Quran Apps in many lanuages:

Surah Al-Baqara Ayahs #136 Translated in Punjabi

وَوَصَّىٰ بِهَا إِبْرَاهِيمُ بَنِيهِ وَيَعْقُوبُ يَا بَنِيَّ إِنَّ اللَّهَ اصْطَفَىٰ لَكُمُ الدِّينَ فَلَا تَمُوتُنَّ إِلَّا وَأَنْتُمْ مُسْلِمُونَ
ਅਤੇ ਇਸ ਦਾ ਹੀ ਉਪਦੇਸ਼ ਦਿੱਤਾ ਇਬਰਾਹੀਮ ਨੇ ਆਪਣੀ ਔਲਾਦ ਨੂੰ ਅਤੇ ਇਸੇ ਦਾ ਉਪਦੇਸ਼ ਯਾਕੂਬ ਨੇ ਆਪਣੀ ਸੰਤਾਨ ਨੂੰ ਦਿੱਤਾ। ਹੇ ਮੇਰੇ ਪੁੱਤਰੋ! ਅੱਲਾਹ ਨੇ ਤੁਹਾਡੇ ਲਈ ਇਸ ਦੀਨ ਨੂੰ ਚੁਣ ਲਿਆ। ਅੰਤ ਇਸਲਾਮ ਤੋਂ ਬਿਨਾਂ ਕਿਸੇ ਹੋਰ ਹਾਲਾਤ ਵਿਚ ਤੁਹਾਨੂੰ ਮੌਤ ਨਾ ਆਏ
أَمْ كُنْتُمْ شُهَدَاءَ إِذْ حَضَرَ يَعْقُوبَ الْمَوْتُ إِذْ قَالَ لِبَنِيهِ مَا تَعْبُدُونَ مِنْ بَعْدِي قَالُوا نَعْبُدُ إِلَٰهَكَ وَإِلَٰهَ آبَائِكَ إِبْرَاهِيمَ وَإِسْمَاعِيلَ وَإِسْحَاقَ إِلَٰهًا وَاحِدًا وَنَحْنُ لَهُ مُسْلِمُونَ
ਕੀ ਤੁਸੀਂ ਹਾਜ਼ਰ ਸੀ ਜਦੋਂ ਯਾਕੂਬ ਦੀ ਮੌਤ ਦਾ ਸਮਾਂ ਆਇਆ। ਜਦੋਂ ਉਸ ਨੇ ਆਪਣੇ ਬੇਟਿਆਂ ਨੂੰ ਕਿਹਾ ਕਿ ਮੇਰੇ ਤੋਂ ਬਾਅਦ ਤੁਸੀਂ ਕਿਸ ਦੀ ਇਬਾਦਤ ਕਰੋਗੇ? ਉਨ੍ਹਾਂ ਨੇ ਕਿਹਾ, ਅਸੀਂ ਉਸੇ ਅੱਲਾਹ ਦੀ ਇਬਾਦਤ ਕਰਾਂਗੇ, ਜਿਸ ਦੀ ਇਬਾਦਤ ਤੁਸੀਂ ਆਪ ਅਤੇ ਤੁਹਾਡੇ ਵਡੇਰੇ ਇਬਰਾਹੀਮ, ਇਸਮਾਈਲ, ਇਸਹਾਕ ਕਰਦੇ ਆਏ ਹਨ, ਉਹੀ ਇੱਕ ਮੰਨਣ ਯੋਗ ਹੈ ਅਤੇ ਅਸੀਂ ਉਸ ਦੇ ਆਗਿਆਕਾਰੀ ਹਾਂ।
تِلْكَ أُمَّةٌ قَدْ خَلَتْ ۖ لَهَا مَا كَسَبَتْ وَلَكُمْ مَا كَسَبْتُمْ ۖ وَلَا تُسْأَلُونَ عَمَّا كَانُوا يَعْمَلُونَ
ਇਹ ਇੱਕ ਪੀੜ੍ਹੀ ਸੀ ਜਿਹੜੀ ਗੁਜ਼ਰ ਚੁੱਕੀ ਹੈ। ਉਸ ਨੂੰ ਮਿਲੇਗਾ ਜੋ ਉਸ ਨੇ ਕਮਾਇਆ ਅਤੇ ਤੁਹਾਨੂੰ ਮਿਲੇਗਾ ਜੋ ਤੁਸੀਂ ਕਮਾਇਆ। ਅਤੇ ਤੁਹਾਡੇ ਤੋਂ ਉਨ੍ਹਾਂ ਬਾਰੇ ਕੋਈ ਪੁੱਛ ਨਹੀਂ ਹੋਵੇਗੀ।
وَقَالُوا كُونُوا هُودًا أَوْ نَصَارَىٰ تَهْتَدُوا ۗ قُلْ بَلْ مِلَّةَ إِبْرَاهِيمَ حَنِيفًا ۖ وَمَا كَانَ مِنَ الْمُشْرِكِينَ
ਉਹ ਕਹਿੰਦੇ ਹਨ ਕਿ ਯਹੂਦੀ ਜਾਂ ਈਸਾਈ ਬਣ ਜਾਉ ਤਾਂ ਚੰਗਾ ਰਾਹ ਪਾਉਂਗੇ। ਕਹੋ ਕਿ ਨਹੀਂ, ਸਗੋਂ ਅਸੀਂ ਤਾਂ ਇਬਰਾਹੀਮ ਦੇ ਦੀਨ ਦਾ ਪਾਲਣ ਕਰਦੇ ਹਾਂ ਜਿਹੜਾ ਇੱਕ ਅੱਲਾਹ ਨੂੰ ਮੰਨਣ ਵਾਲਾ ਸੀ ਅਤੇ ਉਹ ਬਹੁ-ਦੇਵਵਾਦੀਆਂ ਵਿਚੋਂ ਨਹੀਂ ਸੀ।
قُولُوا آمَنَّا بِاللَّهِ وَمَا أُنْزِلَ إِلَيْنَا وَمَا أُنْزِلَ إِلَىٰ إِبْرَاهِيمَ وَإِسْمَاعِيلَ وَإِسْحَاقَ وَيَعْقُوبَ وَالْأَسْبَاطِ وَمَا أُوتِيَ مُوسَىٰ وَعِيسَىٰ وَمَا أُوتِيَ النَّبِيُّونَ مِنْ رَبِّهِمْ لَا نُفَرِّقُ بَيْنَ أَحَدٍ مِنْهُمْ وَنَحْنُ لَهُ مُسْلِمُونَ
ਕਹੋ ਕਿ ਅਸੀ ਅੱਲਾਹ ਉੱਪਰ ਈਮਾਨ ਲਿਆਏ ਅਤੇ ਉਸ ਮਾਰਗ ਦਰਸ਼ਨ ਉੱਪਰ ਜੋ ਸਾਡੇ ਵੱਲ ਉਤਾਰਿਆ ਗਿਆ ਅਤੇ ਉਸ ਉੱਪਰ ਵੀ ਜਿਹੜਾ ਇਬਰਾਹੀਮ, ਇਸਮਾਈਲ, ਇਸਹਾਕ, ਯਾਕੂਬ ਅਤੇ ਉਸ ਦੀ ਸੰਤਾਨ ਉੱਪਰ ਉਤਾਰਿਆ ਗਿਆ ਅਤੇ ਜਿਹੜਾ ਦਿੱਤਾ ਗਿਆ ਮੂਸਾ ਅਤੇ ਈਸਾ ਨੂੰ ਵੀ ਅਤੇ ਜਿਹੜਾ ਦਿੱਤਾ ਗਿਆ ਸਾਰੇ ਪੈਗ਼ੰਬਰਾਂ ਨੂੰ ਉਨ੍ਹਾਂ ਦੇ ਰੱਬ ਦੇ ਵੱਲੋਂ । ਅਸੀਂ ਉਨ੍ਹਾਂ ਵਿਚੋਂ ਕਿਸੇ ਵਿਚ ਫ਼ਰਕ ਨਹੀ” ਕਰਦੇ, ਅਤੇ ਅਸੀਂ ਅੱਲਾਹ ਦੇ ਹੀ ਅਗਿਆਕਾਰੀ, (ਸੁਸਲਿਮ) ਹਾਂ

Choose other languages: