Quran Apps in many lanuages:

Surah Al-Baqara Ayahs #139 Translated in Punjabi

وَقَالُوا كُونُوا هُودًا أَوْ نَصَارَىٰ تَهْتَدُوا ۗ قُلْ بَلْ مِلَّةَ إِبْرَاهِيمَ حَنِيفًا ۖ وَمَا كَانَ مِنَ الْمُشْرِكِينَ
ਉਹ ਕਹਿੰਦੇ ਹਨ ਕਿ ਯਹੂਦੀ ਜਾਂ ਈਸਾਈ ਬਣ ਜਾਉ ਤਾਂ ਚੰਗਾ ਰਾਹ ਪਾਉਂਗੇ। ਕਹੋ ਕਿ ਨਹੀਂ, ਸਗੋਂ ਅਸੀਂ ਤਾਂ ਇਬਰਾਹੀਮ ਦੇ ਦੀਨ ਦਾ ਪਾਲਣ ਕਰਦੇ ਹਾਂ ਜਿਹੜਾ ਇੱਕ ਅੱਲਾਹ ਨੂੰ ਮੰਨਣ ਵਾਲਾ ਸੀ ਅਤੇ ਉਹ ਬਹੁ-ਦੇਵਵਾਦੀਆਂ ਵਿਚੋਂ ਨਹੀਂ ਸੀ।
قُولُوا آمَنَّا بِاللَّهِ وَمَا أُنْزِلَ إِلَيْنَا وَمَا أُنْزِلَ إِلَىٰ إِبْرَاهِيمَ وَإِسْمَاعِيلَ وَإِسْحَاقَ وَيَعْقُوبَ وَالْأَسْبَاطِ وَمَا أُوتِيَ مُوسَىٰ وَعِيسَىٰ وَمَا أُوتِيَ النَّبِيُّونَ مِنْ رَبِّهِمْ لَا نُفَرِّقُ بَيْنَ أَحَدٍ مِنْهُمْ وَنَحْنُ لَهُ مُسْلِمُونَ
ਕਹੋ ਕਿ ਅਸੀ ਅੱਲਾਹ ਉੱਪਰ ਈਮਾਨ ਲਿਆਏ ਅਤੇ ਉਸ ਮਾਰਗ ਦਰਸ਼ਨ ਉੱਪਰ ਜੋ ਸਾਡੇ ਵੱਲ ਉਤਾਰਿਆ ਗਿਆ ਅਤੇ ਉਸ ਉੱਪਰ ਵੀ ਜਿਹੜਾ ਇਬਰਾਹੀਮ, ਇਸਮਾਈਲ, ਇਸਹਾਕ, ਯਾਕੂਬ ਅਤੇ ਉਸ ਦੀ ਸੰਤਾਨ ਉੱਪਰ ਉਤਾਰਿਆ ਗਿਆ ਅਤੇ ਜਿਹੜਾ ਦਿੱਤਾ ਗਿਆ ਮੂਸਾ ਅਤੇ ਈਸਾ ਨੂੰ ਵੀ ਅਤੇ ਜਿਹੜਾ ਦਿੱਤਾ ਗਿਆ ਸਾਰੇ ਪੈਗ਼ੰਬਰਾਂ ਨੂੰ ਉਨ੍ਹਾਂ ਦੇ ਰੱਬ ਦੇ ਵੱਲੋਂ । ਅਸੀਂ ਉਨ੍ਹਾਂ ਵਿਚੋਂ ਕਿਸੇ ਵਿਚ ਫ਼ਰਕ ਨਹੀ” ਕਰਦੇ, ਅਤੇ ਅਸੀਂ ਅੱਲਾਹ ਦੇ ਹੀ ਅਗਿਆਕਾਰੀ, (ਸੁਸਲਿਮ) ਹਾਂ
فَإِنْ آمَنُوا بِمِثْلِ مَا آمَنْتُمْ بِهِ فَقَدِ اهْتَدَوْا ۖ وَإِنْ تَوَلَّوْا فَإِنَّمَا هُمْ فِي شِقَاقٍ ۖ فَسَيَكْفِيكَهُمُ اللَّهُ ۚ وَهُوَ السَّمِيعُ الْعَلِيمُ
ਫਿਰ ਜੇਕਰ ਉਹ ਈਮਾਨ ਲਿਆਉਣ ਜਿਸ ਤਰ੍ਹਾਂ ਤੁਸੀਂ ਲੈ ਆਏ ਹੋ ਤਾਂ ਬੇਸ਼ੱਕ ਉਹ ਸ੍ਰੇਸ਼ਟ ਰਾਹ ਪਾ ਗਏ ਅਤੇ ਜੇਕਰ ਉਹ ਫਿਰ ਗਏ ਤਾਂ ਹੁਣ ਉਹ ਹੱਠ ਧਰਮੀ ਅਪਣਾ ਰਹੇ ਹਨ। ਅੰਤ ਤੁਹਾਡੇ ਵਲੋਂ ਅੱਲਾਹ ਉਨ੍ਹਾਂ ਦੇ ਲਈ ਹਾਜ਼ਿਰ ਹੈ ਅਤੇ ਉਹ ਸੁਣਨ ਵਾਲਾ, ਜਾਣਨ ਵਾਲਾ ਹੈ
صِبْغَةَ اللَّهِ ۖ وَمَنْ أَحْسَنُ مِنَ اللَّهِ صِبْغَةً ۖ وَنَحْنُ لَهُ عَابِدُونَ
ਕਹੋ ਅਸੀਂ ਅਪਣਾਇਆ ਅਲਾਹ ਦਾ ਰੰਗ ਅਤੇ ਅੱਲਾਹ ਦੇ ਰੰਗ ਤੋਂ ਕਿਸ ਦਾ ਰੰਗ ਵਧੀਆ ਹੈ ਅਤੇ ਅਸੀਂ ਉਸੇ ਦੀ ਇਬਾਦਤ ਕਰਨ ਵਾਲੇ ਹਾਂ।
قُلْ أَتُحَاجُّونَنَا فِي اللَّهِ وَهُوَ رَبُّنَا وَرَبُّكُمْ وَلَنَا أَعْمَالُنَا وَلَكُمْ أَعْمَالُكُمْ وَنَحْنُ لَهُ مُخْلِصُونَ
ਕਹੋ ਕੀ ਤੁਸੀਂ ਅੱਲਾਹ ਦੇ ਸਬੰਧ ਵਿਚ ਸਾਡੇ ਨਾਲ ਲੜਦੇ ਹੋ, ਹਾਲਾਂਕਿ ਉਹ ਸਾਡਾ ਵੀ ਪਾਲਣਹਾਰ ਹੈ ਅਤੇ ਤੁਹਾਡਾ ਵੀ ਪਾਲਣਹਾਰ ਹੈ। ਸਾਡੇ ਲਈ ਸਾਡੇ ਕਰਮ ਹਨ ਅਤੇ ਤੁਹਾਡੇ ਲਈ ਤੁਹਾਡੇ ਕਰਮ ਅਤੇ ਅਸੀਂ ਪੂਰਨ ਰੂਪ ਵਿਚ ਉਸ ਦੇ ਲਈ ਹਾਂ

Choose other languages: