Quran Apps in many lanuages:

Surah Al-Kahf Ayahs #49 Translated in Punjabi

وَاضْرِبْ لَهُمْ مَثَلَ الْحَيَاةِ الدُّنْيَا كَمَاءٍ أَنْزَلْنَاهُ مِنَ السَّمَاءِ فَاخْتَلَطَ بِهِ نَبَاتُ الْأَرْضِ فَأَصْبَحَ هَشِيمًا تَذْرُوهُ الرِّيَاحُ ۗ وَكَانَ اللَّهُ عَلَىٰ كُلِّ شَيْءٍ مُقْتَدِرًا
ਅਤੇ ਉਨ੍ਹਾਂ ਨੂੰ ਸੰਸਾਰ ਦੇ ਜੀਵਨ ਦੀ ਮਿਸਾਲ ਦੇਵੋਂ। ਜਿਵੇਂ ਪਾਣੀ ਜਿਸ ਨੂੰ ਅਸੀਂ ਆਕਾਸ਼ ਵਿਚੋਂ ਉਤਾਰਿਆ। ਫਿਰ ਉਸ ਵਿਚੋਂ ਧਰਤੀ ਦੀ ਬਨਸਪਤੀ ਚੰਗੀ ਤਰ੍ਹਾਂ ਸੰਘਣੀ ਹੋ ਗਈ, ਫਿਰ ਉਹ ਚੂਰਾ-ਚੂਰਾ ਹੋਂ ਗਈ। ਜਿਸ ਨੂੰ ਹਵਾਵਾਂ ’ਖਿਲਾਰਦੀਆਂ ਫਿਰਦੀਆਂ ਹਨ ਅਤੇ ਅੱਲਾਹ ਹਰ ਚੀਜ਼ ਉੱਪਰ ਸਮੱਰਥਾ ਰੱਖਣ ਵਾਲਾ ਹੈ।
الْمَالُ وَالْبَنُونَ زِينَةُ الْحَيَاةِ الدُّنْيَا ۖ وَالْبَاقِيَاتُ الصَّالِحَاتُ خَيْرٌ عِنْدَ رَبِّكَ ثَوَابًا وَخَيْرٌ أَمَلًا
ਸੰਪਤੀ ਅਤੇ ਔਲਾਦ ਸੰਸਾਰਿਕ ਜੀਵਨ ਦੀ ਸੁੰਦਰਤਾ ਹਨ ਅਤੇ ਬਾਕੀ ਰਹਿਣ ਵਾਲੇ ਚੰਗੇ ਕਰਮ ਤੁਹਾਡੇ ਰੱਬ ਦੇ ਨੇੜੇ ਪੁੰਨ ਦੇ ਅਨੁਸਾਰ ਬਿਹਤਰ ਹਨ।
وَيَوْمَ نُسَيِّرُ الْجِبَالَ وَتَرَى الْأَرْضَ بَارِزَةً وَحَشَرْنَاهُمْ فَلَمْ نُغَادِرْ مِنْهُمْ أَحَدًا
ਅਤੇ ਜਿਸ ਦਿਨ ਅਸੀਂ’ ਪਹਾੜਾਂ ਨੂੰ ਚਲਾਵਾਂਗੇ ਅਤੇ ਤੁਸੀਂ’ ਵੇਖੌਗੇ ਧਰਤੀ ਨੂੰ ਪੂਰੀ ਖੁੱਲ੍ਹੀ ਹੋਈ ਅਤੇ ਅਸੀਂ ਉਨ੍ਹਾਂ ਸਭ ਨੂੰ ਇਕੱਠਾ ਕਰਾਂਗੇ। ਫਿਰ ਅਸੀਂ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ।
وَعُرِضُوا عَلَىٰ رَبِّكَ صَفًّا لَقَدْ جِئْتُمُونَا كَمَا خَلَقْنَاكُمْ أَوَّلَ مَرَّةٍ ۚ بَلْ زَعَمْتُمْ أَلَّنْ نَجْعَلَ لَكُمْ مَوْعِدًا
ਅਤੇ ਸਾਰੇ ਲੋਕ ਤੇਰੇ ਰੱਬ ਦੇ ਸਾਹਮਣੇ ਕਤਾਰਾਂ ਵਿਚ ਪੇਸ਼ ਕੀਤੇ ਜਾਣਗੇ। ਤੁਸੀਂ ਸਾਡੇ ਕੋਲ ਆ ਗਏ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ ਸੀ। ਸਗੋਂ ਤੁਸੀਂ ਅੰਦਾਜ਼ਾ ਲਾਇਆ ਕਿ ਅਸੀਂ ਤੁਹਾਡੇ ਲਈ ਕੋਈ ਵਾਅਦੇ ਦਾ ਵਖ਼ਤ ਨਿਰਧਾਰਿਤ ਨਹੀਂ ਕਰਾਂਗੇ।
وَوُضِعَ الْكِتَابُ فَتَرَى الْمُجْرِمِينَ مُشْفِقِينَ مِمَّا فِيهِ وَيَقُولُونَ يَا وَيْلَتَنَا مَالِ هَٰذَا الْكِتَابِ لَا يُغَادِرُ صَغِيرَةً وَلَا كَبِيرَةً إِلَّا أَحْصَاهَا ۚ وَوَجَدُوا مَا عَمِلُوا حَاضِرًا ۗ وَلَا يَظْلِمُ رَبُّكَ أَحَدًا
ਅਤੇ ਅਮਲਾਂ ਦੀ ਪੌਥੀ (ਖੋਲ ਦੇ) ਰੱਖੀ ਜਾਵੇਗੀ ਤਾਂ ਤੁਸੀਂ ਅਪਰਾਧੀਆਂ ਨੂੰ ਦੇਖੋਗੇ ਕਿ ਉਸ ਵਿਚ ਜੋ ਕੂਝ ਹੈ, ਉਹ ਉਸ ਤੋਂ ਡਰਦੇ ਹੋਣਗੇ ਅਤੇ ਕਹਿਣਗੇ ਕਿ ਹਾਏ ਵਿਨਾਸ਼! ਕਿਹੋ ਜਿਹੀ ਹੈ ਅਮਲਾਂ ਦੀ ਪੌਥੀ ਕਿ ਇਸ ਨੇ ਨਾ ਕੋਈ ਛੋਟੀ ਗੱਲ ਵਰਜ ਕਰਨੀ ਛੱਡੀ ਅਤੇ ਨਾ ਵੱਡੀ ਗੱਲ। ਅਤੇ ਜਿਹੜੇ ਕਰਮ ਉਨ੍ਹਾਂ ਨੇ ਕੀਤਾ, ਉਹ ਸਭ ਸਾਹਮਣੇ ਵੇਖਣਗੇ ਅਤੇ ਤੇਰਾ ਰੱਬ ਕਿਸੇ ਉੱਪਰ ਕੋਈ ਜ਼ੁਲਮ ਨਹੀਂ ਕਰੇਗਾ।

Choose other languages: