Quran Apps in many lanuages:

Surah Al-Baqara Ayahs #253 Translated in Punjabi

فَلَمَّا فَصَلَ طَالُوتُ بِالْجُنُودِ قَالَ إِنَّ اللَّهَ مُبْتَلِيكُمْ بِنَهَرٍ فَمَنْ شَرِبَ مِنْهُ فَلَيْسَ مِنِّي وَمَنْ لَمْ يَطْعَمْهُ فَإِنَّهُ مِنِّي إِلَّا مَنِ اغْتَرَفَ غُرْفَةً بِيَدِهِ ۚ فَشَرِبُوا مِنْهُ إِلَّا قَلِيلًا مِنْهُمْ ۚ فَلَمَّا جَاوَزَهُ هُوَ وَالَّذِينَ آمَنُوا مَعَهُ قَالُوا لَا طَاقَةَ لَنَا الْيَوْمَ بِجَالُوتَ وَجُنُودِهِ ۚ قَالَ الَّذِينَ يَظُنُّونَ أَنَّهُمْ مُلَاقُو اللَّهِ كَمْ مِنْ فِئَةٍ قَلِيلَةٍ غَلَبَتْ فِئَةً كَثِيرَةً بِإِذْنِ اللَّهِ ۗ وَاللَّهُ مَعَ الصَّابِرِينَ
ਫਿਰ ਜਦੋਂ’ ਤਾਲੂਤ ਫੌਜਾਂ ਨੂੰ ਲੈ ਕੇ ਚੱਲਿਆ ਤਾਂ ਉਸ ਨੇ ਕਿਹਾ ਕਿ ਅੱਲਾਹ ਇੱਕ ਨਦੀ ਦੇ ਰਾਹੀਂ ਤੁਹਾਡੀ ਪ੍ਰੀਖਿਆ ਲੈਣ ਵਾਲਾ ਹੈ। ਫਿਰ ਜਿਸ ਨੇ ਉਸ ਦਾ ਪਾਣੀ ਪੀਤਾ ਉਹ ਮੇਰਾ ਸਾਥੀ ਨਹੀਂ ਅਤੇ ਜਿਸ ਨੇ ਉਸ ਨੂੰ ਨਾ ਚਖਿਆ ਉਹ ਮੇਰਾ ਸਾਥੀ ਹੈ। ਪਰੰਤੂ ਇਹ ਕਿ ਕੋਈ ਆਪਣੇ ਹੱਥ ਨਾਲ ਇੱਕ ਜੂਲੀ ਭਰ ਲਵੇ। ਤਾਂ ਉਨ੍ਹਾਂ ਨੇ ਉਸ ਵਿਚੋਂ ਥੋੜ੍ਹੇ ਲੋਕਾਂ ਤੋਂ ਬਿਨਾ ਭਰਪੂਰ ਪਾਣੀ ਪੀਤਾ। ਫਿਰ ਜਦੋਂ ਤਾਲੂਤ ਅਤੇ ਜਿਹੜੇ, ਉਸ ਦੇ ਨਾਲ ਈਮਾਨ ਉੱਪਰ ਜੰਮੇ ਰਹੇ ਸੀ, ਨਦੀ ਪਾਰ ਕਰ ਚੁੱਕੇ ਤਾਂ ਉਹ ਲੋਕ ਬੋਲੇ ਕਿ ਅੱਜ ਸਾਡੇ ਵਿਚ ਜਾਲੂਤ ਅਤੇ ਉਸਦੀਆਂ ਫੌਜਾਂ ਨਾਲ ਲੜਨ ਦੀ ਸ਼ਕਤੀ ਨਹੀਂ ਹੈ। ਜਿਹੜੇ ਲੋਕ ਇਹ ਜਾਣਦੇ ਸੀ ਕਿ ਉਹ ਦੇ ਹੁਕਮ ਨਾਲ ਵੱਡੇ ਸਮੂਹਾਂ ਉੱਪਰ ਫ਼ਤਿਹ ਪ੍ਰਾਪਤ ਕਰ ਚੁੱਕੇ ਹਨ। ਅੱਲਾਹ ਟਿਕੇ ਰਹਿਣ ਵਾਲਿਆ ਦੇ ਨਾਲ ਹੈ।
وَلَمَّا بَرَزُوا لِجَالُوتَ وَجُنُودِهِ قَالُوا رَبَّنَا أَفْرِغْ عَلَيْنَا صَبْرًا وَثَبِّتْ أَقْدَامَنَا وَانْصُرْنَا عَلَى الْقَوْمِ الْكَافِرِينَ
ਜਦੋਂ’ ਜਾਲੂਤ ਅਤੇ ਉਸ ਦੀਆਂ ਫੌਜਾਂ ਨਾਲ ਉਨ੍ਹਾਂ ਦਾ ਸਾਹਮਣਾ ਹੋਇਆ ਤਾਂ ਉਨ੍ਹਾਂ ਨੇ ਕਿਹਾ ਕਿ ਹੇ ਸਾਡੇ ਰੱਬ! ਸਾਨੂੰ ਧੀਰਜ ਬਖਸ਼ ਦੇ ਅਤੇ ਸਾਡੇ ਪੈਰਾਂ ਨੂੰ ਜਮਾ ਦੇ ਅਤੇ ਇਨ੍ਹਾਂ ਅਵੱਗਿਆਕਾਰੀਆਂ ਦੇ ਵਿਰੁੱਧ ਸਾਡੀ ਸਹਾਇਤਾ ਕਰ।
فَهَزَمُوهُمْ بِإِذْنِ اللَّهِ وَقَتَلَ دَاوُودُ جَالُوتَ وَآتَاهُ اللَّهُ الْمُلْكَ وَالْحِكْمَةَ وَعَلَّمَهُ مِمَّا يَشَاءُ ۗ وَلَوْلَا دَفْعُ اللَّهِ النَّاسَ بَعْضَهُمْ بِبَعْضٍ لَفَسَدَتِ الْأَرْضُ وَلَٰكِنَّ اللَّهَ ذُو فَضْلٍ عَلَى الْعَالَمِينَ
ਫਿਰ ਉਨ੍ਹਾਂ ਨੇ ਅੱਲਾਹ ਦੇ ਹੁਕਮ ਨਾਲ ਉਨ੍ਹਾਂ ਨੂ ਹਰਾ ਦਿੱਤਾ। ਦਾਊਂਦ ਨੇ ਜਾਲੂਤ ਦਾ ਖਾਤਮਾ ਕਰ ਦਿੱਤਾ। ਅੱਲਾਹ ਨੇ ਦਾਊਦ ਨੂੰ ਰਾਜ ਅਤੇ ਬਿਬੇਕ ਪ੍ਰਦਾਨ ਕੀਂਤਾ ਅਤੇ ਜਿਨ੍ਹਾਂ ਚੀਜ਼ਾਂ ਨੂੰ ਚਾਹਿਆ, ਗਿਆਨ ਬਖਸ਼ ਦਿੱਤਾ। ਜੇਕਰ ਅੱਲਾਹ ਕੁਝ ਲੋਕਾਂ ਨੂੰ ਕੁਝ ਲੌਕਾਂ ਤੋਂ ਨਾ ਬਚਾਉਂਦਾ ਰਹੇ ਤਾਂ ਧਰਤੀ ਗੰਦਗੀ ਨਾਲ ਭਰ ਜਾਏ। ਪਰੰਤੂ ਅੱਲਾਹ ਸੰਸਾਰ ਵਾਲਿਆਂ ਉੱਪਰ ਬਹੁਤ ਰਹਿਮ ਕਰਨ ਵਾਲਾ ਹੈ।
تِلْكَ آيَاتُ اللَّهِ نَتْلُوهَا عَلَيْكَ بِالْحَقِّ ۚ وَإِنَّكَ لَمِنَ الْمُرْسَلِينَ
ਇਹ ਅੱਲਾਹ ਦੀਆਂ ਆਇਤਾ ਹਨ ਜੋ ਅਸੀਂ ਤੁਹਾਨੂੰ ਠੀਕ ਠੀਕ ਸੁਣਾਉਂਦੇ ਹਾਂ। ਬੇਸ਼ੱਕ ਤੁਸੀਂ ਪੈਗ਼ੰਬਰਾਂ ਵਿਚੋਂ ਹੋ।
تِلْكَ الرُّسُلُ فَضَّلْنَا بَعْضَهُمْ عَلَىٰ بَعْضٍ ۘ مِنْهُمْ مَنْ كَلَّمَ اللَّهُ ۖ وَرَفَعَ بَعْضَهُمْ دَرَجَاتٍ ۚ وَآتَيْنَا عِيسَى ابْنَ مَرْيَمَ الْبَيِّنَاتِ وَأَيَّدْنَاهُ بِرُوحِ الْقُدُسِ ۗ وَلَوْ شَاءَ اللَّهُ مَا اقْتَتَلَ الَّذِينَ مِنْ بَعْدِهِمْ مِنْ بَعْدِ مَا جَاءَتْهُمُ الْبَيِّنَاتُ وَلَٰكِنِ اخْتَلَفُوا فَمِنْهُمْ مَنْ آمَنَ وَمِنْهُمْ مَنْ كَفَرَ ۚ وَلَوْ شَاءَ اللَّهُ مَا اقْتَتَلُوا وَلَٰكِنَّ اللَّهَ يَفْعَلُ مَا يُرِيدُ
ਉਨ੍ਹਾਂ ਪੈਗ਼ੰਬਰਾਂ ਵਿਚੋ ਅਸੀਂ ਕੁਝ ਨੂੰ ਕਈਆਂ ਉੱਪਰ ਪ੍ਰਧਾਨਤਾ ਦਿੱਤੀ। ਉਨ੍ਹਾਂ ਵਿਚੋਂ ਕੁਝ ਨਾਲ ਅੱਲਾਹ ਨੇ ਗੱਲ ਕੀਤੀ। ਕਈਆਂ ਦੇ ਦਰਜੇ ਉੱਚੇ ਕੀਤੇ। ਅਸੀਂ ਮਰੀਅਮ ਦੇ ਬੇਟੇ ਈਸਾ ਨੂੰ ਖੱਲ੍ਹੀਆਂ ਨਿਸ਼ਾਨੀਆ ਪ੍ਰਦਾਨ ਕੀਤੀਆਂ ਅਤੇ ਅਸੀਂ ਰੂਹੁਲ ਕੁਦਸ (ਫ਼ਰਿਸ਼ਤਾ) ਦੇ ਰਾਹੀਂ ਉਸ ਦੀ ਮਦਦ ਕੀਤੀ। ਅੱਲਾਹ ਜੇਕਰ ਚਾਹੁੰਦਾ ਤਾਂ ਉਨ੍ਹਾਂ ਤੋਂ ਬਾਅਦ ਵਾਲੇ ਸਪੱਸ਼ਟ ਹੁਕਮ ਆ ਜਾਣ ਤੋਂ ਬਾਅਦ (ਉਹ) ਨਾ ਲੜਦੇ। ਪਰ ਉਨ੍ਹਾਂ ਨੇ ਮੱਤਭੇਦ ਕੀਤਾ। ਫਿਰ ਉਨ੍ਹਾਂ ਵਿਚੋਂ ਕੋਈ ਈਮਾਨ ਲਿਆਇਆ ਅਤੇ ਕਿਸੇ ਨੇ ਝੁਠਲਾਇਆ। ਜੇਕਰ ਅੱਲਾਹ ਚਾਹੁੰਦਾ ਤਾਂ ਉਹ ਨਾ ਲੜਦੇ ਪਰੰਤੂ ਅੱਲਾਹ ਜੋਂ ਚਾਹੁੰਦਾ ਹੈ, ਉਹ ਕਰਦਾ ਹੈ।

Choose other languages: