੂੰ ਉਹ ਕੁਲਾ ਬੈਠੇ ਹਨ। ਅਤੇ ਤੁਸੀਂ ਨਿਰੰਤਰ ਉਨ੍ਹਾਂ ਦੇ ਕਿਸੇ ਨਾ ਕਿਸੇ ਧੋਖੇ ਤੋਂ ਜਾਣੂ ਹੁੰਦੇ ਰਹਿੰਦੇ ਹੋ, ਬਿਨ੍ਹਾ ਥੋੜੇ ਲੋਕਾਂ ਦੇ। ਉਨ੍ਹਾਂ ਨੂੰ ਮੁਆਫ਼ ਕਰੋਂ ਅਤੇ ਭੁੱਲ ਜਾਵੋ। ਅੱਲਾਹ ਨੇਕੀ ਕਰਨ ਵਾਲਿਆਂ ਦੀ ਮਦਦ ਕਰਦਾ ਹੈ।
وَمِنَ الَّذِينَ قَالُوا إِنَّا نَصَارَىٰ أَخَذْنَا مِيثَاقَهُمْ فَنَسُوا حَظًّا مِمَّا ذُكِّرُوا بِهِ فَأَغْرَيْنَا بَيْنَهُمُ الْعَدَاوَةَ وَالْبَغْضَاءَ إِلَىٰ يَوْمِ الْقِيَامَةِ ۚ وَسَوْفَ يُنَبِّئُهُمُ اللَّهُ بِمَا كَانُوا يَصْنَعُونَ
ਅਤੇ ਜਿਹੜੇ ਲੋਕ ਕਹਿੰਦੇ ਹਨ ਕਿ ਅਸੀਂ ਨਸਰਾਨੀ (ਮਦਦ ਕਰਨ ਵਾਲੇ ਈਸਾਈ) ਹਾਂ, ਉਨ੍ਹਾਂ ਤੋਂ ਅਸੀਂ ਵਚਨ ਲਿਆ ਸੀ। ਇਸ ਲਈ ਜੋ ਕੁਝ ਉਨ੍ਹਾਂ ਨੂੰ ਉਪਦੇਸ਼ ਦਿੱਤਾ ਗਿਆ ਸੀ, ਉਸ ਦਾ ਉਹ ਵੱਡਾ ਹਿੱਸਾ ਭੁਲਾ ਬੈਠੇ। ਫਿਰ ਅਸੀਂ ਕਿਆਮਤ ਦੇ ਦਿਨ ਤੱਕ ਉਨ੍ਹਾਂ ਦੇ ਅੰਦਰ ਦੁਸ਼ਮਨੀ ਅਤੇ ਈਰਖਾ ਪਾ ਦਿੱਤੀ ਅਤੇ ਆਖ਼ਿਰ ਅੱਲਾਹ ਉਨ੍ਹਾਂ ਨੂੰ ਸੂਚਿਤ ਕਰ ਦੇਵੇਗਾ ਉਸ ਤੋਂ ਜੋ ਕੁਝ ਉਹ ਕਰ ਰਹੇ ਸੀ।
يَا أَهْلَ الْكِتَابِ قَدْ جَاءَكُمْ رَسُولُنَا يُبَيِّنُ لَكُمْ كَثِيرًا مِمَّا كُنْتُمْ تُخْفُونَ مِنَ الْكِتَابِ وَيَعْفُو عَنْ كَثِيرٍ ۚ قَدْ جَاءَكُمْ مِنَ اللَّهِ نُورٌ وَكِتَابٌ مُبِينٌ
ਹੇ ਕਿਤਾਬ ਵਾਲਿਓ! ਤੁਹਾਡੇ ਪਾਸ ਸਾਡਾ ਰਸੂਲ ਆਇਆ ਹੈ। ਉਹ ਰਿਹਾ ਹੈ। ਜਿਨ੍ਹਾਂ ਨੂੰ ਤੁਸੀਂ ਛੁਪਾਉਂਦੇ ਸੀ। ਅਤੇ ਉਹ ਬਹੁਤ ਸਾਰੀਆਂ ਚੀਜ਼ਾਂ ਨਾਲ ਦਰ ਗੁਜ਼ਰ ਕਰਦਾ ਹੈ। ਬੇਸ਼ੱਕ ਤੁਹਾਡੇ ਕੌਲ ਅੱਲਾਹ ਦੇ ਵੱਲੋਂ ਇਕ ਪ੍ਰਕਾਸ਼ ਅਤੇ ਇਕ ਪ੍ਰਗਟ ਕਰਨ ਵਾਲੀ ਕਿਤਾਬ ਆ ਚੁੱਕੀ ਹੈ।
يَهْدِي بِهِ اللَّهُ مَنِ اتَّبَعَ رِضْوَانَهُ سُبُلَ السَّلَامِ وَيُخْرِجُهُمْ مِنَ الظُّلُمَاتِ إِلَى النُّورِ بِإِذْنِهِ وَيَهْدِيهِمْ إِلَىٰ صِرَاطٍ مُسْتَقِيمٍ
ਇਸ ਦੇ ਰਾਹੀਂ ਅੱਲਾਹ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਦਾ ਰਸਤਾ ਵਿਖਾਉਂਦਾ ਹੈ, ਜਿਹੜੇ ਉਸ ਦੀ ਪ੍ਰਸੰਨਤਾਂ ਦੇ ਕੇ ਪ੍ਰਕਾਸ਼ ਵਿਚ ਲਿਆ ਰਿਹਾ ਹੈ। ਅਤੇ ਸਿੱਧੇ ਰਸਤੇ ਵੱਲ ਉਨ੍ਹਾਂ ਦਾ ਮਾਰਗ ਦਰਸ਼ਨ ਕਰਦਾ ਹੈ।

Choose other languages: