Quran Apps in many lanuages:

Surah Al-Baqara Ayahs #233 Translated in Punjabi

الطَّلَاقُ مَرَّتَانِ ۖ فَإِمْسَاكٌ بِمَعْرُوفٍ أَوْ تَسْرِيحٌ بِإِحْسَانٍ ۗ وَلَا يَحِلُّ لَكُمْ أَنْ تَأْخُذُوا مِمَّا آتَيْتُمُوهُنَّ شَيْئًا إِلَّا أَنْ يَخَافَا أَلَّا يُقِيمَا حُدُودَ اللَّهِ ۖ فَإِنْ خِفْتُمْ أَلَّا يُقِيمَا حُدُودَ اللَّهِ فَلَا جُنَاحَ عَلَيْهِمَا فِيمَا افْتَدَتْ بِهِ ۗ تِلْكَ حُدُودُ اللَّهِ فَلَا تَعْتَدُوهَا ۚ وَمَنْ يَتَعَدَّ حُدُودَ اللَّهِ فَأُولَٰئِكَ هُمُ الظَّالِمُونَ
ਤਲਾਕ ਦੋ ਵਾਰ ਹੈ ਫਿਰ ਜਾਂ ਤਾਂ ਕਨੂੰਨ ਦੇ ਅਨੁਸਾਰ ਰੱਖ ਲੈਣਾ ਹੈ, ਜਾਂ ਚੰਗੇ ਵਤੀਰੇ ਦੇ ਨਾਲ ਵਿਦਾ ਕਰ ਦੇਣਾ ਹੈ। ਤੁਹਾਡੇ ਲਈ ਇਹ ਗੱਲ ਜਾਇਜ਼ ਨਹੀਂ` ਕਿ ਤੁਸੀਂ ਜੋ ਕੁਝ ਉਨ੍ਹਾਂ ਔਰਤਾਂ ਨੂੰ ਦਿੱਤਾ ਹੈ, ਉਨ੍ਹਾਂ ਤੋਂ ਕੁਝ ਲੈ ਲਉ। ਪਰੰਤੂ ਇਹ ਕਿ ਦੋਵਾਂ ਨੂੰ ਡਰ ਹੋਵੇ ਕਿ ਉਹ ਅੱਲਾਹ ਦੀਆਂ ਹੱਦਾਂ ਉੱਪਰ ਟਿਕੇ ਨਾ ਰਹਿ ਸਕਣਗੇ। ਤਾਂ ਦੋਵਾਂ ਲਈ ਕੋਈ ਗੁਨਾਹ ਨਹੀਂ ਕਿ ਉਹ ਜਾਇਦਾਦ ਵਿੱਚੋਂ ਕੁਝ ਮੁਆਵਜ਼ਾ ਦੇ ਕੇ ਉਸ ਤੋਂ ਅਲੱਗ ਹੋ ਜਾਣ। ਅੱਲਾਹ ਦੀਆਂ ਬੰਨ੍ਹੀਆਂ ਹੋਈਆਂ ਸੀਮਾਵਾਂ ਹਨ ਤਾਂ ਉਨ੍ਹਾਂ ਤੋਂ ਬਾਹਰ ਨਾ ਨਿਕਲੋਂ ਜਿਹੜਾ ਬੰਦਾ ਅੱਲਾਹ ਦੀਆਂ ਸੀਮਾਵਾਂ ਦਾ ਉਲੰਘਣ ਕਰੇ ਤਾਂ ਉਹੀ ਜ਼ੁਲਮੀ ਹੈ।
فَإِنْ طَلَّقَهَا فَلَا تَحِلُّ لَهُ مِنْ بَعْدُ حَتَّىٰ تَنْكِحَ زَوْجًا غَيْرَهُ ۗ فَإِنْ طَلَّقَهَا فَلَا جُنَاحَ عَلَيْهِمَا أَنْ يَتَرَاجَعَا إِنْ ظَنَّا أَنْ يُقِيمَا حُدُودَ اللَّهِ ۗ وَتِلْكَ حُدُودُ اللَّهِ يُبَيِّنُهَا لِقَوْمٍ يَعْلَمُونَ
ਜੇਕਰ ਉਹ ਉਸ ਨੂੰ ਤਲਾਕ ਦੇ ਦੇਵੇ ਤਾਂ ਉਸ ਦੇ ਬਾਅਦ ਉਹ ਔਰਤ, ਉਸ ਦੇ ਲਈ ਹਲਾਲ (ਜਾਇਜ਼) ਨਹੀਂ ਜਦੋਂ ਤੱਕ ਕਿ ਉਹ ਕਿਸੇ ਦੂਸਰੇ ਮਰਦ ਨਾਲ ਨਿਕਾਹ ਨਾ ਕਰ ਲਵੇ। ਫਿਰ ਜੇਕਰ ਉਹ ਮਰਦ ਉਸ ਨੂੰ ਤਲਾਕ ਦੇ ਦੇਵੇ ਉਸ ਵਕਤ ਉਨ੍ਹਾਂ ਦੋਵਾਂ ਉੱਪਰ ਗੁਨਾਹ ਨਹੀਂ। ਜੇ ਉਹ ਫਿਰ ਮਿਲ ਜਾਣ, ਸ਼ਰਤ ਇਹ ਹੈ ਕਿ ਉਨ੍ਹਾਂ ਵਿਚ ਅੱਲਾਹ ਦੀਆਂ ਹੱਦਾਂ ਉੱਪਰ ਟਿਕੇ ਰਹਿਣ ਦੀ ਆਸ਼ਾ ਹੋਵੇ ਇਹ ਅੱਲਾਹ ਦੇ ਦਿੱਤੇ ਹੋਏ ਨਿਯਮ ਹਨ, ਜਿਨ੍ਹਾਂ ਨੂੰ ਉਹ ਬਿਆਨ ਕਰ ਰਿਹਾ ਹੈ, ਉਨ੍ਹਾਂ ਲੋਕਾਂ ਨੂੰ ਜਿਹੜੇ ਬੁੱਧੀ ਵਾਲੇ ਹਨ।
وَإِذَا طَلَّقْتُمُ النِّسَاءَ فَبَلَغْنَ أَجَلَهُنَّ فَأَمْسِكُوهُنَّ بِمَعْرُوفٍ أَوْ سَرِّحُوهُنَّ بِمَعْرُوفٍ ۚ وَلَا تُمْسِكُوهُنَّ ضِرَارًا لِتَعْتَدُوا ۚ وَمَنْ يَفْعَلْ ذَٰلِكَ فَقَدْ ظَلَمَ نَفْسَهُ ۚ وَلَا تَتَّخِذُوا آيَاتِ اللَّهِ هُزُوًا ۚ وَاذْكُرُوا نِعْمَتَ اللَّهِ عَلَيْكُمْ وَمَا أَنْزَلَ عَلَيْكُمْ مِنَ الْكِتَابِ وَالْحِكْمَةِ يَعِظُكُمْ بِهِ ۚ وَاتَّقُوا اللَّهَ وَاعْلَمُوا أَنَّ اللَّهَ بِكُلِّ شَيْءٍ عَلِيمٌ
ਜਦੋਂ ਤੁਸੀਂ ਔਰਤਾਂ ਨੂੰ ਤਲਾਕ ਦੇ ਦੇਵੋ ਤਾਂ ਉਹ ਆਪਣੀ ਇੱਦਤ (ਤਿੰਨ ਮਹੀਨੇ ਦੱਸ ਦਿਨ ਜਾਂ ਪ੍ਰਸੂਤੀ ਤੱਕ ਦਾ ਸਮਾਂ) ਤੱਕ ਪਹੁੰਚ ਜਾਣ ਤਾਂ ਉਨ੍ਹਾਂ ਨੂੰ ਜਾਂ ਤਾਂ ਨਿਯਮ ਦੇ ਅਨੁਸਾਰ ਰੱਖ ਲਉ ਜਾਂ ਉਨ੍ਹਾਂ ਨੂੰ ਨਿਯਮ ਦੇ ਅਨੁਸਾਰ ਵਿਦਾ ਕਰ ਦਿਉ। ਪੀੜ ਪਹੁੰਚਾਉਣ ਦੇ ਆਦੇਸ਼ ਨਾਲ ਨਾ ਰੋਕੋ ਕਿ ਉਨ੍ਹਾਂ ਉੱਪਰ ਜ਼ੁਲਮ ਕਰੋ। ਜਿਹੜਾ ਇਸ ਤਰ੍ਹਾਂ ਕਰੇਗਾ, ਉਸ ਨੇ ਆਪਣਾ ਹੀ ਬੁਰਾ ਕੀਤਾ ਹੈ। ਅੱਲਾਹ ਦੀਆਂ ਆਇਤਾਂ ਦਾ ਮਜ਼ਾਕ ਨਾ ਬਣਾਉ। ਯਾਦ ਕਰੋ ਆਪਣੇ ਉੱਪਰ ਅੱਲਾਹ ਦੀ ਬਖਸ਼ਿਸ਼ ਨੂੰ ਅਤੇ ਇਸ ਕਿਤਾਬ ਅਤੇ ਹਿਕਮਤ ਨੂੰ ਜੋ ਤੁਹਾਡੇ ਲਈ ਨਸੀਹਤ ਵਜੋਂ ਉਤਾਰੀ ਗਈ ਹੈ ਅੱਲਾਹ ਤੋਂ ਡਰੋ ਅਤੇ ਜਾਣ ਲਉ ਕਿ ਅੱਲਾਹ ਹਰ ਚੀਜ਼ ਨੂੰ ਜਾਣਨ ਵਾਲਾ ਹੈ।
وَإِذَا طَلَّقْتُمُ النِّسَاءَ فَبَلَغْنَ أَجَلَهُنَّ فَلَا تَعْضُلُوهُنَّ أَنْ يَنْكِحْنَ أَزْوَاجَهُنَّ إِذَا تَرَاضَوْا بَيْنَهُمْ بِالْمَعْرُوفِ ۗ ذَٰلِكَ يُوعَظُ بِهِ مَنْ كَانَ مِنْكُمْ يُؤْمِنُ بِاللَّهِ وَالْيَوْمِ الْآخِرِ ۗ ذَٰلِكُمْ أَزْكَىٰ لَكُمْ وَأَطْهَرُ ۗ وَاللَّهُ يَعْلَمُ وَأَنْتُمْ لَا تَعْلَمُونَ
ਜਦੋਂ` ਤੁਸੀਂ ਆਪਣੀਆਂ ਔਰਤਾਂ ਨੂੰ ਤਲਾਕ ਦੇ ਦੇਵੋ ਅਤੇ ਉਹ ਆਪਣੀ ਇੱਦਤ ਪੂਰੀ ਕਰ ਲੈਣ ਤਾਂ ਉਨ੍ਹਾਂ ਨੂੰ ਨਾ ਰੋਕੋ ਕਿ ਉਹ ਆਪਣੇ ਪਤੀਆਂ ਨਾਲ ਨਿਕਾਹ ਕਰ ਲੈਣ। ਜਦੋਂ ਕਿ ਉਹ ਨਿਯਮ ਅਨੁਸਾਰ ਆਪਸ ਵਿਚ ਸਹਿਮਤ ਹੋ ਜਾਣ। ਇਹ ਨਸੀਹਤ ਦਿੱਤੀ ਜਾਂਦੀ ਹੈ ਉਸ ਬੰਦੇ ਨੂੰ ਜੋ ਤੁਹਾਡੇ ਵਿੱਚੋਂ ਅੱਲਾਹ ਅਤੇ ਪ੍ਰਲੋਕ ਦੇ ਦਿਨ ਵਿਚ ਵਿਸ਼ਵਾਸ ਰੱਖਦਾ ਹੋਵੇ, ਇਹ ਤੁਹਾਡੇ ਲਈ ਜ਼ਿਆਦਾ ਪਵਿੱਤਰ ਅਤੇ ਸਾਫ਼ ਨਿਯਮ ਹੈ। ਅੱਲਾਹ ਜਾਣਦਾ ਹੈ, ਤੂਸੀਂ ਨਹੀਂ ਜਾਣਦੇ।
وَالْوَالِدَاتُ يُرْضِعْنَ أَوْلَادَهُنَّ حَوْلَيْنِ كَامِلَيْنِ ۖ لِمَنْ أَرَادَ أَنْ يُتِمَّ الرَّضَاعَةَ ۚ وَعَلَى الْمَوْلُودِ لَهُ رِزْقُهُنَّ وَكِسْوَتُهُنَّ بِالْمَعْرُوفِ ۚ لَا تُكَلَّفُ نَفْسٌ إِلَّا وُسْعَهَا ۚ لَا تُضَارَّ وَالِدَةٌ بِوَلَدِهَا وَلَا مَوْلُودٌ لَهُ بِوَلَدِهِ ۚ وَعَلَى الْوَارِثِ مِثْلُ ذَٰلِكَ ۗ فَإِنْ أَرَادَا فِصَالًا عَنْ تَرَاضٍ مِنْهُمَا وَتَشَاوُرٍ فَلَا جُنَاحَ عَلَيْهِمَا ۗ وَإِنْ أَرَدْتُمْ أَنْ تَسْتَرْضِعُوا أَوْلَادَكُمْ فَلَا جُنَاحَ عَلَيْكُمْ إِذَا سَلَّمْتُمْ مَا آتَيْتُمْ بِالْمَعْرُوفِ ۗ وَاتَّقُوا اللَّهَ وَاعْلَمُوا أَنَّ اللَّهَ بِمَا تَعْمَلُونَ بَصِيرٌ
ਮਾਂਵਾ ਆਪਣੇ ਬੱਚਿਆਂ ਨੂੰ ਪੂਰੇ ਦੋ ਸਾਲ ਤੱਕ ਉਨ੍ਹਾਂ ਲੋਕਾਂ ਦੇ ਲਈ ਦੁੱਧ ਪਿਲਾਉਣ ਜੋ ਪੂਰੇ ਸਮੇਂ ਤੱਕ ਦੁੱਧ ਪਿਲਾਉਣਾ ਚਾਹੁੰਦੇ ਹੋਣ। ਜਿਸ ਦਾ ਬੱਚਾ ਹੈ, ਉਨ੍ਹਾਂ ਮਾਂਵਾ ਨੂੰ ਖਾਣੇ ਅਤੇ ਪਹਿਨਣ (ਲਈ ਕਪੜੇ ਦੇਣੇ) ਰੀਤ ਦੇ ਅਨੁਸਾਰ ਉਸ (ਪਤੀ) ਵੀ ਜ਼ਿੰਮੇਵਾਰੀ ਹੈ। ਕਿਸੇ ਨੂੰ ਹੁਕਮ ਨਹੀਂ ਦਿੱਤਾ ਜਾਂਦਾ ਪਰ ਉਸ (ਪਤੀ) ਦੀ ਸਮੱਰਥਾ ਦੇ ਅਨੁਸਾਰ (ਜਿੰਮੇਵਾਰੀ ਹੈ)। ਨਾ ਕਿਸੇ ਮਾਂ ਨੂੰ ਉਸ ਦੇ ਬੱਚੇ ਦੇ ਕਾਰਨ ਚੁੱਖ ਦਿੱਤਾ ਜਾਵੇ ਅਤੇ ਨਾ ਕਿਸੇ ਪਿਤਾ ਨੂੰ ਉਸ ਦੇ ਬੱਚੇ ਦੇ ਕਾਰਣ। ਇਹ ਜ਼ਿੰਮੇਵਾਰੀ ਵਾਰਿਸ (ਉਤਰਾਧਿਕਾਰੀ) ਉੱਪਰ ਵੀ ਹੈ, ਫਿਰ ਜੇਕਰ ਦੋਵੇਂ ਪ੍ਰੰਪਰਾ ਅਨੁਸਾਰ ਸਹਿਮਤੀ ਨਾਲ ਦੁੱਧ ਛਡਾਉਣਾ ਚਾਹੁੰਣ ਤਾਂ ਦੋਵਾਂ ਉੱਪਰ ਕੋਈ ਪਾਪ ਨਹੀਂ, ਜੇਕਰ ਤੁਸੀਂ ਚਾਹੋ ਆਪਣੇ ਬੱਚੇ ਨੂੰ ਕਿਸੇ ਹੋਰ ਤੋਂ ਦੁੱਧ ਪਿਆਉ ਤਾਂ ਵੀ ਤੁਹਾਡੇ ਉੱਪਰ ਕੋਈ ਪਾਪ ਨਹੀਂ, ਸ਼ਰਤ ਇਹ ਹੈ ਕਿ ਤੁਸੀਂ ਨਿਯਮ ਦੇ ਅਨੁਸਾਰ ਉਂਹ (ਹੱਕ) ਅਦਾ ਕਰ ਦਿਉ, ਜਿਹੜਾ ਤੁਸੀਂ ਉਸ ਨੂੰ ਦੇਣਾ ਤਹਿ ਕੀਤਾ ਸੀ। ਅੱਲਾਹ ਤੋਂ ਡਰੋ ਅਤੇ ਸਮਝ ਲਵੋ ਕਿ ਜੋ ਕੂਝ ਤੁਸੀਂ ਕਰਦੇ ਹੋ ਅੱਲਾਹ ਉਸ ਨੂੰ ਵੇਖ ਰਿਹਾ ਹੈ।

Choose other languages: