Quran Apps in many lanuages:

Surah Al-Baqara Ayahs #241 Translated in Punjabi

وَإِنْ طَلَّقْتُمُوهُنَّ مِنْ قَبْلِ أَنْ تَمَسُّوهُنَّ وَقَدْ فَرَضْتُمْ لَهُنَّ فَرِيضَةً فَنِصْفُ مَا فَرَضْتُمْ إِلَّا أَنْ يَعْفُونَ أَوْ يَعْفُوَ الَّذِي بِيَدِهِ عُقْدَةُ النِّكَاحِ ۚ وَأَنْ تَعْفُوا أَقْرَبُ لِلتَّقْوَىٰ ۚ وَلَا تَنْسَوُا الْفَضْلَ بَيْنَكُمْ ۚ إِنَّ اللَّهَ بِمَا تَعْمَلُونَ بَصِيرٌ
ਜੇਕਰ ਤੁਸੀਂ ਉਨ੍ਹਾਂ ਨੂੰ ਤਲਾਕ ਦਿਉ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਹੱਥ ਲਗਾਉਂ ਅਤੇ ਤੁਸੀਂ ਉਨ੍ਹਾਂ ਲਈ ਕੁਝ ਮਹਿਰ ਵੀ ਨਿਰਧਾਰਿਤ ਕਰ ਚੁੱਕੇ ਸੀ ਤਾਂ ਜਿਨ੍ਹਾਂ ਮਹਿਰ ਤੁਸੀਂ ਨਿਰਧਾਰਿਤ ਕੀਤਾ ਹੈ, ਉਸ ਦਾ ਅੱਧਾ ਮਹਿਰ ਅਦਾ ਕਰ ਦਿਉ ਸਿਵਾਏ ਇਹ ਕਿ ਉਹ ਮੁਆਫ਼ ਕਰ ਦੇਵੇ ਜਾਂ ਉਹ ਮਰਦ ਮੁਆਫ਼ ਕਰ ਦੇਵੇ ਜਿਸ ਦੇ ਹੱਥ ਨਿਕਾਹ ਦੀ ਗੰਢ ਹੈ। ਤੁਹਾਡਾ ਮੁਆਫ਼ ਕਰ ਦੇਣਾ ਪ੍ਰਹੇਜ਼ਗਾਰੀ ਤੋਂ ਜ਼ਿਆਦਾ ਨੇੜੇ ਹੈ। ਆਪਿਸ ਵਿਚ ਉਪਕਾਰ ਕਰਨਾ ਨਾ ਭੁਲੋ ਕਿਉਂਕਿ ਜੋ ਕੁਝ ਤੁਸੀਂ ਕਰਦੇ ਹੋ, ਅੱਲਾਹ ਉਸ ਨੂੰ ਦੇਖ ਰਿਹਾ ਹੈ
حَافِظُوا عَلَى الصَّلَوَاتِ وَالصَّلَاةِ الْوُسْطَىٰ وَقُومُوا لِلَّهِ قَانِتِينَ
ਪਾਬੰਦੀ ਕਰੋ ਨਮਾਜ਼ਾਂ ਦੀ ਅਤੇ ਪਾਬੰਦੀ ਕਰੋ ਵਿਚਕਾਰ ਦੀ ਨਮਾਜ਼ ਦੀ
فَإِنْ خِفْتُمْ فَرِجَالًا أَوْ رُكْبَانًا ۖ فَإِذَا أَمِنْتُمْ فَاذْكُرُوا اللَّهَ كَمَا عَلَّمَكُمْ مَا لَمْ تَكُونُوا تَعْلَمُونَ
ਅਤੇ ਨਿਮਰਤਾ ਸਹਿਤ ਅੱਲਾਹ ਦੇ ਸਾਹਮਣੇ ਖੜ੍ਹੇ ਹੋਵੋ। ਜੇਕਰ ਤੁਹਾਨੂੰ ਸ਼ੱਕ ਹੈ ਤਾਂ ਪੈਦਲ ਜਾਂ ਸਵਾਰੀ ਉੱਪਰ ਨਮਾਜ਼ ਪੜ੍ਹ ਲਵੋ। `ਫਿਰ ਜਦੋਂ ਸ਼ਾਂਤੀ ਦੀ ਹਾਲਤ ਆ ਜਾਵੇ ਤਾਂ ਅੱਲਾਹ ਨੂੰ ਉਸ ਢੰਗ ਨਾਲ ਯਾਦ ਕਰੋ ਜੋ ਉਸ ਨੇ ਤੁਹਾਨੂੰ ਸਿਖਾਇਆ ਹੈ, ਜਿਸ ਨੂੰ ਤੁਸੀਂ ਨਹੀਂ ਜਾਣਦੇ ਸੀ।
وَالَّذِينَ يُتَوَفَّوْنَ مِنْكُمْ وَيَذَرُونَ أَزْوَاجًا وَصِيَّةً لِأَزْوَاجِهِمْ مَتَاعًا إِلَى الْحَوْلِ غَيْرَ إِخْرَاجٍ ۚ فَإِنْ خَرَجْنَ فَلَا جُنَاحَ عَلَيْكُمْ فِي مَا فَعَلْنَ فِي أَنْفُسِهِنَّ مِنْ مَعْرُوفٍ ۗ وَاللَّهُ عَزِيزٌ حَكِيمٌ
ਤੁਹਾਡੇ ਵਿਚੋਂ ਜੋ ਲੋਕ ਮਰ ਜਾਣ ਅਤੇ ਆਪਣੀਆਂ ਪਤਨੀਆਂ ਛੱਡ ਰਹੇ ਹੋਣ ਉਹ ਆਪਣੀਆਂ ਪਤਨੀਆਂ ਦੇ ਸਬੰਧ ਵਿਚ ਵਸੀਅਤ ਕਰ ਦੇਣ ਕਿ ਇੱਕ ਸਾਲ ਤੱਕ ਉਨ੍ਹਾਂ ਨੂੰ ਘਰ ਵਿਚ ਰੱਖ ਕੇ ਖਰਚ ਦਿੱਤਾ ਜਾਏ। ਫਿਰ ਜੇਕਰ ਉਹ ਖੁਦ ਘਰ ਛੱਡ ਜਾਣ ਤਾਂ ਜੋ ਕੁਝ ਉਹ ਆਪਣੇ ਸੰਬੰਧ ਵਿਚ ਰੀਤ ਦੇ ਅਨੁਸਾਰ ਕਰਨ, ਉਸ ਦਾ ਤੁਹਾਡੇ ਉੱਪਰ ਕੋਈ ਦੋਸ਼ ਨਹੀਂ। ਅੱਲਾਹ ਸ਼ਕਤੀਸ਼ਾਲੀ ਅਤੇ ਤੱਤਵਦਰਸ਼ੀ ਹੈ।
وَلِلْمُطَلَّقَاتِ مَتَاعٌ بِالْمَعْرُوفِ ۖ حَقًّا عَلَى الْمُتَّقِينَ
ਤਲਾਕ ਦਿੱਤੀਆਂ ਹੋਈਆਂ ਔਰਤਾਂ ਨੂੰ ਵੀ ਰੀਤ ਦੇ ਅਨੁਸਾਰ ਖਰਚ ਦੇਣਾ ਹੈ, ਇਹ ਪ੍ਰਹੇਜ਼ਗਾਰਾਂ ਲਈ ਜ਼ਰੂਰੀ ਹੈ।

Choose other languages: