Quran Apps in many lanuages:

Surah Al-Isra Ayahs #19 Translated in Punjabi

مَنِ اهْتَدَىٰ فَإِنَّمَا يَهْتَدِي لِنَفْسِهِ ۖ وَمَنْ ضَلَّ فَإِنَّمَا يَضِلُّ عَلَيْهَا ۚ وَلَا تَزِرُ وَازِرَةٌ وِزْرَ أُخْرَىٰ ۗ وَمَا كُنَّا مُعَذِّبِينَ حَتَّىٰ نَبْعَثَ رَسُولًا
ਜਿਹੜਾ ਬੰਦੇ ਚੰਗੇ ਰਾਹ ਉੱਤੇ ਚੱਲਦਾ ਹੈ ਤਾਂ ਉਹ ਆਪਣੇ ਲਈ ਹੀ ਚੱਲਦਾ ਹੈ ਅਤੇ ਜਿਹੜਾ ਬੰਦਾ ਗਲਤ ਰਾਹ ਅਪਣਾਉਂਦਾ ਹੈ ਉਹ ਖੁਦ ਆਪਣੇ ਨੁਕਸਾਨ ਲਈ ਜ਼ਿੰਮੇਵਾਰ ਹੁੰਦਾ ਹੈ। ਅਤੇ ਕੋਈ ਭਾਰ ਚੁੱਕਣ ਵਾਲਾ ਕਿਸੇ ਦੂਜੇ ਦਾ ਭਾਰ ਨਹੀਂ ਚੁੱਕੇਗਾ। ਅਤੇ ਅਸੀਂ ਕਦੇ ਉਦੋਂ ਤੱਕ ਸਜ਼ਾ ਨਹੀਂ ਦਿੰਦੇ ਜਦੋਂ ਤੱਕ ਅਸੀਂ ਕਿਸੇ ਰਸੂਲ ਨੂੰ ਨਾ ਭੇਜੀਏ।
وَإِذَا أَرَدْنَا أَنْ نُهْلِكَ قَرْيَةً أَمَرْنَا مُتْرَفِيهَا فَفَسَقُوا فِيهَا فَحَقَّ عَلَيْهَا الْقَوْلُ فَدَمَّرْنَاهَا تَدْمِيرًا
ਅਤੇ ਜਦੋਂ ਅਸੀਂ ਕਿਸੇ ਬਸਤੀ ਨੂੰ ਬਰਬਾਦ ਕਰਨਾ ਚਾਹੁੰਦੇ ਹਾਂ ਤਾਂ ਉਸ ਵਿਚ ਰਹਿਣ ਵਾਲੇ ਸੁੱਖ ਭੋਗੀ ਲੋਕਾਂ ਨੂੰ ਆਦੇਸ਼ ਦਿੰਦੇ ਹਾਂ। ਫਿਰ ਉਹ ਉਸ ਤੋਂ ਇਨਕਾਰ ਕਰਦੇ ਹਨ। ਉਦੋਂ’ ਉਨ੍ਹਾਂ ਉੱਪਰ ਵਚਨ ਸਿੱਧ ਹੋ ਜਾਂਦਾ ਹੈ। ਫਿਰ ਅਸੀਂ ਉਸ ਬਸਤੀ ਨੂੰ ਬਰਬਾਦ ਕਰ ਦਿੰਦੇ ਹਾਂ।
وَكَمْ أَهْلَكْنَا مِنَ الْقُرُونِ مِنْ بَعْدِ نُوحٍ ۗ وَكَفَىٰ بِرَبِّكَ بِذُنُوبِ عِبَادِهِ خَبِيرًا بَصِيرًا
ਅਤੇ ਨੂਹ ਤੋਂ ਬਾਅਦ ਅਸੀਂ ਕਿੰਨੀਆਂ ਹੀ ਕੌਮਾਂ ਨੂੰ ਖ਼ਤਮ ਕਰ ਦਿੱਤਾ ਅਤੇ ਤੇਰਾ ਰੱਬ ਹੀ ਕਾਫੀ ਹੈ ਆਪਣੇ ਬੰਦਿਆਂ ਦੇ ਪਾਪਾਂ ਨੂੰ ਜਾਣਨ ਲਈ ਅਤੇ ਉਨ੍ਹਾਂ ਨੂੰ ਵੇਖਣ ਲਈ।
مَنْ كَانَ يُرِيدُ الْعَاجِلَةَ عَجَّلْنَا لَهُ فِيهَا مَا نَشَاءُ لِمَنْ نُرِيدُ ثُمَّ جَعَلْنَا لَهُ جَهَنَّمَ يَصْلَاهَا مَذْمُومًا مَدْحُورًا
ਜਿਹੜਾ ਬੰਦਾ ਦੁਨੀਆਂ ਦੇ ਸੁੱਖਾਂ ਨੂੰ ਚਾਹੁੰਦਾ ਹੈ ਉਸ ਨੂੰ ਅਸੀਂ’ ਦੇ ਦਿੰਦੇ ਹਾਂ, ਜਿੰਨ੍ਹਾਂ ਵੀ ਅਸੀਂ ਦੇਣਾ ਚਾਹੀਏ। ਫਿਰ ਅਸੀਂ ਉਸ ਲਈ ਨਰਕ ਪੱਕਾ ਕਰ ਦਿੱਤਾ ਹੈ ਉਹ ਉਸ ਵਿਚ ਤ੍ਰਿਸਕਾਰਿਆ ਅਤੇ ਠੁਕਰਾਇਆ ਹੋਇਆ ਬਣ ਕੇ ਵਾਖਲ ਹੋਵੇਗਾ।
وَمَنْ أَرَادَ الْآخِرَةَ وَسَعَىٰ لَهَا سَعْيَهَا وَهُوَ مُؤْمِنٌ فَأُولَٰئِكَ كَانَ سَعْيُهُمْ مَشْكُورًا
ਅਤੇ ਜਿਸ ਨੇ ਅਖ਼ਿਰਤ ਨੂੰ ਚਾਹਿਆ ਅਤੇ ਉਸ ਲਈ ਸੰਘਰਸ਼ ਕੀਤਾ, ਜੇਕਰ ਉਹ ਮੋਮਿਨ ਹੈ ਤਾਂ ਉਸ ਦਾ ਕੀਤਾ ਸੰਘਰਸ਼ ਅਤੇ ਯਤਨ ਸਵੀਕਾਰ ਹੋਣਗੇ।

Choose other languages: