Quran Apps in many lanuages:

Surah Al-Isra Ayahs #62 Translated in Punjabi

وَإِنْ مِنْ قَرْيَةٍ إِلَّا نَحْنُ مُهْلِكُوهَا قَبْلَ يَوْمِ الْقِيَامَةِ أَوْ مُعَذِّبُوهَا عَذَابًا شَدِيدًا ۚ كَانَ ذَٰلِكَ فِي الْكِتَابِ مَسْطُورًا
ਅਤੇ ਕੋਈ ਬਸਤੀ ਅਜਿਹੀ ਨਹੀਂ ਜਿਸ ਨੂੰ ਅਸੀਂ ਕਿਆਮਤ ਤੋਂ ਪਹਿਲਾਂ ਨਸ਼ਟ ਨਾ ਕਰੀਏ ਜਾਂ ਕਠੋਰ ਸਜ਼ਾ ਨਾ ਦੇਈਏ। ਇਹ ਗੱਲ ਕਿਤਾਬ ਵਿਚ ਲਿਖੀ ਹੋਈ ਹੈ।
وَمَا مَنَعَنَا أَنْ نُرْسِلَ بِالْآيَاتِ إِلَّا أَنْ كَذَّبَ بِهَا الْأَوَّلُونَ ۚ وَآتَيْنَا ثَمُودَ النَّاقَةَ مُبْصِرَةً فَظَلَمُوا بِهَا ۚ وَمَا نُرْسِلُ بِالْآيَاتِ إِلَّا تَخْوِيفًا
ਅਤੇ ਸਾਨੂੰ ਨਿਸ਼ਾਨੀਆਂ ਭੇਜਣ ਤੋਂ ਨਹੀਂ ਰੋਕਿਆ, ਪਰ ਉਸ ਗੱਲ ਤੋਂ ਕਿ ਪਿਛਲਿਆਂ ਨੇ ਜਾਂ ਵਡੇਰਿਆਂ ਨੇ ਉਸ ਤੋਂ ਇਨਕਾਰ ਕੀਤਾ। ਅਸੀਂ ਸਮੂਦ ਨੂੰ ਸਮਝਾਉਣ ਲਈ ਊਠਣੀ ਬ਼ਖਸ਼ੀ ਫਿਰ ਉਨ੍ਹਾਂ ਨੇ ਉਸ ਤੇ ਜ਼ੁਲਮ ਕੀਤਾ। ਅਤੇ ਅਸੀਂ ਨਿਸ਼ਾਨੀਆ ਕੇਵਲ ਡਰਾਉਣ ਲਈ ਹੀ ਭੇਜਦੇ ਹਾਂ।
وَإِذْ قُلْنَا لَكَ إِنَّ رَبَّكَ أَحَاطَ بِالنَّاسِ ۚ وَمَا جَعَلْنَا الرُّؤْيَا الَّتِي أَرَيْنَاكَ إِلَّا فِتْنَةً لِلنَّاسِ وَالشَّجَرَةَ الْمَلْعُونَةَ فِي الْقُرْآنِ ۚ وَنُخَوِّفُهُمْ فَمَا يَزِيدُهُمْ إِلَّا طُغْيَانًا كَبِيرًا
ਅਤੇ ਜਦੋਂ ਅਸੀਂ ਤੁਹਾਨੂੰ ਕਿਹਾ ਕਿ ਤੁਹਾਡੇ ਰੱਬ ਨੇ ਲੋਕਾਂ ਨੂੰ ਘੇਰੇ ਵਿਚ ਲੈ ਲਿਆ ਹੈ ਅਤੇ ਉਹ ਦ੍ਰਿਸ਼ ਜਿਹੜਾ ਅਸੀਂ’ ਤੁਹਾਨੂੰ ਦਿਖਾਇਆ, ਉਹ ਕੇਵਲ ਲੋਕਾਂ ਦੀ ਪੜਤਾਲ ਲਈ ਸੀ। ਅਤੇ ਉਸ ਦਰੱਖ਼ਤ ਦੀ ਵੀ ਜਿਸਦੀ ਕੁਰਆਨ ਵਿਜ਼ ਨਿੰਦਾ ਕੀਤੀ ਗਈ ਹੈ ਅਤੇ ਅਸੀਂ ਉਨ੍ਹਾਂ ਨੂੰ ਡਰਾਉਂਦੇ ਹਾਂ, ਪਰੰਤੂ ਉਨ੍ਹਾਂ ਦੇ ਵਿਦਰੋਹ ਦੀ ਸੀਮਾ ਵਧਦੀ ਹੀ ਜਾ ਰਹੀ ਹੈ।
وَإِذْ قُلْنَا لِلْمَلَائِكَةِ اسْجُدُوا لِآدَمَ فَسَجَدُوا إِلَّا إِبْلِيسَ قَالَ أَأَسْجُدُ لِمَنْ خَلَقْتَ طِينًا
ਅਤੇ ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਕਿਹਾ ਕਿ ਆਦਮ ਨੂੰ ਸਿਜਦਾ ਕਰੋਂ ਤਾਂ ਉਨ੍ਹਾਂ ਨੇ ਸਿਜਦਾ ਕੀਤਾ ਪਰੰਤੂ ਇਬਲੀਸ ਨੇ ਸਿਜਦਾ ਨਹੀਂ ਕੀਤਾ। ਉਸ ਨੇ ਕਿਹਾ ਕੀ ਮੈਂ ਅਜਿਹੇ ਬੰਦੇ ਨੂੰ ਸਿਜਦਾ ਕਰਾਂ ਜਿਸ ਨੂੰ ਤੂੰ ਮਿੱਟੀ ਤੋਂ ਬਣਾਇਆ ਹੈ।
قَالَ أَرَأَيْتَكَ هَٰذَا الَّذِي كَرَّمْتَ عَلَيَّ لَئِنْ أَخَّرْتَنِ إِلَىٰ يَوْمِ الْقِيَامَةِ لَأَحْتَنِكَنَّ ذُرِّيَّتَهُ إِلَّا قَلِيلًا
ਉਸ ਨੇ ਕਿਹਾ ਜ਼ਰਾ ਦੇਖ ਇਹ ਬੰਦਾ, ਜਿਸਨੂੰ ਤੂੰ ਮੇਰੇ ਉੱਪਰ ਭਾਰੀ ਕੀਤਾ ਹੈ। ਜੇਕਰ ਤੂੰ ਮੈਨੂੰ ਕਿਆਮਤ ਦੇ ਦਿਨ ਤੱਕ ਮੌਕਾ ਦੇਵੇਂ ਤਾਂ ਮੈਂ ਥੋੜ੍ਹੇ ਲੋਕਾਂ ਨੂੰ ਛੱਡ ਕੇ ਇਨ੍ਹਾਂ ਦੀ ਪੂਰੀ ਔਲਾਦ ਨੂੰ ਖਾ ਜਾਉਂਗਾ। ਭਾਵ ਕੁਰਾਹੇ ਪਾ ਦਿਆਗਾਂ।

Choose other languages: