Quran Apps in many lanuages:

Surah Al-Baqara Ayahs #262 Translated in Punjabi

أَلَمْ تَرَ إِلَى الَّذِي حَاجَّ إِبْرَاهِيمَ فِي رَبِّهِ أَنْ آتَاهُ اللَّهُ الْمُلْكَ إِذْ قَالَ إِبْرَاهِيمُ رَبِّيَ الَّذِي يُحْيِي وَيُمِيتُ قَالَ أَنَا أُحْيِي وَأُمِيتُ ۖ قَالَ إِبْرَاهِيمُ فَإِنَّ اللَّهَ يَأْتِي بِالشَّمْسِ مِنَ الْمَشْرِقِ فَأْتِ بِهَا مِنَ الْمَغْرِبِ فَبُهِتَ الَّذِي كَفَرَ ۗ وَاللَّهُ لَا يَهْدِي الْقَوْمَ الظَّالِمِينَ
ਕੀ ਤੁਸੀਂ ਉਸ ਬੰਦੇ ਨੂੰ ਨਹੀਂ ਦੇਖਿਆ ਜਿਸ ਨੇ ਉਸ ਦੇ ਰੱਬ ਦੇ ਸਬੰਧ ਵਿਚ ਇਬਰਾਹੀਮ ਨਾਲ ਤਰਕ-ਵਿਤਰਕ ਕੀਤਾ, ਕਿਉਂਕਿ ਅੱਲਾਹ ਨੇ ਉਸ ਨੂੰ ਹਕੂਮਤ ਦਿੱਤੀ ਸੀ। ਜਦੋਂ ਇਬਰਾਹੀਮ ਨੇ ਕਿਹਾ ਕਿ ਮੇਰਾ ਰੱਬ ਉਹ ਹੈ ਜੋ ਜੀਵਤ ਕਰਦਾ ਹੈ ਅਤੇ ਮੌਤ ਦਿੰਦਾ ਹੈ। ਉਹ ਬੋਲਿਆ ਕਿ ਮੈਂ ਵੀ ਜੀਵਨ ਦਿੰਦਾ ਹਾਂ ਅਤੇ ਮੌਤ ਦਿੰਦਾ ਹਾਂ। ਇਬਰਾਹੀਮ ਨੇ ਕਿਹਾ ਕਿ ਅੱਲਾਹ ਸੂਰਜ ਨੂੰ ਪੂਰਬ ਵਿਚੋਂ ਕੱਢਦਾ ਹੈ ਤੁਸੀਂ ਉਸ ਨੂੰ ਪੱਛਮ ਵਿਚੋਂ ਕੱਢ ਦੇਵੋ। ਤਾਂ ਉਹ ਅਵੱਗਿਆਕਾਰੀ ਹੱਕਾ-ਬੱਕਾ ਰਹਿ ਗਿਆ। ਅੱਲਾਹ ਅਤਿਆਜ਼ਾਰੀਆਂ ਨੂੰ ਰਾਹ ਨਹੀਂ ਦਿਖਾਉਂਦਾ।
أَوْ كَالَّذِي مَرَّ عَلَىٰ قَرْيَةٍ وَهِيَ خَاوِيَةٌ عَلَىٰ عُرُوشِهَا قَالَ أَنَّىٰ يُحْيِي هَٰذِهِ اللَّهُ بَعْدَ مَوْتِهَا ۖ فَأَمَاتَهُ اللَّهُ مِائَةَ عَامٍ ثُمَّ بَعَثَهُ ۖ قَالَ كَمْ لَبِثْتَ ۖ قَالَ لَبِثْتُ يَوْمًا أَوْ بَعْضَ يَوْمٍ ۖ قَالَ بَلْ لَبِثْتَ مِائَةَ عَامٍ فَانْظُرْ إِلَىٰ طَعَامِكَ وَشَرَابِكَ لَمْ يَتَسَنَّهْ ۖ وَانْظُرْ إِلَىٰ حِمَارِكَ وَلِنَجْعَلَكَ آيَةً لِلنَّاسِ ۖ وَانْظُرْ إِلَى الْعِظَامِ كَيْفَ نُنْشِزُهَا ثُمَّ نَكْسُوهَا لَحْمًا ۚ فَلَمَّا تَبَيَّنَ لَهُ قَالَ أَعْلَمُ أَنَّ اللَّهَ عَلَىٰ كُلِّ شَيْءٍ قَدِيرٌ
ਜਾਂ ਜਿਵੇਂ ਉਹ ਬੰਦਾ ਜਿਹੜਾ ਇੱਕ ਬਸਤੀ ਵਿਚੋਂ’ ਗੁਜ਼ਰਿਆ। ਉਹ ਬਸਤੀ ਆਪਣੀਆਂ ਛੱਤਾਂ ਦੇ ਭਾਰ ਡਿੱਗੀ ਹੋਈ ਸੀ। ਉਸ ਨੇ ਕਿਹਾ ਕਿ ਇਸ ਦੇ ਮਰ ਜਾਣ ਦੇ ਬਾਅਦ ਅੱਲਾਹ ਇਸ ਬਸਤੀ ਨੂੰ ਫਿਰ ਕਿਵੇਂ ਜੀਵਤ ਕਰੇਗਾ। ਫਿਰ ਅੱਲਾਹ ਨੇ ਉਸ ਨੂੰ ਸੌ ਸਾਲ ਤੱਕ ਦੇ ਲਈ ਮੌਤ ਦੇ ਦਿੱਤੀ। ਫਿਰ ਉਸ ਨੂੰ ਦੁਬਾਰਾ ਜੀਵਤ ਕੀਤਾ। ਅੱਲਾਹ ਨੇ ਪੁੱਛਿਆ ਤੁਸੀਂ ਕਿੰਨੀ ਦੇਰ ਤੱਕ ਇਸ ਹਾਲਤ ਵਿਚ ਰਹੇ। ਉਸ ਨੇ ਕਿਹਾ ਇੱਕ ਦਿਨ ਜਾਂ ਇੱਕ ਦਿਨ ਤੋਂ ਵੀ ਕੂਝ ਘੱਟ। ਅੱਲਾਹ ਨੇ ਕਿਹਾ ਨਹੀਂ ਸਗੋਂ ਤੁਸੀਂ ਸੌ ਸਾਲ ਇਸ ਹਾਲਤ ਵਿਚ ਰਹੇ ਹੋ। ਹੁਣ ਤੁਸੀਂ ਆਪਣੇ ਖਾਣ-ਪੀਣ ਦੀਆਂ ਵਸਤੂਆਂ ਨੂੰ ਦੇਖੋ ਕਿ ਉਹ ਸੜੀਆਂ ਨਹੀਂ ਹਨ ਅਤੇ ਆਪਣੇ ਗਧਿਆਂ ਨੂੰ ਦੇਖੋ। ਤਾਂ ਕਿ ਅਸੀਂ’ ਤੁਹਾਨੂੰ ਲੋਕਾਂ ਦੇ ਲਈ ਇੱਕ ਨਿਸ਼ਾਨੀ ਬਣਾ ਦਈਏ। ਹੱਡੀਆਂ ਦੇ ਵੱਲ ਦੇਖੋ ਕਿਸ ਤਰ੍ਹਾਂ ਅਸੀਂ ਉਨ੍ਹਾਂ ਦਾ ਢਾਂਚਾ ਖੜਾ ਕਰਦੇ ਹਾਂ ਤਾਂ ਉਸ ਨੇ ਕਿਹਾ, ਮੈਂ ਜਾਣਦਾ ਹਾਂ ਕਿ ਬੇਸ਼ੱਕ ਅੱਲਾਹ ਹਰ ਗੱਲ ਦੀ ਸਮੱਰਥਾ ਰੱਖਦਾ ਹੈ।
وَإِذْ قَالَ إِبْرَاهِيمُ رَبِّ أَرِنِي كَيْفَ تُحْيِي الْمَوْتَىٰ ۖ قَالَ أَوَلَمْ تُؤْمِنْ ۖ قَالَ بَلَىٰ وَلَٰكِنْ لِيَطْمَئِنَّ قَلْبِي ۖ قَالَ فَخُذْ أَرْبَعَةً مِنَ الطَّيْرِ فَصُرْهُنَّ إِلَيْكَ ثُمَّ اجْعَلْ عَلَىٰ كُلِّ جَبَلٍ مِنْهُنَّ جُزْءًا ثُمَّ ادْعُهُنَّ يَأْتِينَكَ سَعْيًا ۚ وَاعْلَمْ أَنَّ اللَّهَ عَزِيزٌ حَكِيمٌ
ਜਦੋਂ ਇਬਰਾਹੀਮ ਨੇ ਕਿਹਾ ਹੇ ਮੇਰੇ ਪਾਲਣਹਾਰ! ਮੈਨੂੰ ਦਿਖਾ ਕਿ ਤੂੰ ਮੁਰਦਿਆਂ ਨੂੰ ਕਿਸ ਪ੍ਰਕਾਰ ਜਿਊਂਦੇ ਕਰੇਗਾ। ਅੱਲਾਹ ਨੇ ਕਿਹਾ ਕੀ ਤੁਹਾਨੂੰ ਵਿਸ਼ਵਾਸ਼ ਨਹੀਂ। ਇਬਰਾਹੀਮ ਨੇ ਕਿਹਾ ਕਿਉਂ ਨਹੀਂ, ਪਰੰਤੂ ਇਸ ਲਈ ਕਿ ਮੇਰੇ ਦਿਲ ਨੂੰ ਤਸੱਲੀ ਮਿਲ ਜਾਵੇ ਫ਼ਰਮਾਇਆ ਚਾਰ ਪੰਛੀ ਲਵੋ ਅਤੇ ਉਨ੍ਹਾਂ ਨੂੰ ਆਪਿਸ ਵਿਚ ਹਿਲਾ ਲਉ। ਫਿਰ ਉਨ੍ਹਾਂ ਵਿੱਚੋਂ ਹਰ ਇੱਕ ਨੂੰ ਅਲੱਗ ਅਲੱਗ ਪਹਾੜੀ ਤੇ ਰੱਖ ਦਿਉ, ਫਿਰ ਉਨ੍ਹਾਂ ਨੂੰ ਪੁਕਾਰੋ। ਉਹ ਤੁਹਾਡੇ ਪਾਸ ਦੌੜਦੇ ਹੋਏ ਆਉਣਗੇ। ਜਾਣ ਲਵੋ ਕਿ ਅੱਲਾਹ ਸ਼ਕਤੀਸ਼ਾਲੀ ਅਤੇ ਤੱਤਵੇਤਾ ਹੈ।
مَثَلُ الَّذِينَ يُنْفِقُونَ أَمْوَالَهُمْ فِي سَبِيلِ اللَّهِ كَمَثَلِ حَبَّةٍ أَنْبَتَتْ سَبْعَ سَنَابِلَ فِي كُلِّ سُنْبُلَةٍ مِائَةُ حَبَّةٍ ۗ وَاللَّهُ يُضَاعِفُ لِمَنْ يَشَاءُ ۗ وَاللَّهُ وَاسِعٌ عَلِيمٌ
ਜਿਹੜੇ ਲੋਕ ਆਪਣੇ ਮਾਲ ਨੂੰ ਅੱਲਾਹ ਦੇ ਰਾਹ ਵਿਚ ਖਰਚ ਕਰਦੇ ਹਨ ਉਨ੍ਹਾਂ ਦੀ ਮਿਸਾਲ ਇਉਂ ਹੈ ਕਿ ਜਿਵੇਂ ਇੱਕ ਦਾਣਾ ਹੋਵੇ ਜਿਸ ਵਿਚੋਂ ਸੱਤ ਬੱਲੀਆਂ ਪੈਦਾ ਹੋਣ, ਅਤੇ ਹਰ ਬੱਲੀ ਵਿਚ ਸੌ ਦਾਣੇ ਹੋਣ। ਅੱਲਾਹ ਵਧਾਉਂਦਾ ਹੈ ਜਿਸ ਦੇ ਲਈ ਚਾਹੁੰਦਾ ਹੈ। ਅੱਲਾਹ ਬੜਾ ਸਮਾਈ ਵਾਲਾ ਜਾਣਨ ਵਾਲਾ ਹੈ।
الَّذِينَ يُنْفِقُونَ أَمْوَالَهُمْ فِي سَبِيلِ اللَّهِ ثُمَّ لَا يُتْبِعُونَ مَا أَنْفَقُوا مَنًّا وَلَا أَذًى ۙ لَهُمْ أَجْرُهُمْ عِنْدَ رَبِّهِمْ وَلَا خَوْفٌ عَلَيْهِمْ وَلَا هُمْ يَحْزَنُونَ
ਜੋ ਲੋਕ ਆਪਣੀ ਪੂੰਜੀ ਅੱਲਾਹ ਦੇ ਰਾਹ ਵਿਚ ਖਰਚ ਕਰਦੇ ਹਨ ਅਤੇ ਫਿਰ ਉਹ ਖਰਚ ਕਰਨ ਤੋਂ ਸ਼ਾਅਦ ਨਾ ਤਾਂ ਅਹਿਸਾਨ ਜਤਾਉਂਦੇ ਹਨ ਅਤੇ ਨਾ ਦੁੱਖ ਪਹੁੰਚਾਉਂਦੇ ਹਨ, ਉਨ੍ਹਾਂ ਦੇ ਲਈ ਉਨ੍ਹਾਂ ਦੇ ਰੱਬ ਕੋਲ ਬਦਲਾ ਹੈ। ਉਨ੍ਹਾਂ ਦੇ ਲਈ ਨਾ ਕੋਈ ਭੈਅ ਹੈ ਅਤੇ ਨਾ ਹੀ ਉਹ ਦੁੱਖੀ ਹੋਣਗੇ।

Choose other languages: