Quran Apps in many lanuages:

Surah Al-Baqara Ayahs #170 Translated in Punjabi

إِذْ تَبَرَّأَ الَّذِينَ اتُّبِعُوا مِنَ الَّذِينَ اتَّبَعُوا وَرَأَوُا الْعَذَابَ وَتَقَطَّعَتْ بِهِمُ الْأَسْبَابُ
ਜਦੋਂ ਸਜ਼ਾ ਉਨ੍ਹਾਂ ਦੇ ਸਾਹਮਣੇ ਹੋਵੇਗੀ ਤਾਂ ਉਹ ਲੋਕ ਜਿਨ੍ਹਾਂ ਦੇ ਕਹਿਣ ਤੇ ਉਹ ਚਲਦੇ ਸਨ, ਉਨ੍ਹਾਂ ਲੋਕਾਂ ਨਾਲੋਂ ਉਹ ਅਲੱਗ ਹੋ ਜਾਣਗੇ ਅਤੇ ਉਨ੍ਹਾਂ ਦੇ ਹਰ ਤਰ੍ਹਾਂ ਰਿਸ਼ਤੇ ਟੁੱਟ ਚੁੱਕੇ ਹੌਣਗੇ।
وَقَالَ الَّذِينَ اتَّبَعُوا لَوْ أَنَّ لَنَا كَرَّةً فَنَتَبَرَّأَ مِنْهُمْ كَمَا تَبَرَّءُوا مِنَّا ۗ كَذَٰلِكَ يُرِيهِمُ اللَّهُ أَعْمَالَهُمْ حَسَرَاتٍ عَلَيْهِمْ ۖ وَمَا هُمْ بِخَارِجِينَ مِنَ النَّارِ
ਉਹ ਲੋਕ ਜੋ ਦੁਨੀਆਂ ਵਿਚ ਉਨ੍ਹਾਂ ਦੇ ਪਿੱਛੇ ਚਲੇ ਸਨ। ਕਹਿਣਗੇ ਕਾਸ਼! ਸਾਨੂੰ ਦੁਨੀਆ ਵੱਲ ਵਾਪਸੀ ਮਿਲ ਜਾਂਦੀ ਤਾਂ ਅਸੀਂ ਵੀ ਉਨ੍ਹਾਂ ਤੋਂ ਅਲੱਗ ਹੋ ਜਾਂਦੇ ਜਿਵੇਂ ਉਹ ਸਾਡੇ ਤੋਂ ਅਲੱਗ ਹੋ ਗਏ। ਇਸ ਤਰਾਂ ਅੱਲਾਹ ਉਨਾ ਦੇ ਕਰਮਾਂ ਨੂੰ, ਉਨ੍ਹਾਂ ਦਾ ਪਸਚਾਤਾਪ ਬਣਾ ਕੇ ਦਿਖਾਏਗਾ। ਅਤੇ ਉਹ ਅੱਗ ਵਿਚੋਂ ਬਚ ਨਹੀਂ ਸਕਣਗੇ।
يَا أَيُّهَا النَّاسُ كُلُوا مِمَّا فِي الْأَرْضِ حَلَالًا طَيِّبًا وَلَا تَتَّبِعُوا خُطُوَاتِ الشَّيْطَانِ ۚ إِنَّهُ لَكُمْ عَدُوٌّ مُبِينٌ
ਲੋਕੋ! ਧਰਤੀ ਦੀਆਂ ਹਲਾਲ ਚੀਜ਼ਾਂ ਵਸਤੂਆਂ ਖਾਉ ਅਤੇ ਸੈਤਾਨ ਦੇ ਪਦ-ਚਿੰਨਾਂ ਦਾ ਪਾਲਣ ਨਾ ਕਰੋ। ਕੋਈ ਸ਼ੱਕ ਨਹੀਂ ਸੈਤਾਨ ਤੁਹਾਡਾ ਪ੍ਰਤੱਖ ਦੁਸ਼ਮਣ ਹੈ।
إِنَّمَا يَأْمُرُكُمْ بِالسُّوءِ وَالْفَحْشَاءِ وَأَنْ تَقُولُوا عَلَى اللَّهِ مَا لَا تَعْلَمُونَ
ਉਹ ਤੁਹਾਨੂੰ ਸਿਰਫ਼ ਬੁਰੇ ਕੰਮਾਂ ਅਤੇ ਨਿਰਲੱਜਤਾ ਦਾ ਆਦੇਸ਼ ਦਿੰਦਾ ਹੈ ਅਤੇ ਇਸ ਗੱਲ ਦਾ ਕਿ ਤੁਸੀਂ ਅੱਲਾਹ ਦੇ ਬਾਰੇ ਉਹ ਗੱਲਾਂ ਕਰੋ, ਜਿਨ੍ਹਾਂ ਦੇ ਸਬੰਧ ਵਿਚ ਤੁਹਾਨੂੰ ਕੋਈ ਗਿਆਨ ਨਹੀਂ।
وَإِذَا قِيلَ لَهُمُ اتَّبِعُوا مَا أَنْزَلَ اللَّهُ قَالُوا بَلْ نَتَّبِعُ مَا أَلْفَيْنَا عَلَيْهِ آبَاءَنَا ۗ أَوَلَوْ كَانَ آبَاؤُهُمْ لَا يَعْقِلُونَ شَيْئًا وَلَا يَهْتَدُونَ
ਅਤੇ ਜਦੋਂ’ ਉਨ੍ਹਾਂ ਨੂੰ ਕਿਹਾ ਜਾਂਦਾ ਹੈ। ਕਿ ਉਸ (ਧਰਮ ਮਾਰਗ) ਉੱਪਰ ਚੱਲੋ ਜੋ ਅੱਲਾਹ ਨੇ ਉਤਾਰਿਆ ਹੈ, ਤਾਂ ਉਹ ਕਹਿੰਦੇ ਹਨ ਕਿ ਅਸੀਂ ਉਸ ਉੱਪਰ ਚਲਾਂਗੇ। ਜਿਸ ਉੱਪਰ ਅਸੀਂ ਅਪਣੇ ਬਜ਼ੁਰਗਾਂ (ਪਿਉ ਦਾਦਿਆਂ) ਨੂੰ ਚਲਦੇ ਵੇਖਿਆ ਹੈ। ਕੀ ਉਸ ਹਾਲਤ ਵਿਚ ਵੀ ਕਿ ਉਨ੍ਹਾਂ ਦੇ ਬਾਪ ਦਾਦੇ ਨਾ ਬੁੱਧੀ ਰਖਦੇ ਹੋਣ ਅਤੇ ਨਾ ਹੀ ਸੱਚਾ ਰਾਹ ਜਾਣਦੇ ਹੋਣ।

Choose other languages: