Quran Apps in many lanuages:

Surah Al-Baqara Ayahs #247 Translated in Punjabi

أَلَمْ تَرَ إِلَى الَّذِينَ خَرَجُوا مِنْ دِيَارِهِمْ وَهُمْ أُلُوفٌ حَذَرَ الْمَوْتِ فَقَالَ لَهُمُ اللَّهُ مُوتُوا ثُمَّ أَحْيَاهُمْ ۚ إِنَّ اللَّهَ لَذُو فَضْلٍ عَلَى النَّاسِ وَلَٰكِنَّ أَكْثَرَ النَّاسِ لَا يَشْكُرُونَ
ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਦੇਖਿਆ ਜੋ ਆਪਣੇ ਘਰਾਂ ਤੋਂ ਮੌਤ ਦੇ ਡਰ ਕਾਰਨ ਭੱਜ ਖੜ੍ਹੇ ਹੋਏ, ਉਹ ਹਜ਼ਾਰਾਂ ਦੀ ਸੰਖਿਆਂ ਵਿਚ ਸਨ। ਤਾਂ ਅੱਲਾਹ ਨੇ ਉਨ੍ਹਾਂ ਨੂੰ ਕਿਹਾ ਮਰ ਜਾਉਂ, ਫਿਰ ਅੱਲਾਹ ਨੇ ਉਨ੍ਹਾਂ ਨੂੰ ਜੀਵਿਤ ਕੀਤਾ। ਬੇਸ਼ੱਕ ਅੱਲਾਹ ਲੋਕਾਂ ਉੱਪਰ ਰਹਿਮਤ ਕਰਨ ਵਾਲਾ ਹੈ ਪਰ ਜ਼ਿਆਦਾਤਰ ਲੋਕ ਸ਼ੁਕਰ ਅਦਾ ਨਹੀਂ ਕਰਦੇ।
وَقَاتِلُوا فِي سَبِيلِ اللَّهِ وَاعْلَمُوا أَنَّ اللَّهَ سَمِيعٌ عَلِيمٌ
ਅਤੇ ਅੱਲਾਹ ਦੇ ਰਾਹ ਵਿਚ ਲੜੋ ਅਤੇ ਜਾਣ ਲਵੋ ਕਿ ਅੱਲਾਹ ਸੁਣਨ ਵਾਲਾ ਹੈ ਜਾਣਨ ਵਾਲਾ ਹੈ।
مَنْ ذَا الَّذِي يُقْرِضُ اللَّهَ قَرْضًا حَسَنًا فَيُضَاعِفَهُ لَهُ أَضْعَافًا كَثِيرَةً ۚ وَاللَّهُ يَقْبِضُ وَيَبْسُطُ وَإِلَيْهِ تُرْجَعُونَ
ਕੌਣ ਹੈ, ਜਿਹੜਾ ਅੱਲਾਹ ਨੂੰ ਕਰਜ਼-ਏ-ਹੁਸਨ (ਬੇਹਤਰੀਨ ਰਿਣ) ਦੇਵੇ ਕਿ ਅੱਲਾਹ ਉਸ ਨੂੰ ਵਧਾ ਕੇ ਉਸ ਲਈ ਕਈ ਗੁਣਾ ਕਰ ਦੇਵੇ। ਅੱਲਾਹ ਤੰਗੀ ਵੀ ਪੈਦਾ ਕਰਦਾ ਹੈ ਅਤੇ ਸੰਪਨਤਾ ਵੀ। ਤੁਸੀਂ ਸਾਰੇ ਉਸ ਦੇ ਵੱਲ ਮੋੜੇ ਜਾਉਂਗੇ।
أَلَمْ تَرَ إِلَى الْمَلَإِ مِنْ بَنِي إِسْرَائِيلَ مِنْ بَعْدِ مُوسَىٰ إِذْ قَالُوا لِنَبِيٍّ لَهُمُ ابْعَثْ لَنَا مَلِكًا نُقَاتِلْ فِي سَبِيلِ اللَّهِ ۖ قَالَ هَلْ عَسَيْتُمْ إِنْ كُتِبَ عَلَيْكُمُ الْقِتَالُ أَلَّا تُقَاتِلُوا ۖ قَالُوا وَمَا لَنَا أَلَّا نُقَاتِلَ فِي سَبِيلِ اللَّهِ وَقَدْ أُخْرِجْنَا مِنْ دِيَارِنَا وَأَبْنَائِنَا ۖ فَلَمَّا كُتِبَ عَلَيْهِمُ الْقِتَالُ تَوَلَّوْا إِلَّا قَلِيلًا مِنْهُمْ ۗ وَاللَّهُ عَلِيمٌ بِالظَّالِمِينَ
ਕੀ ਤੁਸੀਂ ਮੂਸਾ ਤੋਂ ਬਾਅਦ ਇਸਰਾਈਲ ਦੀ ਸੰਤਾਨ ਦੇ ਸਰਦਾਰਾਂ ਨੂੰ ਨਹੀਂ ਦੇਖਿਆ ਜਦ ਉਨ੍ਹਾਂ ਨੇ ਅਪਣੇ ਪੈਗੰਬਰ ਨੂੰ ਕਿਹਾ, ਕਿ ਸਾੜੇ ਲਈ ਇੱਕ ਰਾਜਾ ਨਿਯੁਕਤ ਕਰ ਦੇਵੇਂ, ਤਾਂ ਕਿ ਅਸੀਂ ਅੱਲਾਹ ਦੇ ਰਾਹ ਵਿਚ ਲੜੀਏ। ਮੈਂਗ਼ੰਬਰ ਨੇ ਉੱਤਰ ਦਿੱਤਾ ਅਜਿਹਾ ਨਾ ਹੋਵੇ ਕਿ ਤੁਹਾਨੂੰ ਯੁੱਧ ਦਾ ਹੁਕਮ ਦਿੱਤਾ ਜਾਵੇ ਅਤੇ ਤੁਸੀਂ ਨਾ ਲੜੋਂ। ਉਨ੍ਹਾਂ ਨੇ ਕਿਹਾ ਇਹ ਕਿਵੇਂ ਹੋ ਸਕਦਾ ਹੈ ਕਿ ਅਸੀਂ ਅੱਲਾਹ ਦੇ ਰਾਹ ਵਿਚ ਨਾ ਲੜੀਏ ਹਾਲਾਕਿ ਸਾਨੂੰ ਸਾਡੇ ਘਰਾਂ ਵਿਚੋਂ ਕੱਢਿਆ ਗਿਆ ਹੈ ਅਤੇ ਸਾਨੂੰ ਸਾਡੇ ਬੱਚਿਆਂ ਤੋਂ ਅਲੱਗ ਕੀਤਾ ਗਿਆ ਹੈ। ਫਿਰ ਜਦੋਂ ਉਨ੍ਹਾਂ ਨੂੰ ਲੜਾਈ ਦਾ ਹੁਕਮ ਰੋਇਆ ਤਾਂ ਕੌੜ੍ਹੇ ਲੋਕਾਂ ਤੋਂ ਬਿਨਾਂ ਸਭ ਉਸ ਤੋਂ ਫਿਰ ਗਏ। ਅੱਲਾਹ ਜ਼ਾਲਿਮਾਂ ਨੂੰ ਭਲੀ ਭਾਂਤ ਜਾਣਦਾ ਹੈ।
وَقَالَ لَهُمْ نَبِيُّهُمْ إِنَّ اللَّهَ قَدْ بَعَثَ لَكُمْ طَالُوتَ مَلِكًا ۚ قَالُوا أَنَّىٰ يَكُونُ لَهُ الْمُلْكُ عَلَيْنَا وَنَحْنُ أَحَقُّ بِالْمُلْكِ مِنْهُ وَلَمْ يُؤْتَ سَعَةً مِنَ الْمَالِ ۚ قَالَ إِنَّ اللَّهَ اصْطَفَاهُ عَلَيْكُمْ وَزَادَهُ بَسْطَةً فِي الْعِلْمِ وَالْجِسْمِ ۖ وَاللَّهُ يُؤْتِي مُلْكَهُ مَنْ يَشَاءُ ۚ وَاللَّهُ وَاسِعٌ عَلِيمٌ
ਉਨ੍ਹਾਂ ਦੇ ਪੈਗੰਬਰ ਨੇ ਉਨ੍ਹਾਂ ਨੂੰ ਕਿਹਾ ਕਿ ਅੱਲਾਹ ਨੇ ਤਾਲੂਤ ਨੂੰ ਤੁਹਾਡੇ ਲਈ ਰਾਜਾ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਸਨੂੰ ਸਾਡੇ ਉੱਪਰ ਰਾਜ ਕਿਵੇਂ ਮਿਲ ਸਕਦਾ ਹੈ, ਜਦੋਂ ਕਿ ਉਸ ਦੀ ਤੁਲਨਾ ਵਿਚ ਅਸੀਂ ਰਾਜ ਕਰਨ ਦੇ ਵਧੇਰੇ ਹੱਕਦਾਰ ਹਾਂ, ਉਸ ਨੂੰ ਜ਼ਿਆਦਾ ਦੌਲਤ ਵੀ ਪ੍ਰਾਪਤ ਨਹੀਂ। ਪੈਗ਼ੰਬਰ ਨੇ ਕਿਹਾ ਕਿ ਅੱਲਾਹ ਨੇ ਤੁਹਾਡੀ ਤੁਲਨਾ ਵਿਚ ਤਾਲੂਤ ਨੂੰ ਜ਼ੂਣਿਆ ਹੈ। ਗਿਆਨ ਅਤੇ ਸਰੀਰਕ ਬਲ ਵਿਚ ਉਸ ਨੂੰ ਪ੍ਰਧਾਨਤਾ ਦਿੱਤੀ ਹੈ। ਅੱਲਾਹ ਆਪਣੀ ਸੱਤਾ ਜਿਸ ਨੂੰ ਚਾਹੁੰਦਾ ਹੈ ਦਿੰਦਾ ਹੈ ਅੱਲਾਹ ਬਹੁਤ ਵਿਆਪਕਤਾ ਰੱਖਣ ਵਾਲਾ ਅਤੇ ਜਾਣਨ ਵਾਲਾ ਹੈ

Choose other languages: