Quran Apps in many lanuages:

Surah Al-Hashr Ayahs #8 Translated in Punjabi

ذَٰلِكَ بِأَنَّهُمْ شَاقُّوا اللَّهَ وَرَسُولَهُ ۖ وَمَنْ يُشَاقِّ اللَّهَ فَإِنَّ اللَّهَ شَدِيدُ الْعِقَابِ
ਇਹ ਇਸ ਲਈ ਕਿ ਉਨ੍ਹਾਂ ਨੇ ਅੱਲਾਹ ਅਤੇ ਉਸ ਦੇ ਰਸੂਲ ਦਾ ਵਿਰੋਧ ਕੀਤਾ। ਅਤੇ ਜਿਹੜਾ ਬੰਦਾ ਅੱਲਾਹ ਦਾ ਵਿਰੋਧ ਕਰਦਾ ਹੈ ਤਾਂ ਅੱਲਾਹ ਉਸ ਨੂੰ ਸਖ਼ਤ ਦੰਡ ਦੇਣ ਵਾਲਾ ਹੈ।
مَا قَطَعْتُمْ مِنْ لِينَةٍ أَوْ تَرَكْتُمُوهَا قَائِمَةً عَلَىٰ أُصُولِهَا فَبِإِذْنِ اللَّهِ وَلِيُخْزِيَ الْفَاسِقِينَ
ਖਜੂਰਾਂ ਦੇ ਦਰੱਖਤ ਜਿਹੜੇ ਤੁਸੀਂ ਵੱਢ ਦਿੱਤੇ ਜਾਂ ਉਨ੍ਹਾਂ ਨੂੰ ਆਪਣੀਆਂ ਜੜ੍ਹਾਂ ਤੇ ਖੜ੍ਹੇ ਰਹਿਣ ਦਿੱਤਾ ਤਾਂ ਇਹ ਅੱਲਾਹ ਦੇ ਹੁਕਮ ਨਾਲ ਸੀ ਤਾਂ ਕਿ ਉਹ ਅਵੱਗਿਆਕਾਰੀਆਂ ਨੂੰ ਬੇਇੱਜ਼ਤ ਕਰੇ।
وَمَا أَفَاءَ اللَّهُ عَلَىٰ رَسُولِهِ مِنْهُمْ فَمَا أَوْجَفْتُمْ عَلَيْهِ مِنْ خَيْلٍ وَلَا رِكَابٍ وَلَٰكِنَّ اللَّهَ يُسَلِّطُ رُسُلَهُ عَلَىٰ مَنْ يَشَاءُ ۚ وَاللَّهُ عَلَىٰ كُلِّ شَيْءٍ قَدِيرٌ
ਅਤੇ ਅੱਲਾਹ ਨੇ ਉਨ੍ਹਾਂ ਤੋਂ ਜਿਹੜਾ ਵੀ ਕੁਝ ਆਪਣੇ ਰਸੂਲ ਵੱਲ ਭੇਜਿਆ ਤਾਂ ਤੁਸੀਂ ਨਾ ਉਸ ਤੇ ਘੋੜੇ ਭਜਾਏ ਅਤੇ ਨਾ ਊਠ। ਪਰ ਅੱਲਾਹ ਆਪਣੇ ਰਸੂਲਾਂ ਨੂੰ ਜਿਸ ਤੇ ਚਾਹੁੰਦਾ ਹੈ ਤਾਕਤ ਪ੍ਰਵਾਨ ਕਰ ਚਿੰਦਾ ਹੈ। ਅਤੇ ਅੱਲਾਹ ਹਰ ਚੀਜ਼ ਤੇ ਸਮਰੱਥਾ ਰੱਖਦਾ ਹੈ।
مَا أَفَاءَ اللَّهُ عَلَىٰ رَسُولِهِ مِنْ أَهْلِ الْقُرَىٰ فَلِلَّهِ وَلِلرَّسُولِ وَلِذِي الْقُرْبَىٰ وَالْيَتَامَىٰ وَالْمَسَاكِينِ وَابْنِ السَّبِيلِ كَيْ لَا يَكُونَ دُولَةً بَيْنَ الْأَغْنِيَاءِ مِنْكُمْ ۚ وَمَا آتَاكُمُ الرَّسُولُ فَخُذُوهُ وَمَا نَهَاكُمْ عَنْهُ فَانْتَهُوا ۚ وَاتَّقُوا اللَّهَ ۖ إِنَّ اللَّهَ شَدِيدُ الْعِقَابِ
ਜੋ ਕੁਝ ਅੱਲਾਹ ਆਪਣੇ ਰਸੂਲਾਂ ਨੂੰ ਬਸਤੀਆਂ ਵਾਲਿਆਂ ਵੱਲੋਂ ਭੇਜੇ ਤਾਂ ਉਹ ਅੱਲਾਹ ਲਈ ਹੈ, ਰਸੂਲ ਲਈ ਹੈ, ਸੱਕੇ ਸੰਬੰਧੀਆਂ ਲਈ ਹੈ, ਅਨਾਥਾਂ ਲਈ ਹੈ, ਕੰਗਾਲਾਂ ਲਈ ਅਤੇ ਯਾਤਰੀਆਂ ਲਈ ਹੈ। ਤਾਂ ਕਿ ਉਹ ਤੁਹਾਡੇ ਵੌਲਤ ਵਾਲਿਆਂ ਦੇ ਵਿਚ ਹੀ ਨਾ ਘੁੰਮਦਾ ਰਹੇ। ਅਤੇ ਰਸੂਲ ਤੁਹਾਨੂੰ ਜੋ ਵੀ ਕੁਝ ਦੇਵੇ ਉਸ ਨੂੰ ਤੁਸੀਂ ਲੈ ਲਵੋ ਅਤੇ ਉਹ ਜਿਸ ਚੀਜ਼ ਤੋਂ ਤੁਹਾਨੂੰ ਰੋਕੇ ਉਸ ਤੋਂ’ ਰੁੱਕ ਜਾਵੋ ਅਤੇ ਅੱਲਾਹ ਤੋਂ ਡਰੋ, ਅੱਲਾਹ ਕਠੋਰ ਸਜ਼ਾ ਦੇਣ ਵਾਲਾ ਹੈ।
لِلْفُقَرَاءِ الْمُهَاجِرِينَ الَّذِينَ أُخْرِجُوا مِنْ دِيَارِهِمْ وَأَمْوَالِهِمْ يَبْتَغُونَ فَضْلًا مِنَ اللَّهِ وَرِضْوَانًا وَيَنْصُرُونَ اللَّهَ وَرَسُولَهُ ۚ أُولَٰئِكَ هُمُ الصَّادِقُونَ
ਉਨ੍ਹਾਂ ਕੰਗਾਲ ਮੁਹਾਜਿਰਾਂ (ਪ੍ਰਵਾਸੀ) ਦੇ ਲਈ ਜਿਹੜੇ ਆਪਣੇ ਘਰਾਂ ਅਤੇ ਆਪਣੀਆਂ ਜਾਇਦਾਦਾਂ ਵਿਚੋਂ ਕੱਢੇ ਗਏ ਹਨ। ਉਹ ਅੱਲਾਹ ਦੀ ਕਿਰਪਾ ਅਤੇ ਪ੍ਰਸੰਨਤਾ ਚਾਹੁੰਦੇ ਹਨ ਅਤੇ ਉਹ ਅੱਲਾਹ ਅਤੇ ਉਸ ਦੇ ਰਸੂਲ ਦੀ ਸਹਾਇਤਾ ਕਰਦੇ ਹਨ ਇਹ ਲੋਕ ਸੱਚੇ ਹਨ।

Choose other languages: