Quran Apps in many lanuages:

Surah Al-Kahf Ayahs #23 Translated in Punjabi

وَكَذَٰلِكَ بَعَثْنَاهُمْ لِيَتَسَاءَلُوا بَيْنَهُمْ ۚ قَالَ قَائِلٌ مِنْهُمْ كَمْ لَبِثْتُمْ ۖ قَالُوا لَبِثْنَا يَوْمًا أَوْ بَعْضَ يَوْمٍ ۚ قَالُوا رَبُّكُمْ أَعْلَمُ بِمَا لَبِثْتُمْ فَابْعَثُوا أَحَدَكُمْ بِوَرِقِكُمْ هَٰذِهِ إِلَى الْمَدِينَةِ فَلْيَنْظُرْ أَيُّهَا أَزْكَىٰ طَعَامًا فَلْيَأْتِكُمْ بِرِزْقٍ مِنْهُ وَلْيَتَلَطَّفْ وَلَا يُشْعِرَنَّ بِكُمْ أَحَدًا
ਅਤੇ ਇਸੇ ਤਰ੍ਹਾਂ ਹੀ ਅਸੀਂ ਉਨ੍ਹਾਂ ਨੂੰ ਜਗਾਇਆ ਤਾਂ ਕਿ ਉਹ ਆਪਿਸ ਵਿਚ ਪੁੱਛ ਗਿੱਛ ਕਰਨ। ਉਨ੍ਹਾਂ ਵਿਚੋਂ ਇੱਕ ਕਹਿਣ ਵਾਲੇ ਨੇ ਕਿਹਾ, ਕਿ ਤੁਸੀਂ’ ਕਿੰਨੀ ਦੇਰ ਇਥੇ ਰੁਕੇ। ਉਨ੍ਹਾਂ ਨੇ ਕਿਹਾ ਕਿ ਅਸੀ’ ਦਿਨ ਜਾਂ ਇੱਕ ਦਿਨ ਤੋਂ ਘੱਟ ਰੁਕੇ ਹੋਵਾਂਗੇ। ਉਹ ਕਹਿਣ ਲੱਗੇ ਕਿ ਅੱਲਾਹ ਹੀ ਬੇਹਤਰ ਜਾਣਦਾ ਹੈ, ਕਿ ਤੁਸੀਂ ਕਿੰਨੀ ਵੇਰ ਇੱਥੇ ਰਹੇ। ਇਸ ਲਈ ਆਪਣੇ ਲੋਕਾਂ ਵਿਚੋਂ ਕਿਸੇ ਨੂੰ ਵੀ ਇਹ ਚਾਂਦੀ ਦਾ ਸਿੱਕਾ ਦੇ ਕੇ ਸ਼ਹਿਰ ਭੇਜੋ, ਤਾਂ ਕਿ ਉਹ ਵੇਖਣ ਕਿ ਪਵਿੱਤਰ ਭੋਜਨ ਕਿੱਥੋਂ ਮਿਲਦਾ ਹੈ ਅਤੇ ਤੁਹਾਡੇ ਲਈ ਉਸ ਵਿਚੋਂ ਕੁਝ ਭੋਜਨ ਲਿਆਉਣ। ਅਤੇ ਉਹ ਸਾਵਧਾਨੀ ਨਾਲ ਜਾਣ ਅਤੇ ਕਿਸੇ ਨੂੰ ਵੀ ਤੁਹਾਡੀ ਖ਼ਬਰ ਨਾ ਹੋਣ ਦੇਣ।
إِنَّهُمْ إِنْ يَظْهَرُوا عَلَيْكُمْ يَرْجُمُوكُمْ أَوْ يُعِيدُوكُمْ فِي مِلَّتِهِمْ وَلَنْ تُفْلِحُوا إِذًا أَبَدًا
ਜੇਕਰ ਉਨ੍ਹਾਂ ਨੂੰ ਤੁਹਾਡੇ ਖ਼ਬਰ ਹੋ ਜਾਵੇਗੀ ਤਾਂ ਉਹ ਤੁਹਾਨੂੰ ਪੱਥਰਾਂ ਨਾਲ ਮਾਰ ਦੇਣਗੇ ਜਾਂ ਤੁਹਾਨੂੰ ਆਪਣੇ ਧਰਮ ਵਿਚ ਮੁੜ ਲਿਆਉਣਗੇ ਅਤੇ ਤੁਸੀਂ ਕਦੇ ਵੀ ਸਫ਼ਲਤਾ ਨਹੀਂ ਪਾਵੋਗੇ।
وَكَذَٰلِكَ أَعْثَرْنَا عَلَيْهِمْ لِيَعْلَمُوا أَنَّ وَعْدَ اللَّهِ حَقٌّ وَأَنَّ السَّاعَةَ لَا رَيْبَ فِيهَا إِذْ يَتَنَازَعُونَ بَيْنَهُمْ أَمْرَهُمْ ۖ فَقَالُوا ابْنُوا عَلَيْهِمْ بُنْيَانًا ۖ رَبُّهُمْ أَعْلَمُ بِهِمْ ۚ قَالَ الَّذِينَ غَلَبُوا عَلَىٰ أَمْرِهِمْ لَنَتَّخِذَنَّ عَلَيْهِمْ مَسْجِدًا
ਅਤੇ ਇਸ ਤਰ੍ਹਾ ਅਸੀਂ ਉਨ੍ਹਾਂ ਲਈ ਲੋਕਾਂ ਨੂੰ ਸੂਚਿਤ ਕਰ ਦਿੱਤਾ ਤਾਂ ਕਿ ਲੋਕ ਜਾਣ ਲੈਣ ਕਿ ਅੱਲਾਹ ਦਾ ਵਾਅਦਾ ਸੱਚਾ ਅਤੇ ਅਤੇਂ ਇਹ ਵੀ ਕਿ ਕਿਆਮਤ ਵਿਚ ਕੋਈ ਸ਼ੱਕ ਨਹੀਂ’। ਜਦੋਂ ਲੋਕ ਆਪਸ ਵਿਚ ਉਨ੍ਹਾਂ ਦੇ ਮਾਮਲੇ ਵਿਚ ਝਗੜ ਰਹੇ ਸਨ ਫਿਰ ਕਹਿਣ ਲੱਗੇ ਕਿ ਉਨ੍ਹਾਂ ਦੀ ਗੁਫ਼ਾ ਉੱਪਰ ਇੱਕ ਭਵਨ ਬਣਾ ਦੇਵੋ। ਉਨ੍ਹਾਂ ਦਾ ਰੱਬ ਉਨ੍ਹਾਂ ਨੂੰ ਭਲੀ ਪ੍ਰਕਾਰ ਜਾਣਦਾ ਹੈ। ਜਿਹੜੇ ਲੋਕ ਉਨ੍ਹਾਂ ਦੇ ਮਾਮਲੇ ਵਿਚ ਤਾਕਤ ਪ੍ਰਾਪਤ ਕਰਨ ਵਾਲੇ ਹੋਏ, ਉਨ੍ਹਾਂ ਨੂੰ ਕਿਹਾ ਕਿ ਅਸੀਂ ਉਨ੍ਹਾਂ ਦੀ ਗੁਫ਼ਾ ਤੇ ਇੱਕ ਪੂਜਣਯੋਗ ਸਥਾਨ ਬਣਾਵਾਂਗੇ।
سَيَقُولُونَ ثَلَاثَةٌ رَابِعُهُمْ كَلْبُهُمْ وَيَقُولُونَ خَمْسَةٌ سَادِسُهُمْ كَلْبُهُمْ رَجْمًا بِالْغَيْبِ ۖ وَيَقُولُونَ سَبْعَةٌ وَثَامِنُهُمْ كَلْبُهُمْ ۚ قُلْ رَبِّي أَعْلَمُ بِعِدَّتِهِمْ مَا يَعْلَمُهُمْ إِلَّا قَلِيلٌ ۗ فَلَا تُمَارِ فِيهِمْ إِلَّا مِرَاءً ظَاهِرًا وَلَا تَسْتَفْتِ فِيهِمْ مِنْهُمْ أَحَدًا
ਕੁਝ ਲੋਕ ਕਹਿਣਗੇ ਕਿ ਉਹ ਤਿੰਨ ਸਨ ਅਤੇ ਚੌਥਾ ਉਨ੍ਹਾਂ ਦਾ ਕੁੱਤਾ ਸੀ। ਅਤੇ ਕੁਝ ਲੋਕ ਕਹਿਣਗੇ ਕਿ ਉਹ ਪੰਜ ਸਨ, ਛੇਵਾਂ ਉਨ੍ਹਾਂ ਦਾ ਕੁੱਤਾ ਸੀ। ਇਹ ਲੋਕ ਅਗਿਆਨਤਾ ਦੀ ਗੱਲ ਕਰ ਰਹੇ ਹਨ। ਅਤੇ ਕੁਝ ਲੋਕ ਕਹਿਣਗੇ ਕਿ ਉਹ ਸੱਤ ਸਨ ਅਤੇ ਅੱਠਵਾਂ ਉਨ੍ਹਾਂ ਦਾ ਕੁੱਤਾ ਸੀ। ਆਖੋ, ਕਿ ਮੇਰਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਕਿੰਨੇ ਸਨ। ਬਹੁਤ ਘੱਟ ਲੋਕ ਉਸ ਨੂੰ ਜਾਣਦੇ ਹਨ। ਇਸ ਲਈ ਤੁਸੀਂ ਆਮ ਗੱਲ ਨਾਲੋਂ ਜ਼ਿਆਦਾ ਉਨ੍ਹਾਂ ਦੇ ਮਾਮਲੇ ਵਿਚ ਗੱਲ ਨਾ ਕਰੋ। ਅਤੇ ਨਾ ਉਨ੍ਹਾਂ ਦੇ ਸਬੰਧ ਵਿਚ ਕਿਸੇ ਤੋਂ ਪੁੱਛੋਂ।
وَلَا تَقُولَنَّ لِشَيْءٍ إِنِّي فَاعِلٌ ذَٰلِكَ غَدًا
ਅਤੇ ਤੁਸੀਂ ਕਿਸੇ ਕੰਮ ਦੇ ਸਬੰਧ ਵਿਚ ਇਸ ਤਰ੍ਹਾਂ ਨਾ ਕਹੋ ਕਿ ਮੈਂ ਇਸ ਨੂੰ ਕੱਲ੍ਹ ਕਰ ਦੇਵਾਂਗਾ।

Choose other languages: