Quran Apps in many lanuages:

Surah Al-Baqara Ayahs #243 Translated in Punjabi

فَإِنْ خِفْتُمْ فَرِجَالًا أَوْ رُكْبَانًا ۖ فَإِذَا أَمِنْتُمْ فَاذْكُرُوا اللَّهَ كَمَا عَلَّمَكُمْ مَا لَمْ تَكُونُوا تَعْلَمُونَ
ਅਤੇ ਨਿਮਰਤਾ ਸਹਿਤ ਅੱਲਾਹ ਦੇ ਸਾਹਮਣੇ ਖੜ੍ਹੇ ਹੋਵੋ। ਜੇਕਰ ਤੁਹਾਨੂੰ ਸ਼ੱਕ ਹੈ ਤਾਂ ਪੈਦਲ ਜਾਂ ਸਵਾਰੀ ਉੱਪਰ ਨਮਾਜ਼ ਪੜ੍ਹ ਲਵੋ। `ਫਿਰ ਜਦੋਂ ਸ਼ਾਂਤੀ ਦੀ ਹਾਲਤ ਆ ਜਾਵੇ ਤਾਂ ਅੱਲਾਹ ਨੂੰ ਉਸ ਢੰਗ ਨਾਲ ਯਾਦ ਕਰੋ ਜੋ ਉਸ ਨੇ ਤੁਹਾਨੂੰ ਸਿਖਾਇਆ ਹੈ, ਜਿਸ ਨੂੰ ਤੁਸੀਂ ਨਹੀਂ ਜਾਣਦੇ ਸੀ।
وَالَّذِينَ يُتَوَفَّوْنَ مِنْكُمْ وَيَذَرُونَ أَزْوَاجًا وَصِيَّةً لِأَزْوَاجِهِمْ مَتَاعًا إِلَى الْحَوْلِ غَيْرَ إِخْرَاجٍ ۚ فَإِنْ خَرَجْنَ فَلَا جُنَاحَ عَلَيْكُمْ فِي مَا فَعَلْنَ فِي أَنْفُسِهِنَّ مِنْ مَعْرُوفٍ ۗ وَاللَّهُ عَزِيزٌ حَكِيمٌ
ਤੁਹਾਡੇ ਵਿਚੋਂ ਜੋ ਲੋਕ ਮਰ ਜਾਣ ਅਤੇ ਆਪਣੀਆਂ ਪਤਨੀਆਂ ਛੱਡ ਰਹੇ ਹੋਣ ਉਹ ਆਪਣੀਆਂ ਪਤਨੀਆਂ ਦੇ ਸਬੰਧ ਵਿਚ ਵਸੀਅਤ ਕਰ ਦੇਣ ਕਿ ਇੱਕ ਸਾਲ ਤੱਕ ਉਨ੍ਹਾਂ ਨੂੰ ਘਰ ਵਿਚ ਰੱਖ ਕੇ ਖਰਚ ਦਿੱਤਾ ਜਾਏ। ਫਿਰ ਜੇਕਰ ਉਹ ਖੁਦ ਘਰ ਛੱਡ ਜਾਣ ਤਾਂ ਜੋ ਕੁਝ ਉਹ ਆਪਣੇ ਸੰਬੰਧ ਵਿਚ ਰੀਤ ਦੇ ਅਨੁਸਾਰ ਕਰਨ, ਉਸ ਦਾ ਤੁਹਾਡੇ ਉੱਪਰ ਕੋਈ ਦੋਸ਼ ਨਹੀਂ। ਅੱਲਾਹ ਸ਼ਕਤੀਸ਼ਾਲੀ ਅਤੇ ਤੱਤਵਦਰਸ਼ੀ ਹੈ।
وَلِلْمُطَلَّقَاتِ مَتَاعٌ بِالْمَعْرُوفِ ۖ حَقًّا عَلَى الْمُتَّقِينَ
ਤਲਾਕ ਦਿੱਤੀਆਂ ਹੋਈਆਂ ਔਰਤਾਂ ਨੂੰ ਵੀ ਰੀਤ ਦੇ ਅਨੁਸਾਰ ਖਰਚ ਦੇਣਾ ਹੈ, ਇਹ ਪ੍ਰਹੇਜ਼ਗਾਰਾਂ ਲਈ ਜ਼ਰੂਰੀ ਹੈ।
كَذَٰلِكَ يُبَيِّنُ اللَّهُ لَكُمْ آيَاتِهِ لَعَلَّكُمْ تَعْقِلُونَ
ਇਸ ਤਰ੍ਹਾਂ ਤੁਹਾਡੇ ਲਈ ਆਪਣੇ ਆਦੇਸ਼ ਦਾ ਸਪੱਸ਼ਟ ਵਰਨਣ ਕਰਦਾ ਹੈ। ਤਾਂ ਕਿ ਤੁਸੀਂ ਸਮਝੋ।
أَلَمْ تَرَ إِلَى الَّذِينَ خَرَجُوا مِنْ دِيَارِهِمْ وَهُمْ أُلُوفٌ حَذَرَ الْمَوْتِ فَقَالَ لَهُمُ اللَّهُ مُوتُوا ثُمَّ أَحْيَاهُمْ ۚ إِنَّ اللَّهَ لَذُو فَضْلٍ عَلَى النَّاسِ وَلَٰكِنَّ أَكْثَرَ النَّاسِ لَا يَشْكُرُونَ
ਕੀ ਤੁਸੀਂ ਉਨ੍ਹਾਂ ਲੋਕਾਂ ਨੂੰ ਨਹੀਂ ਦੇਖਿਆ ਜੋ ਆਪਣੇ ਘਰਾਂ ਤੋਂ ਮੌਤ ਦੇ ਡਰ ਕਾਰਨ ਭੱਜ ਖੜ੍ਹੇ ਹੋਏ, ਉਹ ਹਜ਼ਾਰਾਂ ਦੀ ਸੰਖਿਆਂ ਵਿਚ ਸਨ। ਤਾਂ ਅੱਲਾਹ ਨੇ ਉਨ੍ਹਾਂ ਨੂੰ ਕਿਹਾ ਮਰ ਜਾਉਂ, ਫਿਰ ਅੱਲਾਹ ਨੇ ਉਨ੍ਹਾਂ ਨੂੰ ਜੀਵਿਤ ਕੀਤਾ। ਬੇਸ਼ੱਕ ਅੱਲਾਹ ਲੋਕਾਂ ਉੱਪਰ ਰਹਿਮਤ ਕਰਨ ਵਾਲਾ ਹੈ ਪਰ ਜ਼ਿਆਦਾਤਰ ਲੋਕ ਸ਼ੁਕਰ ਅਦਾ ਨਹੀਂ ਕਰਦੇ।

Choose other languages: