Quran Apps in many lanuages:

Surah Al-Hashr Ayahs #6 Translated in Punjabi

هُوَ الَّذِي أَخْرَجَ الَّذِينَ كَفَرُوا مِنْ أَهْلِ الْكِتَابِ مِنْ دِيَارِهِمْ لِأَوَّلِ الْحَشْرِ ۚ مَا ظَنَنْتُمْ أَنْ يَخْرُجُوا ۖ وَظَنُّوا أَنَّهُمْ مَانِعَتُهُمْ حُصُونُهُمْ مِنَ اللَّهِ فَأَتَاهُمُ اللَّهُ مِنْ حَيْثُ لَمْ يَحْتَسِبُوا ۖ وَقَذَفَ فِي قُلُوبِهِمُ الرُّعْبَ ۚ يُخْرِبُونَ بُيُوتَهُمْ بِأَيْدِيهِمْ وَأَيْدِي الْمُؤْمِنِينَ فَاعْتَبِرُوا يَا أُولِي الْأَبْصَارِ
ਉਹ ਹੀ ਹੈ ਜਿਸ ਨੇ ਕਿਤਾਬ ਵਾਲੇ ਅਵੱਗਿਆਕਾਰੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚੋਂ ਪਹਿਲੀ ਵਾਰ ਹੀ ਇੱਕਠਾ ਕਰਕੇ ਕੱਢ ਦਿੱਤਾ। ਤੁਹਾਡਾ ਅੰਦਾਜ਼ਾਂ ਨਹੀਂ ਸੀ ਕਿ ਉਹ ਨਿਕਲਣਗੇ ਅਤੇ ਉਹ ਸਮਝਦੇ ਸਨ ਕਿ ਉਨ੍ਹਾਂ ਦੇ ਕਿਲ੍ਹੇ ਉਨ੍ਹਾਂ ਨੂੰ ਅੱਲਾਹ ਤੋਂ ਬਚਾ ਲੈਣਗੇ। ਫਿਰ ਅੱਲਾਹ ਉਨ੍ਹਾਂ ਤੇ ਉਥੋਂ ਪਹੁੰਚਿਆਂ ਜਿਥੋਂ ਉਨ੍ਹਾਂ ਨੇ ਕਲਪਣਾ ਵੀ ਨਹੀਂ ਕੀਤੀ ਸੀ। ਅਤੇ ਉਨ੍ਹਾਂ ਦੇ ਦਿਲਾਂ ਵਿਚ ਭੈਅ ਪਾ ਦਿੱਤਾ ਉਹ ਆਪਣੇ ਘਰਾਂ ਨੂੰ ਖ਼ੁਦ ਆਪਣੇ ਹੱਥਾਂ ਨਾਲ ਉਜਾੜ ਰਹੇ ਸਨ ਅਤੇ ਮੁਸਲਮਾਨਾਂ ਦੇ ਹੱਥਾਂ ਨਾਲ ਵੀ। ਸੋ ਹੇ ਅੱਖਾਂ ਵਾਲਿਓ! ਸਿੱਖਿਆ ਪ੍ਰਾਪਤ ਕਰੋ।
وَلَوْلَا أَنْ كَتَبَ اللَّهُ عَلَيْهِمُ الْجَلَاءَ لَعَذَّبَهُمْ فِي الدُّنْيَا ۖ وَلَهُمْ فِي الْآخِرَةِ عَذَابُ النَّارِ
ਅਤੇ ਜੇਕਰ ਅੱਲਾਹ ਨੇ ਇਨ੍ਹਾਂ ਲਈ ਦੇਸ਼ ਨਿਕਾਲਾ ਨਾ ਲਿਖ ਦਿੱਤਾ ਹੁੰਦਾ ਤਾਂ ਉਹ ਸੰਸਾਰ ਵਿਚ ਹੀ ਉਨ੍ਹਾਂ ਨੂੰ ਸਜ਼ਾ ਦੇ ਦਿੰਦਾ ਅਤੇ ਪ੍ਰਲੋਕ ਵਿਚ ਉਨ੍ਹਾਂ ਲਈ ਅੱਗ ਦੀ ਸਜ਼ਾ ਹੈ।
ذَٰلِكَ بِأَنَّهُمْ شَاقُّوا اللَّهَ وَرَسُولَهُ ۖ وَمَنْ يُشَاقِّ اللَّهَ فَإِنَّ اللَّهَ شَدِيدُ الْعِقَابِ
ਇਹ ਇਸ ਲਈ ਕਿ ਉਨ੍ਹਾਂ ਨੇ ਅੱਲਾਹ ਅਤੇ ਉਸ ਦੇ ਰਸੂਲ ਦਾ ਵਿਰੋਧ ਕੀਤਾ। ਅਤੇ ਜਿਹੜਾ ਬੰਦਾ ਅੱਲਾਹ ਦਾ ਵਿਰੋਧ ਕਰਦਾ ਹੈ ਤਾਂ ਅੱਲਾਹ ਉਸ ਨੂੰ ਸਖ਼ਤ ਦੰਡ ਦੇਣ ਵਾਲਾ ਹੈ।
مَا قَطَعْتُمْ مِنْ لِينَةٍ أَوْ تَرَكْتُمُوهَا قَائِمَةً عَلَىٰ أُصُولِهَا فَبِإِذْنِ اللَّهِ وَلِيُخْزِيَ الْفَاسِقِينَ
ਖਜੂਰਾਂ ਦੇ ਦਰੱਖਤ ਜਿਹੜੇ ਤੁਸੀਂ ਵੱਢ ਦਿੱਤੇ ਜਾਂ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਤੇ ਖੜ੍ਹੇ ਰਹਿਣ ਦਿੱਤਾ ਤਾਂ ਇਹ ਅੱਲਾਹ ਦੇ ਹੁਕਮ ਨਾਲ ਸੀ ਤਾਂ ਕਿ ਉਹ ਅਵੱਗਿਆਕਾਰੀਆਂ ਨੂੰ ਬੇਇੱਜ਼ਤ ਕਰੇ।
وَمَا أَفَاءَ اللَّهُ عَلَىٰ رَسُولِهِ مِنْهُمْ فَمَا أَوْجَفْتُمْ عَلَيْهِ مِنْ خَيْلٍ وَلَا رِكَابٍ وَلَٰكِنَّ اللَّهَ يُسَلِّطُ رُسُلَهُ عَلَىٰ مَنْ يَشَاءُ ۚ وَاللَّهُ عَلَىٰ كُلِّ شَيْءٍ قَدِيرٌ
ਅਤੇ ਅੱਲਾਹ ਨੇ ਉਨ੍ਹਾਂ ਤੋਂ ਜਿਹੜਾ ਵੀ ਕੁਝ ਆਪਣੇ ਰਸੂਲ ਵੱਲ ਭੇਜਿਆ ਤਾਂ ਤੁਸੀਂ ਨਾ ਉਸ ਤੇ ਘੋੜੇ ਭਜਾਏ ਅਤੇ ਨਾ ਊਠ। ਪਰ ਅੱਲਾਹ ਆਪਣੇ ਰਸੂਲਾਂ ਨੂੰ ਜਿਸ ਤੇ ਚਾਹੁੰਦਾ ਹੈ ਤਾਕਤ ਪ੍ਰਵਾਨ ਕਰ ਚਿੰਦਾ ਹੈ। ਅਤੇ ਅੱਲਾਹ ਹਰ ਚੀਜ਼ ਤੇ ਸਮਰੱਥਾ ਰੱਖਦਾ ਹੈ।

Choose other languages: