Quran Apps in many lanuages:

Surah Al-Baqara Ayahs #164 Translated in Punjabi

إِلَّا الَّذِينَ تَابُوا وَأَصْلَحُوا وَبَيَّنُوا فَأُولَٰئِكَ أَتُوبُ عَلَيْهِمْ ۚ وَأَنَا التَّوَّابُ الرَّحِيمُ
ਹਾਂ ਜਿਨ੍ਹਾਂ ਨੇ ਤੌਬਾ (ਖਿਮਾ ਜਾਚਨਾ) ਦਾ ਹੌਰ ਸੁਧਾਰ ਕਰ ਲਿਆ ਅਤੇ ਸਪੱਸ਼ਟ ਰੂਪ ਨਾਲ ਵਰਨਣ ਕਰ ਦਿੱਤਾ ਤਾਂ ਮੈਂ ਉਨ੍ਹਾਂ ਨੂੰ ਮੁਆਫ਼ ਕਰ ਦੇਵਾਗਾਂ ਅਤੇ ਮੈ’ ਹਾਂ ਮੁਆਫ਼ ਕਰਨ ਵਾਲਾ, ਰਹਿਮਤ ਵਾਲਾ।
إِنَّ الَّذِينَ كَفَرُوا وَمَاتُوا وَهُمْ كُفَّارٌ أُولَٰئِكَ عَلَيْهِمْ لَعْنَةُ اللَّهِ وَالْمَلَائِكَةِ وَالنَّاسِ أَجْمَعِينَ
ਬੇਸ਼ੱਕ ਜਿਨ੍ਹਾਂ ਲੋਕਾਂ ਨੇ ਝੁਠਲਾਇਆ ਅਤੇ ਉਹ ਉਸੇ ਹਾਲਤ ਵਿਚ ਮਰ ਗਏ ਤਾਂ ਉਹੀ ਲੋਕ ਹਨ ਕਿ ਜਿਨ੍ਹਾ ਉੱਪਰ ਅੱਲਾਹ ਦੀ ਅਤੇ ਫ਼ਰਿਸ਼ਤਿਆ ਦੀ ਅਤੇ ਮਨੁੱਖਾਂ ਦੀ ਸਭ ਦੀ ਫਟਕਾਰ ਹੈ।
خَالِدِينَ فِيهَا ۖ لَا يُخَفَّفُ عَنْهُمُ الْعَذَابُ وَلَا هُمْ يُنْظَرُونَ
ਇਸ ਹਾਲਤ ਵਿਚ ਉਹ ਹਮੇਸ਼ਾ ਰਹਿਣਗੇ। ਉਨ੍ਹਾਂ ਉੱਪਰੋਂ ਅਜ਼ਾਬ ਘੱਟ ਨਹੀ ਕੀਤਾ ਜਾਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਢਿੱਲ ਦਿੱਤੀ ਜਾਵੇਗੀ।
وَإِلَٰهُكُمْ إِلَٰهٌ وَاحِدٌ ۖ لَا إِلَٰهَ إِلَّا هُوَ الرَّحْمَٰنُ الرَّحِيمُ
ਅਤੇ ਤੁਹਾਡੇ ਲਈ ਇਬਾਦਤ ਦੇ ਯੋਗ ਇੱਕ (ਰੱਬ) ਹੀ ਹੈ, ਉਸ ਦੇ ਬਿਨਾਂ ਕੋਈ ਬੰਦਗੀ ਯੋਗ ਨਹੀਂ। ਉਹ ਬਹੂਤ ਰਹਿਮਤ ਵਾਲਾ ਅਤੇ ਅਤਿਅੰਤ ਕਿਰਪਾਸ਼ੀਲ ਹੈ।
إِنَّ فِي خَلْقِ السَّمَاوَاتِ وَالْأَرْضِ وَاخْتِلَافِ اللَّيْلِ وَالنَّهَارِ وَالْفُلْكِ الَّتِي تَجْرِي فِي الْبَحْرِ بِمَا يَنْفَعُ النَّاسَ وَمَا أَنْزَلَ اللَّهُ مِنَ السَّمَاءِ مِنْ مَاءٍ فَأَحْيَا بِهِ الْأَرْضَ بَعْدَ مَوْتِهَا وَبَثَّ فِيهَا مِنْ كُلِّ دَابَّةٍ وَتَصْرِيفِ الرِّيَاحِ وَالسَّحَابِ الْمُسَخَّرِ بَيْنَ السَّمَاءِ وَالْأَرْضِ لَآيَاتٍ لِقَوْمٍ يَعْقِلُونَ
ਬੇਸ਼ੱਕ, ਅਸਮਾਨ ਅਤੇ ਜ਼ਮੀਨ ਦੇ ਪੈਦਾ ਕਰਨ ਅਤੇ ਦਿਨ ਅਤੇ ਰਾਤ ਦੇ ਆਉਣ ਜਾਣ ਵਿਚ ਅਤੇ ਉਨ੍ਹਾਂ ਬੇੜੀਆਂ ਵਿਚ ਜੋ ਮਨੁੱਖਾਂ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਲੈ ਕੇ ਸੰਮੁਦਰ ਵਿਚ ਚਲਦੀਆਂ ਹਨ ਅਤੇ ਉਸ ਪਾਣੀ ਵਿਚ ਜਿਹੜਾ ਅੱਲਾਹ ਨੇ ਅਸਮਾਨੋਂ ਉਤਾਰਿਆ, ਫਿਰ ਉਸ ਨੇ ਮੁਰਦਾ ਧਰਤੀ ਨੂੰ ਜੀਵਨ ਪ੍ਰਦਾਨ ਕੀਤਾ। ਅਤੇ ਅੱਲਾਹ ਨੇ ਧਰਤੀ ਅੰਦਰ ਅਨੇਕਾਂ ਪ੍ਰਕਾਰ ਦੇ ਜੀਵਨਧਾਰੀ ਫੈਲਾ ਦਿੱਤੇ। ਅਤੇ ਹਵਾਵਾਂ ਦੀ ਚਾਲ ਅਤੇ ਬੱਦਲਾਂ ਵਿਚ ਜਿਹੜੇ ਅਸਮਾਨ ਅਤੇ ਧਰਤੀ ਦੇ ਵਿਚ ਹੁਕਮ ਦੇ ਅਧੀਨ ਹਨ, ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹੈ, ਜੋ ਬੁੱਧੀ ਤੋਂ ਕੰਮ ਲੈਂਦੇ ਹਨ।

Choose other languages: