Quran Apps in many lanuages:

Surah Al-Isra Ayahs #23 Translated in Punjabi

وَمَنْ أَرَادَ الْآخِرَةَ وَسَعَىٰ لَهَا سَعْيَهَا وَهُوَ مُؤْمِنٌ فَأُولَٰئِكَ كَانَ سَعْيُهُمْ مَشْكُورًا
ਅਤੇ ਜਿਸ ਨੇ ਅਖ਼ਿਰਤ ਨੂੰ ਚਾਹਿਆ ਅਤੇ ਉਸ ਲਈ ਸੰਘਰਸ਼ ਕੀਤਾ, ਜੇਕਰ ਉਹ ਮੋਮਿਨ ਹੈ ਤਾਂ ਉਸ ਦਾ ਕੀਤਾ ਸੰਘਰਸ਼ ਅਤੇ ਯਤਨ ਸਵੀਕਾਰ ਹੋਣਗੇ।
كُلًّا نُمِدُّ هَٰؤُلَاءِ وَهَٰؤُلَاءِ مِنْ عَطَاءِ رَبِّكَ ۚ وَمَا كَانَ عَطَاءُ رَبِّكَ مَحْظُورًا
ਅਤੇ ਅਸੀਂ ਹਰ ਇੱਕ ਨੂੰ ਤੇਰੇ ਰੱਬ ਦੀਆਂ ਬਖਸ਼ਿਸ਼ਾਂ ਵਿਚੋਂ ਹੀ ਪਹੁੰਚਾਉਂਦੇ ਹਾਂ, ਇਨ੍ਹਾਂ ਨੂੰ ਵੀ ਤੇ ਉਨ੍ਹਾਂ ਨੂੰ ਵੀ ਅਤੇ ਤੇਰੇ ਰੱਬ ਦੀਆਂ ਬਖਸ਼ਿਸ਼ਾਂ ਲਈ ਕਿਸੇ ਨੂੰ ਰੋਕ ਨਹੀਂ।
انْظُرْ كَيْفَ فَضَّلْنَا بَعْضَهُمْ عَلَىٰ بَعْضٍ ۚ وَلَلْآخِرَةُ أَكْبَرُ دَرَجَاتٍ وَأَكْبَرُ تَفْضِيلًا
ਦੇਖੋ ਅਸੀਂ ਉਨ੍ਹਾਂ ਦੇ ਇੱਕ ਉੱਪਰ ਦੂਸਰੇ ਨੂੰ ਕਿਸ ਤਰ੍ਹਾਂ ਉਤਮਤਾ ਬਖਸ਼ੀ ਹੈ ਅਤੇ ਨਿਸ਼ਚਿਤ ਰੂਪ ਨਾਲ ਅਮਿਰਤ ਹੋਰ ਵੀ ਜ਼ਿਆਦਾ ਵੱਡਾ ਹੈ ਦਰਜੇ ਅਤੇ ਸ੍ਰੇਸ਼ਟਤਾ ਦੇ ਅਨੁਸਾਰ।
لَا تَجْعَلْ مَعَ اللَّهِ إِلَٰهًا آخَرَ فَتَقْعُدَ مَذْمُومًا مَخْذُولًا
ਤਾਂ ਅੱਲਾਹ ਦੇ ਬਰਾਬਰ ਕਿਸੇ ਹੋਰ ਨੂੰ ਸ਼ਰੀਕ ਨਾ ਬਣਾ ਨਹੀਂ ਤਾਂ ਤੂੰ ਮਜਬੂਰ ਅਤੇ ਕਮਜ਼ੋਰ ਹੋ ਕੇ ਰਹਿ ਜਾਏਗਾ।
وَقَضَىٰ رَبُّكَ أَلَّا تَعْبُدُوا إِلَّا إِيَّاهُ وَبِالْوَالِدَيْنِ إِحْسَانًا ۚ إِمَّا يَبْلُغَنَّ عِنْدَكَ الْكِبَرَ أَحَدُهُمَا أَوْ كِلَاهُمَا فَلَا تَقُلْ لَهُمَا أُفٍّ وَلَا تَنْهَرْهُمَا وَقُلْ لَهُمَا قَوْلًا كَرِيمًا
ਅਤੇ ਤੇਰੇ ਰੱਬ ਨੇ ਹੁਕਮ ਕਰ ਦਿੱਤਾ ਹੈ, ਕਿ ਤੂੰ ਉਸ ਤੋਂ ਬਿਨ੍ਹਾਂ ਕਿਸੇ ਹੋਰ ਦੀ ਬੰਦਗੀ ਨਾ ਕਰ, ਮਾਤਾ ਪਿਤਾ ਨਾਲ ਚੰਗਾ ਵਿਹਾਰ ਕਰ। ਜੇਕਰ ਉਹ ਤੇਰੇ ਸਾਹਮਣੇ ਬੂਢੇਪੇ ਵਿਚ ਪਹੁੰਚ ਜਾਣ ਤਾਂ ਉਨ੍ਹਾਂ ਵਿਚੋਂ ਇੱਕ ਜਾਂ ਦੋਵਾਂ ਨੂੰ ਉਫ਼ ਤੱਕ ਨਾ ਕਹਿ ਅਤੇ ਨਾ ਉਨ੍ਹਾਂ ਨੂੰ ਝਿੜਕ। ਉਨ੍ਹਾਂ ਨਾਲ ਇੱਜ਼ਤ ਨਾਲ ਗੱਲ ਕਰ।

Choose other languages: