Quran Apps in many lanuages:

Surah Al-Kahf Ayahs #20 Translated in Punjabi

وَإِذِ اعْتَزَلْتُمُوهُمْ وَمَا يَعْبُدُونَ إِلَّا اللَّهَ فَأْوُوا إِلَى الْكَهْفِ يَنْشُرْ لَكُمْ رَبُّكُمْ مِنْ رَحْمَتِهِ وَيُهَيِّئْ لَكُمْ مِنْ أَمْرِكُمْ مِرْفَقًا
ਅਤੇ ਜਦੋਂ ਤੁਸੀਂ ਇਨ੍ਹਾਂ ਲੋਕਾਂ ਤੋਂ ਅਲੱਗ ਹੋ ਗਏ ਅਤੇ ਉਨ੍ਹਾਂ ਦੇ (ਅਖੌਤੀ) ਰੱਬਾਂ ਤੋਂ ਵੀ ਜਿਨ੍ਹਾਂ ਦੀ ਉਹ ਅੱਲਾਹ ਤੋਂ ਿਲ੍ਹਾਂ ਪੂਜਾ ਕਰਦੇ ਹਨ, ਤਾਂ ਹੁਣ ਚੱਲ ਕੇ ਗੁਫ਼ਾ ਵਿਚ ਸ਼ਰਣ ਲਵੋਂ ਤੁਹਾਡਾ ਰੱਬ ਤੁਹਾਡੇ ਉੱਪਰ ਆਪਣੀ ਕਿਰਪਾ ਕਰੇਗਾ। ਅਤੇ ਤੁਹਾਡੇ ਕੰਮ ਦੇ ਲਈ ਸਮੱਗਰੀ ਉਪਲੱਬਧ ਕਰੇਗਾ।
وَتَرَى الشَّمْسَ إِذَا طَلَعَتْ تَزَاوَرُ عَنْ كَهْفِهِمْ ذَاتَ الْيَمِينِ وَإِذَا غَرَبَتْ تَقْرِضُهُمْ ذَاتَ الشِّمَالِ وَهُمْ فِي فَجْوَةٍ مِنْهُ ۚ ذَٰلِكَ مِنْ آيَاتِ اللَّهِ ۗ مَنْ يَهْدِ اللَّهُ فَهُوَ الْمُهْتَدِ ۖ وَمَنْ يُضْلِلْ فَلَنْ تَجِدَ لَهُ وَلِيًّا مُرْشِدًا
ਅਤੇ ਤੁਸੀਂ ਸੂਰਜ ਨੂੰ ਦੇਖਦੇ ਕਿ ਜਦੋਂ ਉਹ ਉਗਦਾ ਹੈ ਤਾਂ ਉਨ੍ਹਾਂ ਦੀ ਗੁਫ਼ਾ ਤੋਂ ਸੱਜੇ ਪਾਸੇ ਵੱਲ ਬਚਿਆ ਰਹਿੰਦਾ ਹੈ ਅਤੇ ਜਦੋਂ’ ਡੂਬਦਾ ਹੈ, ਤਾਂ ਉਸ ਤੋਂ ਖੱਬੇ ਪਾਸੇ ਵੱਲ ਨੂੰ ਖਿਸਕ ਜਾਂਦਾ ਹੈ। ਅਤੇ ਉਹ ਗੁਫ਼ਾ ਦੇ ਅੰਦਰ ਇੱਕ ਖੁੱਲ੍ਹੇ ਸਥਾਨ ਵਿਚ ਹਨ। ਇਹ ਅੱਲਾਹ ਦੀਆਂ ਨਿਸ਼ਾਨੀਆਂ ਵਿਚੋਂ ਹੈ। ਜਿਸ ਨੂੰ ਅੱਲਾਹ ਹਦਾਇਤ ਕਰੇ, ਉਹ ਹੀ ਮਾਰਗ ਦਰਸ਼ਨ ਪਾਉਣ ਵਾਲਾ ਹੈ। ਜਿਸ ਨੂੰ ਅੱਲਾਹ ਰਾਹ ਤੋਂ ਭਟਕਾ ਦੇਵੇ ਤਾਂ ਤੁਸੀਂ ਉਸ ਲਈ ਕੋਈ ਵੀ ਸਾਥੀ ਰਾਹ ਦੱਸਣ ਵਾਲਾ ਨਹੀਂ’ ਦੇਖੌਗੇ।
وَتَحْسَبُهُمْ أَيْقَاظًا وَهُمْ رُقُودٌ ۚ وَنُقَلِّبُهُمْ ذَاتَ الْيَمِينِ وَذَاتَ الشِّمَالِ ۖ وَكَلْبُهُمْ بَاسِطٌ ذِرَاعَيْهِ بِالْوَصِيدِ ۚ لَوِ اطَّلَعْتَ عَلَيْهِمْ لَوَلَّيْتَ مِنْهُمْ فِرَارًا وَلَمُلِئْتَ مِنْهُمْ رُعْبًا
ਅਤੇ ਤੁਸੀਂ ਉਨ੍ਹਾਂ ਨੂੰ ਦੇਖ ਕੇ ਇਹ ਸਮਝਦੇ ਹੋ ਕਿ ਉਹ ਜਾਗ ਰਹੇ ਹਨ, ਹਾਲਾਂਕਿ ਉਹ ਸੌਂ ਰਹੇ ਸੀ ਅਸੀਂ ਉਨ੍ਹਾਂ ਦਾ ਸੱਜੇ ਅਤੇ ਖੱਬੇ ਪਾਸਾ ਬਦਲਦੇ ਰਹਿੰਦੇ ਸੀ। ਉਨ੍ਹਾਂ ਦਾ ਕੁੱਤਾ ਗੁਫ਼ਾ ਦੇ ਮੂੰਹ ਉੱਪਰ ਦੋਵੇਂ ਹੱਥ ਫੈਲਾਅ ਕੇ ਬੈਠਾ ਸੀ। ਜੇਕਰ ਤੁਸੀਂ ਉਨ੍ਹਾਂ ਨੂੰ ਝਾਕ ਦੇ ਦੇਖਦੇ ਤਾਂ ਉਨ੍ਹਾਂ ਤੋਂ ਮੂੰਹ ਭੁਆ ਕੇ ਭੱਜ ਜਾਂਦੇ ਅਤੇ ਤੁਹਾਡੇ ਅੰਦਰ ਉਨ੍ਹਾਂ ਦਾ ਡਰ ਬੈਠ ਜਾਂਦਾ।
وَكَذَٰلِكَ بَعَثْنَاهُمْ لِيَتَسَاءَلُوا بَيْنَهُمْ ۚ قَالَ قَائِلٌ مِنْهُمْ كَمْ لَبِثْتُمْ ۖ قَالُوا لَبِثْنَا يَوْمًا أَوْ بَعْضَ يَوْمٍ ۚ قَالُوا رَبُّكُمْ أَعْلَمُ بِمَا لَبِثْتُمْ فَابْعَثُوا أَحَدَكُمْ بِوَرِقِكُمْ هَٰذِهِ إِلَى الْمَدِينَةِ فَلْيَنْظُرْ أَيُّهَا أَزْكَىٰ طَعَامًا فَلْيَأْتِكُمْ بِرِزْقٍ مِنْهُ وَلْيَتَلَطَّفْ وَلَا يُشْعِرَنَّ بِكُمْ أَحَدًا
ਅਤੇ ਇਸੇ ਤਰ੍ਹਾਂ ਹੀ ਅਸੀਂ ਉਨ੍ਹਾਂ ਨੂੰ ਜਗਾਇਆ ਤਾਂ ਕਿ ਉਹ ਆਪਿਸ ਵਿਚ ਪੁੱਛ ਗਿੱਛ ਕਰਨ। ਉਨ੍ਹਾਂ ਵਿਚੋਂ ਇੱਕ ਕਹਿਣ ਵਾਲੇ ਨੇ ਕਿਹਾ, ਕਿ ਤੁਸੀਂ’ ਕਿੰਨੀ ਦੇਰ ਇਥੇ ਰੁਕੇ। ਉਨ੍ਹਾਂ ਨੇ ਕਿਹਾ ਕਿ ਅਸੀ’ ਦਿਨ ਜਾਂ ਇੱਕ ਦਿਨ ਤੋਂ ਘੱਟ ਰੁਕੇ ਹੋਵਾਂਗੇ। ਉਹ ਕਹਿਣ ਲੱਗੇ ਕਿ ਅੱਲਾਹ ਹੀ ਬੇਹਤਰ ਜਾਣਦਾ ਹੈ, ਕਿ ਤੁਸੀਂ ਕਿੰਨੀ ਵੇਰ ਇੱਥੇ ਰਹੇ। ਇਸ ਲਈ ਆਪਣੇ ਲੋਕਾਂ ਵਿਚੋਂ ਕਿਸੇ ਨੂੰ ਵੀ ਇਹ ਚਾਂਦੀ ਦਾ ਸਿੱਕਾ ਦੇ ਕੇ ਸ਼ਹਿਰ ਭੇਜੋ, ਤਾਂ ਕਿ ਉਹ ਵੇਖਣ ਕਿ ਪਵਿੱਤਰ ਭੋਜਨ ਕਿੱਥੋਂ ਮਿਲਦਾ ਹੈ ਅਤੇ ਤੁਹਾਡੇ ਲਈ ਉਸ ਵਿਚੋਂ ਕੁਝ ਭੋਜਨ ਲਿਆਉਣ। ਅਤੇ ਉਹ ਸਾਵਧਾਨੀ ਨਾਲ ਜਾਣ ਅਤੇ ਕਿਸੇ ਨੂੰ ਵੀ ਤੁਹਾਡੀ ਖ਼ਬਰ ਨਾ ਹੋਣ ਦੇਣ।
إِنَّهُمْ إِنْ يَظْهَرُوا عَلَيْكُمْ يَرْجُمُوكُمْ أَوْ يُعِيدُوكُمْ فِي مِلَّتِهِمْ وَلَنْ تُفْلِحُوا إِذًا أَبَدًا
ਜੇਕਰ ਉਨ੍ਹਾਂ ਨੂੰ ਤੁਹਾਡੇ ਖ਼ਬਰ ਹੋ ਜਾਵੇਗੀ ਤਾਂ ਉਹ ਤੁਹਾਨੂੰ ਪੱਥਰਾਂ ਨਾਲ ਮਾਰ ਦੇਣਗੇ ਜਾਂ ਤੁਹਾਨੂੰ ਆਪਣੇ ਧਰਮ ਵਿਚ ਮੁੜ ਲਿਆਉਣਗੇ ਅਤੇ ਤੁਸੀਂ ਕਦੇ ਵੀ ਸਫ਼ਲਤਾ ਨਹੀਂ ਪਾਵੋਗੇ।

Choose other languages: