Quran Apps in many lanuages:

Surah Al-Baqara Ayahs #192 Translated in Punjabi

وَلَا تَأْكُلُوا أَمْوَالَكُمْ بَيْنَكُمْ بِالْبَاطِلِ وَتُدْلُوا بِهَا إِلَى الْحُكَّامِ لِتَأْكُلُوا فَرِيقًا مِنْ أَمْوَالِ النَّاسِ بِالْإِثْمِ وَأَنْتُمْ تَعْلَمُونَ
ਅਤੇ ਤੁਸੀਂ ਆਪਸ ਵਿਚ ਇੱਕ ਦੂਸਰੇ ਦੇ ਧਨ ਨੂੰ ਨਜਾਇਜ਼ ਰੂਪ ਨਾਲ ਨਾ ਖਾਂਓ ਅਤੇ ਨਾ ਹੀ ਉਸ ਨੂੰ ਹਾਕਮਾਂ ਤੱਕ ਪਹੁੰਚਾਉ ਤਾਂ ਕਿ ਦੂਸਰਿਆਂ ਦਾ ਧਨ ਦਾ ਕੋਈ ਭਾਗ ਨਜਾਇਜ਼ (ਬਤਰੀਕ-ਏ-ਗੁਨਾਹ) ਖਾ ਜਾਓ, ਹਾਲਾਂਕਿ ਤੁਸੀ’ ਇਸ ਨੂੰ ਜਾਣਦੇ ਹੋ।
يَسْأَلُونَكَ عَنِ الْأَهِلَّةِ ۖ قُلْ هِيَ مَوَاقِيتُ لِلنَّاسِ وَالْحَجِّ ۗ وَلَيْسَ الْبِرُّ بِأَنْ تَأْتُوا الْبُيُوتَ مِنْ ظُهُورِهَا وَلَٰكِنَّ الْبِرَّ مَنِ اتَّقَىٰ ۗ وَأْتُوا الْبُيُوتَ مِنْ أَبْوَابِهَا ۚ وَاتَّقُوا اللَّهَ لَعَلَّكُمْ تُفْلِحُونَ
ਉਹ ਤੁਹਾਨੂੰ ਚੰਨ ਦੇ ਘਟਣ ਅਤੇ ਵਧਣ ਦੇ ਸਬੰਧ ਵਿਚ ਸਵਾਲ ਕਰਦੇ ਹਨ। ਕਹਿ ਦੇਵੋ ਕਿ ਉਹ ਹੱਜ ਲਈ ਲੋਕਾਂ ਵਾਸਤੇ ਸਮਾਂ ਜਾਂ ਤਾਰੀਕ (ਦੱਸਣ) ਵਾਲੇ ਹਨ ਅਤੇ ਨੇਕੀ ਇਹ ਨਹੀਂ ਕਿ ਤੁਸੀਂ ਛੱਤ ਉੱਪਰੋਂ ਘਰਾਂ ਵਿਚ ਆਓ ਬਲਕਿ ਨੇਕੀ ਇਹ ਹੈ ਕਿ ਮਨੁੱਖ ਸੰਜਮੀ ਬਣੇ। ਅਤੇ ਘਰਾਂ ਵਿਚ ਦਰਵਾਜ਼ਿਆਂ ਵਿੱਚੋਂ ਦੀ ਆਉ ਅਤੇ ਅੱਲਾਹ ਤੋਂ ਡਰੋ ਤਾਂ ਕਿ ਤੁਸੀਂ ਸਫ਼ਲ ਹੋਵੋ।
وَقَاتِلُوا فِي سَبِيلِ اللَّهِ الَّذِينَ يُقَاتِلُونَكُمْ وَلَا تَعْتَدُوا ۚ إِنَّ اللَّهَ لَا يُحِبُّ الْمُعْتَدِينَ
ਅਤੇ ਅੱਲਾਹ ਦੇ ਮਾਰਗ ਵਿਚ ਉਨ੍ਹਾਂ ਲੋਕਾਂ ਨਾਲ ਲੜੋ ਜਿਹੜੇ ਤੁਹਾਡੇ ਨਾਲ ਲੜਦੇ ਹਨ। ਅਤੇ ਅੱਤਿਆਚਾਰ ਨਾ ਕਰੋ। ਅੱਲਾਹ ਜ਼ੁਲਮ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ।
وَاقْتُلُوهُمْ حَيْثُ ثَقِفْتُمُوهُمْ وَأَخْرِجُوهُمْ مِنْ حَيْثُ أَخْرَجُوكُمْ ۚ وَالْفِتْنَةُ أَشَدُّ مِنَ الْقَتْلِ ۚ وَلَا تُقَاتِلُوهُمْ عِنْدَ الْمَسْجِدِ الْحَرَامِ حَتَّىٰ يُقَاتِلُوكُمْ فِيهِ ۖ فَإِنْ قَاتَلُوكُمْ فَاقْتُلُوهُمْ ۗ كَذَٰلِكَ جَزَاءُ الْكَافِرِينَ
ਅਤੇ ਉਨ੍ਹਾਂ ਨੂੰ ਜਿਸ ਜਗ੍ਹਾ ਤੇ ਪਾਉ, ਮਾਰੋ ਅਤੇ ਉਨ੍ਹਾਂ ਨੂੰ ਉਸ ਜਗ੍ਹਾ ਤੋਂ ਕੱਢ ਦੇਵੋ। ਜਿਥੋਂ ਉਨ੍ਹਾਂ ਨੇ ਤੁਹਾਨੂੰ ਕੱਢਿਆ ਹੈ। ਅਤੇ ਫ਼ਿਤਨਾ (ਫਸਾਦ) ਹੱਤਿਆ ਤੋਂ ਵੀ ਵੱਧ ਕੇ ਹੈ ਅਤੇ ਉਨ੍ਹਾਂ ਨਾਲ ਮਸਜ਼ਿਦ-ਏ-ਹਰਾਮ ਦੇ ਕੋਲ ਨਾ ਲੜੋਂ, ਜਦੋਂ ਤੱਕ ਕਿ ਉਹ ਤੁਹਾਡੇ ਨਾਲ ਉੱਤੇ ਲੜਾਈ ਨਾ ਛੇੜਨ ਜੇਕਰ ਉਹ ਤੁਹਾਡੇ ਨਾਲ ਯੁੱਧ ਛੇੜਨ ਤਾਂ ਉਨ੍ਹਾਂ ਦਾ ਨਾਸ਼ ਕਰੋ। ਇਹੀ ਸਜ਼ਾ ਹੈ ਅਵੱਗਿਆਕਾਰੀਆਂ ਦੀ।
فَإِنِ انْتَهَوْا فَإِنَّ اللَّهَ غَفُورٌ رَحِيمٌ
ਫਿਰ ਜੇਕਰ ਉਹ ਮੰਨ ਜਾਣ ਤਾਂ ਅੱਲਾਹ ਮੁਆਫ਼ ਕਰਨ ਵਾਲਾ, ਰਹਿਮਤ ਵਾਲਾ ਹੈ।

Choose other languages: