Quran Apps in many lanuages:

Surah Al-Isra Ayahs #21 Translated in Punjabi

وَكَمْ أَهْلَكْنَا مِنَ الْقُرُونِ مِنْ بَعْدِ نُوحٍ ۗ وَكَفَىٰ بِرَبِّكَ بِذُنُوبِ عِبَادِهِ خَبِيرًا بَصِيرًا
ਅਤੇ ਨੂਹ ਤੋਂ ਬਾਅਦ ਅਸੀਂ ਕਿੰਨੀਆਂ ਹੀ ਕੌਮਾਂ ਨੂੰ ਖ਼ਤਮ ਕਰ ਦਿੱਤਾ ਅਤੇ ਤੇਰਾ ਰੱਬ ਹੀ ਕਾਫੀ ਹੈ ਆਪਣੇ ਬੰਦਿਆਂ ਦੇ ਪਾਪਾਂ ਨੂੰ ਜਾਣਨ ਲਈ ਅਤੇ ਉਨ੍ਹਾਂ ਨੂੰ ਵੇਖਣ ਲਈ।
مَنْ كَانَ يُرِيدُ الْعَاجِلَةَ عَجَّلْنَا لَهُ فِيهَا مَا نَشَاءُ لِمَنْ نُرِيدُ ثُمَّ جَعَلْنَا لَهُ جَهَنَّمَ يَصْلَاهَا مَذْمُومًا مَدْحُورًا
ਜਿਹੜਾ ਬੰਦਾ ਦੁਨੀਆਂ ਦੇ ਸੁੱਖਾਂ ਨੂੰ ਚਾਹੁੰਦਾ ਹੈ ਉਸ ਨੂੰ ਅਸੀਂ’ ਦੇ ਦਿੰਦੇ ਹਾਂ, ਜਿੰਨ੍ਹਾਂ ਵੀ ਅਸੀਂ ਦੇਣਾ ਚਾਹੀਏ। ਫਿਰ ਅਸੀਂ ਉਸ ਲਈ ਨਰਕ ਪੱਕਾ ਕਰ ਦਿੱਤਾ ਹੈ ਉਹ ਉਸ ਵਿਚ ਤ੍ਰਿਸਕਾਰਿਆ ਅਤੇ ਠੁਕਰਾਇਆ ਹੋਇਆ ਬਣ ਕੇ ਵਾਖਲ ਹੋਵੇਗਾ।
وَمَنْ أَرَادَ الْآخِرَةَ وَسَعَىٰ لَهَا سَعْيَهَا وَهُوَ مُؤْمِنٌ فَأُولَٰئِكَ كَانَ سَعْيُهُمْ مَشْكُورًا
ਅਤੇ ਜਿਸ ਨੇ ਅਖ਼ਿਰਤ ਨੂੰ ਚਾਹਿਆ ਅਤੇ ਉਸ ਲਈ ਸੰਘਰਸ਼ ਕੀਤਾ, ਜੇਕਰ ਉਹ ਮੋਮਿਨ ਹੈ ਤਾਂ ਉਸ ਦਾ ਕੀਤਾ ਸੰਘਰਸ਼ ਅਤੇ ਯਤਨ ਸਵੀਕਾਰ ਹੋਣਗੇ।
كُلًّا نُمِدُّ هَٰؤُلَاءِ وَهَٰؤُلَاءِ مِنْ عَطَاءِ رَبِّكَ ۚ وَمَا كَانَ عَطَاءُ رَبِّكَ مَحْظُورًا
ਅਤੇ ਅਸੀਂ ਹਰ ਇੱਕ ਨੂੰ ਤੇਰੇ ਰੱਬ ਦੀਆਂ ਬਖਸ਼ਿਸ਼ਾਂ ਵਿਚੋਂ ਹੀ ਪਹੁੰਚਾਉਂਦੇ ਹਾਂ, ਇਨ੍ਹਾਂ ਨੂੰ ਵੀ ਤੇ ਉਨ੍ਹਾਂ ਨੂੰ ਵੀ ਅਤੇ ਤੇਰੇ ਰੱਬ ਦੀਆਂ ਬਖਸ਼ਿਸ਼ਾਂ ਲਈ ਕਿਸੇ ਨੂੰ ਰੋਕ ਨਹੀਂ।
انْظُرْ كَيْفَ فَضَّلْنَا بَعْضَهُمْ عَلَىٰ بَعْضٍ ۚ وَلَلْآخِرَةُ أَكْبَرُ دَرَجَاتٍ وَأَكْبَرُ تَفْضِيلًا
ਦੇਖੋ ਅਸੀਂ ਉਨ੍ਹਾਂ ਦੇ ਇੱਕ ਉੱਪਰ ਦੂਸਰੇ ਨੂੰ ਕਿਸ ਤਰ੍ਹਾਂ ਉਤਮਤਾ ਬਖਸ਼ੀ ਹੈ ਅਤੇ ਨਿਸ਼ਚਿਤ ਰੂਪ ਨਾਲ ਅਮਿਰਤ ਹੋਰ ਵੀ ਜ਼ਿਆਦਾ ਵੱਡਾ ਹੈ ਦਰਜੇ ਅਤੇ ਸ੍ਰੇਸ਼ਟਤਾ ਦੇ ਅਨੁਸਾਰ।

Choose other languages: