Quran Apps in many lanuages:

Surah Al-Jathiya Ayahs #18 Translated in Punjabi

قُلْ لِلَّذِينَ آمَنُوا يَغْفِرُوا لِلَّذِينَ لَا يَرْجُونَ أَيَّامَ اللَّهِ لِيَجْزِيَ قَوْمًا بِمَا كَانُوا يَكْسِبُونَ
ਈਮਾਨ ਵਾਲਿਆਂ ਨੂੰ ਆਖੋ, ਕਿ ਉਨ੍ਹਾਂ ਲੋਕਾਂ ਨੂੰ ਮੁਆਫ਼ ਕਰਨ ਜਿਹੜੇ ਅੱਲਾਹ ਦੇ ਦਿਨਾਂ ਦੀ ਉਮੀਦ ਨਹੀਂ ਰੱਖਦੇ। ਤਾਂ ਕਿ ਅੱਲਾਹ ਇੱਕ ਕੌਮ ਨੂੰ ਉਸ ਦੀ ਕਮਾਈ ਦਾ ਬਦਲਾ ਦੇਵੇ।
مَنْ عَمِلَ صَالِحًا فَلِنَفْسِهِ ۖ وَمَنْ أَسَاءَ فَعَلَيْهَا ۖ ثُمَّ إِلَىٰ رَبِّكُمْ تُرْجَعُونَ
ਜਿਹੜਾ ਬੰਦਾ ਭਲੇ ਕਰਮ ਕਰੇਗਾ, ਉਸ ਦਾ ਲਾਭ ਉਸ ਲਈ ਹੀ ਹੈ। ਅਤੇ ਜਿਹੜਾ ਬੰਦਾ ਬੂਰੇ ਕੰਮ ਕਰੇਗਾ ਤਾਂ ਉਸ ਦੀ ਬਿਪਤਾ ਵੀ ਉਸ ਤੇ ਹੀ ਪਵੇਗੀ। ਫਿਰ ਤੁਸੀਂ ਆਪਣੇ ਰੱਬ ਵੱਲ ਮੌੜੇ ਜਾਵੋਗੇ।
وَلَقَدْ آتَيْنَا بَنِي إِسْرَائِيلَ الْكِتَابَ وَالْحُكْمَ وَالنُّبُوَّةَ وَرَزَقْنَاهُمْ مِنَ الطَّيِّبَاتِ وَفَضَّلْنَاهُمْ عَلَى الْعَالَمِينَ
ਅਤੇ ਅਸੀਂ ਇਸਰਾਈਲ ਦੀ ਔਲਾਦ ਨੂੰ ਕਿਤਾਬ ਅਤੇ ਹੁਕਮ (ਨਿਰਣਾ ਕਰਨ ਦੀ ਤਾਕਤ) ਤੇ ਪੈਗੰਬਰੀ ਪ੍ਰਦਾਨ ਕੀਤੀ ਅਤੇ ਉਨ੍ਹਾਂ ਨੂੰ ਪਵਿੱਤਰ ਰਿਜ਼ਕ ਬਖਸ਼ਿਆ ਅਤੇ ਅਸੀਂ’ ਉਨ੍ਹਾਂ ਨੂੰ ਸੰਸਾਰ ਵਾਲਿਆਂ ਤੇ ਉੱਤਮਤਾ ਬਖਸ਼ੀ।
وَآتَيْنَاهُمْ بَيِّنَاتٍ مِنَ الْأَمْرِ ۖ فَمَا اخْتَلَفُوا إِلَّا مِنْ بَعْدِ مَا جَاءَهُمُ الْعِلْمُ بَغْيًا بَيْنَهُمْ ۚ إِنَّ رَبَّكَ يَقْضِي بَيْنَهُمْ يَوْمَ الْقِيَامَةِ فِيمَا كَانُوا فِيهِ يَخْتَلِفُونَ
ਅਤੇ ਅਸੀਂ ਉਨ੍ਹਾਂ ਨੂੰ ਦੀਨ ਦੇ ਸਬੰਧ ਵਿਚ ਪ੍ਰਤੱਖ ਪ੍ਰਮਾਣ ਦਿੱਤੇ। ਫਿਰ ਉਨ੍ਹਾਂ ਨੇ ਆਪਸੀ ਹੱਠ ਧਰਮੀ ਨਾਲ ਮੱਤਭੇਦ ਕੀਤੇ। ਪਰੰਤੂ (ਉਹ ਵੀ) ਇਸ ਤੋਂ ਬਾਅਦ ਕਿ ਉਨ੍ਹਾਂ ਦੇ ਕੋਲ ਗਿਆਨ ਆ ਚੁੱਕਿਆ ਸੀ। ਬੇਸ਼ੱਕ ਤੇਰਾ ਰੱਬ ਕਿਆਮਤ ਦੇ ਦਿਨ ਉਨ੍ਹਾਂ ਦੇ ਵਿਚਕਾਰ ਫ਼ੈਸਲਾ ਕਰ ਦੇਵੇਗਾ, ਉਨ੍ਹਾਂ ਚੀਜ਼ਾਂ ਦੇ ਸੰਬੰਧ ਵਿਚ ਜਿਨ੍ਹਾਂ ਸ਼ਾਰੇ ਉਹ ਆਪਿਸ ਵਿਚ ਮੱਤਭੇਦ ਕਰਦੇ ਸਨ।
ثُمَّ جَعَلْنَاكَ عَلَىٰ شَرِيعَةٍ مِنَ الْأَمْرِ فَاتَّبِعْهَا وَلَا تَتَّبِعْ أَهْوَاءَ الَّذِينَ لَا يَعْلَمُونَ
ਫਿਰ ਅਸੀਂ ਤੁਹਾਨੂੰ ਦੀਨ ਦੇ ਇੱਕ ਸਪੱਸ਼ਟ ਰਾਹ ਤੇ ਸਥਾਪਿਤ ਕੀਤਾ। ਤੁਸੀਂ ਉਸ ਤੇ ਹੀ ਚੱਲੋ। ਅਤੇ ਉਨ੍ਹਾਂ ਲੋਕਾਂ ਦੀਆਂ ਇੱਛਾਵਾਂ ਦਾ ਪਾਲਣ ਨਾ ਕਰੋ ਜਿਹੜੇ ਗਿਆਨ ਨਹੀਂ ਰੱਖਦੇ।

Choose other languages: