Quran Apps in many lanuages:

Surah Al-Isra Ayahs #65 Translated in Punjabi

وَإِذْ قُلْنَا لِلْمَلَائِكَةِ اسْجُدُوا لِآدَمَ فَسَجَدُوا إِلَّا إِبْلِيسَ قَالَ أَأَسْجُدُ لِمَنْ خَلَقْتَ طِينًا
ਅਤੇ ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਕਿਹਾ ਕਿ ਆਦਮ ਨੂੰ ਸਿਜਦਾ ਕਰੋਂ ਤਾਂ ਉਨ੍ਹਾਂ ਨੇ ਸਿਜਦਾ ਕੀਤਾ ਪਰੰਤੂ ਇਬਲੀਸ ਨੇ ਸਿਜਦਾ ਨਹੀਂ ਕੀਤਾ। ਉਸ ਨੇ ਕਿਹਾ ਕੀ ਮੈਂ ਅਜਿਹੇ ਬੰਦੇ ਨੂੰ ਸਿਜਦਾ ਕਰਾਂ ਜਿਸ ਨੂੰ ਤੂੰ ਮਿੱਟੀ ਤੋਂ ਬਣਾਇਆ ਹੈ।
قَالَ أَرَأَيْتَكَ هَٰذَا الَّذِي كَرَّمْتَ عَلَيَّ لَئِنْ أَخَّرْتَنِ إِلَىٰ يَوْمِ الْقِيَامَةِ لَأَحْتَنِكَنَّ ذُرِّيَّتَهُ إِلَّا قَلِيلًا
ਉਸ ਨੇ ਕਿਹਾ ਜ਼ਰਾ ਦੇਖ ਇਹ ਬੰਦਾ, ਜਿਸਨੂੰ ਤੂੰ ਮੇਰੇ ਉੱਪਰ ਭਾਰੀ ਕੀਤਾ ਹੈ। ਜੇਕਰ ਤੂੰ ਮੈਨੂੰ ਕਿਆਮਤ ਦੇ ਦਿਨ ਤੱਕ ਮੌਕਾ ਦੇਵੇਂ ਤਾਂ ਮੈਂ ਥੋੜ੍ਹੇ ਲੋਕਾਂ ਨੂੰ ਛੱਡ ਕੇ ਇਨ੍ਹਾਂ ਦੀ ਪੂਰੀ ਔਲਾਦ ਨੂੰ ਖਾ ਜਾਉਂਗਾ। ਭਾਵ ਕੁਰਾਹੇ ਪਾ ਦਿਆਗਾਂ।
قَالَ اذْهَبْ فَمَنْ تَبِعَكَ مِنْهُمْ فَإِنَّ جَهَنَّمَ جَزَاؤُكُمْ جَزَاءً مَوْفُورًا
ਰੱਬ ਨੇ ਕਿਹਾ ਕਿ ਜਾ, ਇਨ੍ਹਾਂ ਵਿਚੋ ਜਿਹੜਾ ਵੀ ਤੇਰਾ ਸਾਥੀ ਬਣਿਆ ਤਾਂ ਨਰਕ ਤੁਸੀਂ ਸਾਰਿਆਂ ਦਾ ਵੱਡਾ ਬਦਲਾ ਹੈ।
وَاسْتَفْزِزْ مَنِ اسْتَطَعْتَ مِنْهُمْ بِصَوْتِكَ وَأَجْلِبْ عَلَيْهِمْ بِخَيْلِكَ وَرَجِلِكَ وَشَارِكْهُمْ فِي الْأَمْوَالِ وَالْأَوْلَادِ وَعِدْهُمْ ۚ وَمَا يَعِدُهُمُ الشَّيْطَانُ إِلَّا غُرُورًا
ਅਤੇ ਉਨ੍ਹਾਂ ਵਿਚੋਂ ਜਿਸ ਉੱਪਰ ਤੇਰਾ ਵੱਸ ਚੱਲੇ, ਤੂੰ ਆਪਣੀ ਅਵਾਜ਼ ਦੇ ਨਾਲ ਉਨ੍ਹਾਂ ਦੇ ਪੈਰਾਂ ਨੂੰ ਉਖਾੜ ਦੇ ਅਤੇ ਉਨ੍ਹਾਂ ਉੱਪਰ ਆਪਣੇ ਘੋੜ ਸਵਾਰ ਅਤੇ ਪੈਦਲ ਫੌਜਾਂ ਚਾੜ੍ਹ ਦੇ ਅਤੇ ਉਨ੍ਹਾਂ ਦੀ ਜਾਇਦਾਦ ਅਤੇ ਔਲਾਦ ਵਿਚ ਭਾਈਵਾਲ ਬਣ ਜਾ ਅਤੇ ਉਨ੍ਹਾਂ ਨਾਲ ਵਾਅਦਾ ਕਰ। ਅਤੇ ਸ਼ੈਤਾਨ ਦਾ ਵਾਅਦਾ ਇੱਕ ਧੋਖੇ ਤੋਂ ਿਲ੍ਹਾਂ ਕੁਝ ਨਹੀਂ।
إِنَّ عِبَادِي لَيْسَ لَكَ عَلَيْهِمْ سُلْطَانٌ ۚ وَكَفَىٰ بِرَبِّكَ وَكِيلًا
ਬੇਸ਼ੱਕ ਜਿਹੜੇ ਮੇਰੇ ਸੱਚੇ ਬੰਦੇ ਹਨ ਉਨ੍ਹਾਂ ਉੱਪਰ ਤੇਰਾ ਵੱਸ ਨਹੀਂ ਜ਼ੱਲੇਗਾ ਅਤੇ ਤੇਰਾ ਰੱਬ ਕਾਰਜ ਸਵਾਰਨ ਲਈ ਕਾਫ਼ੀ ਹੈ।

Choose other languages: