Quran Apps in many lanuages:

Surah Al-Baqara Ayahs #271 Translated in Punjabi

يَا أَيُّهَا الَّذِينَ آمَنُوا أَنْفِقُوا مِنْ طَيِّبَاتِ مَا كَسَبْتُمْ وَمِمَّا أَخْرَجْنَا لَكُمْ مِنَ الْأَرْضِ ۖ وَلَا تَيَمَّمُوا الْخَبِيثَ مِنْهُ تُنْفِقُونَ وَلَسْتُمْ بِآخِذِيهِ إِلَّا أَنْ تُغْمِضُوا فِيهِ ۚ وَاعْلَمُوا أَنَّ اللَّهَ غَنِيٌّ حَمِيدٌ
ਹੇ ਈਮਾਨ ਵਾਲਿਓ! ਆਪਣੀ ਕਮਾਈ ਵਿਚੋਂ ਸਭ ਤੋਂ ਚੰਗੀ ਚੀਜ਼ ਨੂੰ ਖਰਚ ਕਰੋ ਅਤੇ ਉਸ ਵਿਚੋਂ ਜੋ ਅਸੀਂ ਤੁਹਾਡੇ ਲਈ ਧਰਤੀ ਉੱਤੇ ਪੈਦਾ ਕੀਤਾ ਹੈ। ਬੇਕਾਰ ਚੀਜ਼ਾਂ ਦਾ ਇਰਾਦਾ ਨਾ ਕਰੋ ਕਿ ਉਸ ਵਿਚੋਂ ਖਰਚ ਕਰੋ। ਹਾਲਾਂਕਿ ਤੁਸੀਂ ਖ਼ੂਦ ਵੀ ਇਨ੍ਹਾਂ ਨੂੰ ਲੈਣ ਵਾਲੇ ਨਹੀਂ ਸਿਵਾਏ ਇਸ ਦੇ ਕਿ ਅਣਦੇਖੀ ਕਰ ਜਾਉ। ਜਾਣ ਲਉ ਕਿ ਅੱਲਾਹ ਬੇਪ੍ਰਵਾਹ ਹੈ। ਖੂਬੀਆਂ ਵਾਲਾ ਹੈ।
الشَّيْطَانُ يَعِدُكُمُ الْفَقْرَ وَيَأْمُرُكُمْ بِالْفَحْشَاءِ ۖ وَاللَّهُ يَعِدُكُمْ مَغْفِرَةً مِنْهُ وَفَضْلًا ۗ وَاللَّهُ وَاسِعٌ عَلِيمٌ
ਸ਼ੈਤਾਨ ਤੁਹਾਨੂੰ ਕੰਗਾਲੀ ਤੋਂ ਡਰਾਉਂਦਾ ਹੈ ਅਤੇ ਅਸ਼ਲੀਲਤਾ ਦਾ ਆਦੇਸ਼ ਦਿੰਦਾ ਹੈ। ਅੱਲਾਹ ਵਾਅਦਾ ਕਰਦਾ ਹੈ ਆਪਣੀ ਕਿਰਪਾ ਅਤੇ ਮੁਆਫ਼ੀ ਦਾ। ਅੱਲਾਹ ਵਿਆਪਕਤਾ ਵਾਲਾ ਹੈ ਅਤੇ ਜਾਣਨ ਵਾਲਾ ਹੈ।
يُؤْتِي الْحِكْمَةَ مَنْ يَشَاءُ ۚ وَمَنْ يُؤْتَ الْحِكْمَةَ فَقَدْ أُوتِيَ خَيْرًا كَثِيرًا ۗ وَمَا يَذَّكَّرُ إِلَّا أُولُو الْأَلْبَابِ
ਅੱਲਾਹ ਜਿਸ ਨੂੰ ਚਾਹੁੰਦਾ ਹੈ ਬਿਬੇਕ ਦੇ ਦਿੰਦਾ ਹੈ ਅਤੇ ਜਿਸ ਨੂੰ ਸ਼ਿਬੇਕ ਮਿਲਿਆ ਉਸ ਨੂੰ ਵੱਡੀ ਦੌਲਤ ਮਿਲ ਗਈ। ਅਤੇ ਮਾਰਗ ਦਰਸ਼ਨ ਉਹ ਹੀ ਪ੍ਰਾਪਤ ਕਰਦੇ ਹਨ ਜੋ ਅਕਲ ਵਾਲੇ ਹਨ।
وَمَا أَنْفَقْتُمْ مِنْ نَفَقَةٍ أَوْ نَذَرْتُمْ مِنْ نَذْرٍ فَإِنَّ اللَّهَ يَعْلَمُهُ ۗ وَمَا لِلظَّالِمِينَ مِنْ أَنْصَارٍ
ਤੁਸੀਂ ਜੋ ਖਰਚ ਕਰਦੇ ਹੋ ਅਤੇ ਜੋ ਸੁੱਖਣਾ ਮੰਨਦੇ ਹੋ, ਅੱਲਾਹ ਉਸ ਨੂੰ ਜਾਣਦਾ ਹੈ। ਅਤਿਆਚਾਰੀਆਂ ਦਾ ਕੋਈ ਸਹਾਇਕ ਨਹੀਂ।
إِنْ تُبْدُوا الصَّدَقَاتِ فَنِعِمَّا هِيَ ۖ وَإِنْ تُخْفُوهَا وَتُؤْتُوهَا الْفُقَرَاءَ فَهُوَ خَيْرٌ لَكُمْ ۚ وَيُكَفِّرُ عَنْكُمْ مِنْ سَيِّئَاتِكُمْ ۗ وَاللَّهُ بِمَا تَعْمَلُونَ خَبِيرٌ
ਜੇਕਰ ਤੁਸੀਂ ਆਪਣੇ ਦਾਨ ਪ੍ਰਗਟ ਰੂਪ ਵਿਚ ਦੇਵੋ ਤਾਂ ਵੀ ਚੰਗਾ ਹੈ ਅਤੇ ਜੇਕਰ ਤੁਸੀਂ ਉਨ੍ਹਾਂ ਨੂੰ ਗੁਪਤ ਰੂਪ ਵਿਚ ਗਰੀਬ ਲੋਕਾਂ ਨੂੰ ਦੇਵੇਂ ਤਾਂ ਇਹ ਤੁਹਾਡੇ ਲਈ ਜ਼ਿਆਵਾ ਵਧੀਆ ਹੈ। ਅੱਲਾਹ ਤੁਹਾਡੇ ਪਾਪਾਂ ਨੂੰ ਦੂਰ ਕਰ ਦੇਵੇਗਾ ਅਤੇ ਅੱਲਾਹ ਤੁਹਾਡੇ ਕਰਮਾਂ ਨੂੰ ਜਾਣਦਾ ਹੈ।

Choose other languages: