Quran Apps in many lanuages:

Surah Al-Maeda Ayahs #120 Translated in Punjabi

وَإِذْ قَالَ اللَّهُ يَا عِيسَى ابْنَ مَرْيَمَ أَأَنْتَ قُلْتَ لِلنَّاسِ اتَّخِذُونِي وَأُمِّيَ إِلَٰهَيْنِ مِنْ دُونِ اللَّهِ ۖ قَالَ سُبْحَانَكَ مَا يَكُونُ لِي أَنْ أَقُولَ مَا لَيْسَ لِي بِحَقٍّ ۚ إِنْ كُنْتُ قُلْتُهُ فَقَدْ عَلِمْتَهُ ۚ تَعْلَمُ مَا فِي نَفْسِي وَلَا أَعْلَمُ مَا فِي نَفْسِكَ ۚ إِنَّكَ أَنْتَ عَلَّامُ الْغُيُوبِ
ਅਤੇ ਜਦੋਂ ਅੱਲਾਹ ਪੁੱਛੇਗਾ ਕਿ ਹੇ ਮਰੀਅਮ ਦੇ ਪੁੱਤਰ ਈਸਾ! ਕੀ ਤੁਸੀਂ ਲੋਕਾਂ ਨੂੰ ਕਿਹਾ ਸੀ। ਮੈਨੂੰ ਅਤੇ ਮੇਰੀ ਮਾਂ ਨੂੰ ਅੱਲਾਹ ਤੋਂ’ ਸ਼ਿਨਾਂ ਪੂਜਣ ਯੋਗ ਬਣਾ ਲਵੋ । ਉਹ ਉਤਰ ਦੇਣਗੇ ਕਿ ਤੂੰ ਪਵਿੱਤਰ ਹੈ ਇਹ ਮੇਰਾ ਕੰਮ ਨਹੀਂ ਸੀ ਕਿ ਮੈਂ ਅਜਿਹੀ ਗੱਲ ਕਹਾਂ ਜਿਸਦਾ ਮੈਨੂੰ ਕੋਈ ਅਧਿਕਾਰ ਨਹੀਂ। ਜੇਕਰ ਮੈ ਇਹ ਕਿਹਾ ਵੀ ਹੋਵੇਗਾ ਤਾਂ ਤੁਹਾਨੂੰ ਜ਼ਰੂਰ ਪਤਾ ਹੋਵੇਗਾ। ਤੂੰ ਜਾਣਦਾ ਹੈ ਜੋ ਮੇਰੇ ਦਿਲ ਵਿਚ ਹੈ ਅਤੇ ਮੈਂ ਨਹੀਂ ਜਾਣਦਾ ਜੋ ਤੇਰੇ ਦਿਲ ਵਿਚ ਹੈ। ਬੇਸ਼ੱਕ ਤੂੰ ਹੀ ਗੁਪਤ ਗੱਲਾਂ ਦਾ ਜਾਣੂ ਹੈ।
مَا قُلْتُ لَهُمْ إِلَّا مَا أَمَرْتَنِي بِهِ أَنِ اعْبُدُوا اللَّهَ رَبِّي وَرَبَّكُمْ ۚ وَكُنْتُ عَلَيْهِمْ شَهِيدًا مَا دُمْتُ فِيهِمْ ۖ فَلَمَّا تَوَفَّيْتَنِي كُنْتَ أَنْتَ الرَّقِيبَ عَلَيْهِمْ ۚ وَأَنْتَ عَلَىٰ كُلِّ شَيْءٍ شَهِيدٌ
ਮੈਂ ਉਨ੍ਹਾਂ ਨਾਲ ਉਹੀ ਗੱਲ ਕੀਤੀ ਜਿਸ ਦਾ ਤੂੰ ਮੈਨੂੰ ਹੁਕਮ ਦਿੱਤਾ ਸੀ। ਕਿ ਅੱਲਾਹ ਦੀ ਇਬਾਦਤ ਕਰੋ ਜੋ ਮੇਰਾ ਵੀ ਰੱਬ ਹੈ ਅਤੇ ਤੁਹਾਡਾ ਵੀ। ਅਤੇ ਮੈਂ ਉਨ੍ਹਾਂ ਲਈ ਗਵਾਹ ਸੀ ਜਦੋਂ ਤੱਕ ਮੈ’ ਉਨ੍ਹਾਂ ਵਿਚ ਰਿਹਾ। ਫਿਰ ਜਦੋਂ ਤੂੰ ਮੈਨੂੰ ਮੌਤ ਦੇ ਦਿੱਤੀ ਤਾਂ ਉਨ੍ਹਾਂ ਉੱਪਰ ਤੂੰ ਹੀ ਪਹਿਰੇਦਾਰ ਸੀ ਅਤੇ ਤੂੰ ਹਰ ਚੀਜ਼ ਦਾ ਗਵਾਹ ਹੈ।
إِنْ تُعَذِّبْهُمْ فَإِنَّهُمْ عِبَادُكَ ۖ وَإِنْ تَغْفِرْ لَهُمْ فَإِنَّكَ أَنْتَ الْعَزِيزُ الْحَكِيمُ
ਜੇਕਰ ਤੂੰ ਉਨ੍ਹਾਂ ਨੂੰ ਚੰਡ ਦੇਵੇ ਤਾਂ ਉਹ ਤੇਰੇ ਬੰਦੇ ਹਨ ਅਤੇ ਜੇਕਰ ਤੂੰ ਉਹ ਉਨ੍ਹਾਂ ਨੂੰ ਮੁਆਫ਼ ਕਰ ਦੇਵੇ ਤਾਂ ਤੂੰ ਹੀ ਜ਼ੋਰਾਵਰ ਅਤੇ ਬਿਬੇਕਸ਼ੀਲ ਹੈ।
قَالَ اللَّهُ هَٰذَا يَوْمُ يَنْفَعُ الصَّادِقِينَ صِدْقُهُمْ ۚ لَهُمْ جَنَّاتٌ تَجْرِي مِنْ تَحْتِهَا الْأَنْهَارُ خَالِدِينَ فِيهَا أَبَدًا ۚ رَضِيَ اللَّهُ عَنْهُمْ وَرَضُوا عَنْهُ ۚ ذَٰلِكَ الْفَوْزُ الْعَظِيمُ
ਅੱਲਾਹ ਆਖੋਗਾ ਕਿ ਅੱਜ ਸੱਚਿਆਂ ਦਾ ਦਿਨ ਹੈ। ਉਨ੍ਹਾਂ ਦਾ ਸੱਚ ਉਨ੍ਹਾਂ ਦੇ ਕੰਮ ਆਵੇਗਾ। ਉਨ੍ਹਾਂ ਲਈ ਅਜਿਹੇ ਸ਼ਾਗ਼ ਹਨ ਜਿਨ੍ਹਾਂ ਦੇ ਥੱਲੋ ਨਹਿਰਾਂ ਵਗਦੀਆਂ ਹਨ ਅੱਲਾਹ ਤੋਂ ਖੂਸ਼ ਹੋਏ ਇਹੀ ਵੱਡੀ ਸਫ਼ਲਤਾ ਹੈ।
لِلَّهِ مُلْكُ السَّمَاوَاتِ وَالْأَرْضِ وَمَا فِيهِنَّ ۚ وَهُوَ عَلَىٰ كُلِّ شَيْءٍ قَدِيرٌ
ਆਕਾਸ਼ਾਂ ਅਤੇ ਧਰਤੀ ਉੱਪਰ ਅਤੇ ਜੋ ਕੁਝ ਇਨ੍ਹਾਂ ਵਿਚਕਾਰ ਹੈ ਸਭ ਉੱਤੇ ਅੱਲਾਹ ਦੀ ਹੀ ਬਾਦਸ਼ਾਹੀ ਹੈ ਅਤੇ ਉਹ ਹਰ ਚੀਜ਼ ਦੀ ਸਮਰੱਥਾ ਰੱਖਣ ਵਾਲਾ ਹੈ।

Choose other languages: