Quran Apps in many lanuages:

Surah Al-Jathiya Ayahs #21 Translated in Punjabi

وَآتَيْنَاهُمْ بَيِّنَاتٍ مِنَ الْأَمْرِ ۖ فَمَا اخْتَلَفُوا إِلَّا مِنْ بَعْدِ مَا جَاءَهُمُ الْعِلْمُ بَغْيًا بَيْنَهُمْ ۚ إِنَّ رَبَّكَ يَقْضِي بَيْنَهُمْ يَوْمَ الْقِيَامَةِ فِيمَا كَانُوا فِيهِ يَخْتَلِفُونَ
ਅਤੇ ਅਸੀਂ ਉਨ੍ਹਾਂ ਨੂੰ ਦੀਨ ਦੇ ਸਬੰਧ ਵਿਚ ਪ੍ਰਤੱਖ ਪ੍ਰਮਾਣ ਦਿੱਤੇ। ਫਿਰ ਉਨ੍ਹਾਂ ਨੇ ਆਪਸੀ ਹੱਠ ਧਰਮੀ ਨਾਲ ਮੱਤਭੇਦ ਕੀਤੇ। ਪਰੰਤੂ (ਉਹ ਵੀ) ਇਸ ਤੋਂ ਬਾਅਦ ਕਿ ਉਨ੍ਹਾਂ ਦੇ ਕੋਲ ਗਿਆਨ ਆ ਚੁੱਕਿਆ ਸੀ। ਬੇਸ਼ੱਕ ਤੇਰਾ ਰੱਬ ਕਿਆਮਤ ਦੇ ਦਿਨ ਉਨ੍ਹਾਂ ਦੇ ਵਿਚਕਾਰ ਫ਼ੈਸਲਾ ਕਰ ਦੇਵੇਗਾ, ਉਨ੍ਹਾਂ ਚੀਜ਼ਾਂ ਦੇ ਸੰਬੰਧ ਵਿਚ ਜਿਨ੍ਹਾਂ ਸ਼ਾਰੇ ਉਹ ਆਪਿਸ ਵਿਚ ਮੱਤਭੇਦ ਕਰਦੇ ਸਨ।
ثُمَّ جَعَلْنَاكَ عَلَىٰ شَرِيعَةٍ مِنَ الْأَمْرِ فَاتَّبِعْهَا وَلَا تَتَّبِعْ أَهْوَاءَ الَّذِينَ لَا يَعْلَمُونَ
ਫਿਰ ਅਸੀਂ ਤੁਹਾਨੂੰ ਦੀਨ ਦੇ ਇੱਕ ਸਪੱਸ਼ਟ ਰਾਹ ਤੇ ਸਥਾਪਿਤ ਕੀਤਾ। ਤੁਸੀਂ ਉਸ ਤੇ ਹੀ ਚੱਲੋ। ਅਤੇ ਉਨ੍ਹਾਂ ਲੋਕਾਂ ਦੀਆਂ ਇੱਛਾਵਾਂ ਦਾ ਪਾਲਣ ਨਾ ਕਰੋ ਜਿਹੜੇ ਗਿਆਨ ਨਹੀਂ ਰੱਖਦੇ।
إِنَّهُمْ لَنْ يُغْنُوا عَنْكَ مِنَ اللَّهِ شَيْئًا ۚ وَإِنَّ الظَّالِمِينَ بَعْضُهُمْ أَوْلِيَاءُ بَعْضٍ ۖ وَاللَّهُ وَلِيُّ الْمُتَّقِينَ
ਇਹ ਲੋਕ ਅੱਲਾਹ ਦੇ ਮੁਕਾਬਲੇ ਵਿਚ ਤੁਹਾਡੇ ਕੁਝ ਕੰਮ ਨਹੀ ਆ ਸਕਦੇ। ਅਤੇ ਜ਼ਾਲਿਮ ਲੋਕ ਇੱਕ ਦੂਜੇ ਦੇ ਮਿੱਤਰ ਹਨ। ਅਤੇ ਭੈ ਰੱਖਣ ਵਾਲਿਆਂ ਦਾ ਮਿੱਤਰ ਅੱਲਾਹ ਹੈ।
هَٰذَا بَصَائِرُ لِلنَّاسِ وَهُدًى وَرَحْمَةٌ لِقَوْمٍ يُوقِنُونَ
ਇਹ ਲੋਕਾਂ ਲਈ ਬਿਬੇਕ ਦੀਆਂ ਗੱਲਾਂ ਹਨ। ਨਸੀਹਤ ਅਤੇ ਰਹਿਮਤ ਉਨ੍ਹਾਂ ਲੋਕਾਂ ਲਈ ਹਨ, ਜਿਹੜੇ ਵਿਸ਼ਵਾਸ਼ ਕਰਨ।
أَمْ حَسِبَ الَّذِينَ اجْتَرَحُوا السَّيِّئَاتِ أَنْ نَجْعَلَهُمْ كَالَّذِينَ آمَنُوا وَعَمِلُوا الصَّالِحَاتِ سَوَاءً مَحْيَاهُمْ وَمَمَاتُهُمْ ۚ سَاءَ مَا يَحْكُمُونَ
ਕੀ ਉਹ ਲੋਕ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਹਨ, ਉਹ ਸਮਝਦੇ ਹਨ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਵਰਗਾ ਕਰ ਦੇਵਾਂਗੇ, ਜਿਨ੍ਹਾਂ ਨੇ ਈਮਾਨ ਲਿਆਂਦਾ ਅਤੇ ਭਲੇ ਕਰਮ ਕੀਤੇ। ਉਨ੍ਹਾਂ ਸਾਰਿਆਂ ਦਾ ਜਿਉਣਾ ਮਰਨਾ ਬਰਾਬਰ ਹੋ ਜਾਵੇ। ਬਹੁਤ ਮਾੜਾ ਫ਼ੈਸਲਾ ਹੈ, ਜਿਹੜਾ ਉਹ ਕਰ ਰਹੇ ਹਨ।

Choose other languages: