Quran Apps in many lanuages:

Surah Al-Baqara Ayahs #105 Translated in Punjabi

وَلَمَّا جَاءَهُمْ رَسُولٌ مِنْ عِنْدِ اللَّهِ مُصَدِّقٌ لِمَا مَعَهُمْ نَبَذَ فَرِيقٌ مِنَ الَّذِينَ أُوتُوا الْكِتَابَ كِتَابَ اللَّهِ وَرَاءَ ظُهُورِهِمْ كَأَنَّهُمْ لَا يَعْلَمُونَ
ਅਤੇ ਜਦੋਂ’ ਉਨ੍ਹਾਂ ਦੇ ਪਾਸ ਅੱਲਾਹ ਵੱਲੋਂ ਇੱਕ ਰਸੂਲ ਆਇਆ, ਜੋ ਉਸ ਚੀਜ਼ ਦੀ ਪੁਸ਼ਟੀ ਕਰਨ ਵਾਲਾ ਸੀ; ਜੋ ਉਨ੍ਹਾਂ ਦੇ ਕੋਲ ਹੈ ਤਾਂ ਉਨ੍ਹਾਂ ਲੋਕਾਂ ਨੇ ਅੱਲਾਹ ਦੀ ਕਿਤਾਸ਼ ਨੂੰ ਜਿਨ੍ਹਾਂ ਨੂੰ ਇਹ ਕਿਤਾਬ ਦਿੱਤੀ ਗਈ ਸੀ, ਇਸ ਤਰ੍ਹਾਂ ਪਿੱਠ ਪਿੱਛੇ ਸੁੱਟ ਦਿੱਤਾ, ਜਿਵੇਂ ਉਹ ਇਸ ਨੂੰ ਜਾਣਦੇ ਹੀ ਨਹੀਂ।
وَاتَّبَعُوا مَا تَتْلُو الشَّيَاطِينُ عَلَىٰ مُلْكِ سُلَيْمَانَ ۖ وَمَا كَفَرَ سُلَيْمَانُ وَلَٰكِنَّ الشَّيَاطِينَ كَفَرُوا يُعَلِّمُونَ النَّاسَ السِّحْرَ وَمَا أُنْزِلَ عَلَى الْمَلَكَيْنِ بِبَابِلَ هَارُوتَ وَمَارُوتَ ۚ وَمَا يُعَلِّمَانِ مِنْ أَحَدٍ حَتَّىٰ يَقُولَا إِنَّمَا نَحْنُ فِتْنَةٌ فَلَا تَكْفُرْ ۖ فَيَتَعَلَّمُونَ مِنْهُمَا مَا يُفَرِّقُونَ بِهِ بَيْنَ الْمَرْءِ وَزَوْجِهِ ۚ وَمَا هُمْ بِضَارِّينَ بِهِ مِنْ أَحَدٍ إِلَّا بِإِذْنِ اللَّهِ ۚ وَيَتَعَلَّمُونَ مَا يَضُرُّهُمْ وَلَا يَنْفَعُهُمْ ۚ وَلَقَدْ عَلِمُوا لَمَنِ اشْتَرَاهُ مَا لَهُ فِي الْآخِرَةِ مِنْ خَلَاقٍ ۚ وَلَبِئْسَ مَا شَرَوْا بِهِ أَنْفُسَهُمْ ۚ لَوْ كَانُوا يَعْلَمُونَ
ਅਤੇ ਉਹ ਉਸ ਚੀਜ਼ ਦੇ ਪਿੱਛੇ ਪੈ ਗਏ ਜਿਸ ਨੂੰ ਸ਼ੈਤਾਨ, ਸੁਲੇਮਾਨ (ਅਲੈ.) ਵੇ ਰਾਜ ਦਾ ਨਾਮ ਲੈ ਕੇ ਪੜ੍ਹਦੇ ਸੀ, ਹਾਲਾਂਕਿ ਸੁਲੇਮਾਨ (ਅਲੈ.) ਨੇ ਅਵੱਗਿਆ ਨਹੀਂ ਕੀਤੀ, ਸਗੋਂ ਇਹ ਸ਼ੈਤਾਨ ਸਨ, ਜਿਨ੍ਹਾਂ ਨੇ ਅਵੱਗਿਆ ਕੀਤੀ। ਉਹ ਲੋਕਾਂ ਨੂੰ ਜਾਦੂ ਸਿਖਾਉਂਦੇ ਸਨ। ਅਤੇ ਉਹ ਉਸ ਚੀਜ਼ ਵਿਚ ਪੈ ਗਏ ਜਿਹੜੀ ਬਾਬਲ ਵਿਚ ਦੋ ਫਰਿਸ਼ਤਿਆਂ ਹਾਰੂਤ ਅਤੇ ਮਾਰੂਤ ਉੱਤੇ ਉਤਾਰੀ ਗਈ। ਜਦੋਂ ਕਿ ਉਨ੍ਹਾਂ ਦਾ ਮਾਮਲਾ ਇਹ ਸੀ ਕਿ ਉਹ ਜਦੋਂ ਵੀ ਕਿਸੇ ਨੂੰ ਇਹ ਸਿਖਾਉਂਦੇ ਤਾਂ ਉਹ ਕਹਿ ਚਿੰਦੇ ਸਨ ਕਿ ਅਸੀਂ ਤਾਂ ਪ੍ਰੀਖਿਆ ਦੇ ਲਈ ਹਾਂ। ਆਖ਼ਿਰ ਤੁਸੀਂ ਅਵੱਗਿਆਕਾਰੀ ਨਾ ਬਣੋ ਪਰੰਤੂ ਉਹ ਉਨ੍ਹਾਂ ਤੋਂ ਉਹ ਚੀਜ਼ ਸਿੱਖਦੇ, ਜਿਸ ਨਾਲ ਉਹ ਇੱਕ ਪੁਰਸ਼ ਅਤੇ ਉਸਦੀ ਪਤਨੀ ਵਿਚ ਵਖਰੇਵਾਂ ਪੈਦਾ ਕਰ ਦੇਣ। ਹਾਲਾਂਕਿ ਉਹ ਅੱਲਾਹ ਦੇ ਆਦੇਸ਼ ਤੋਂ ਬਿਨਾਂ ਇਸ ਨਾਲ ਕਿਸੇ ਦਾ ਕੁਝ ਵਿਗਾੜ ਨਹੀਂ ਸਕਦੇ ਸਨ। ਅਤੇ ਉਹ ਅਜਿਹੀ ਚੀਜ਼ ਸਿੱਖਦੇ ਜੋ ਉਨ੍ਹਾਂ ਨੂੰ ਹਾਨੀ ਪਹੁੰਚਾਵੇ ਅਤੇ ਲਾਭ ਨਾ ਪਹੁੰਚਾਵੇ। ਅਤੇ ਉਹ ਜਾਣਦੇ ਸਨ ਕਿ ਜਿਹੜਾ ਕੋਈ ਉਸ ਚੀਜ਼ ਦਾ ਖ਼ਰੀਦਦਾਰ ਹੋਵੇਗਾ, ਪ੍ਰਲੋਕ ਵਿਚ ਉਸਦਾ ਕੋਈ ਹਿੱਸਾ ਨਹੀਂ। ਕਿਹੋ ਜਿਹੀ ਸੂਰੀ ਚੀਜ਼ ਹੈ ਜਿਸ ਦੇ ਬਦਲੇ ਉਨ੍ਹਾਂ ਨੇ ਆਪਣੇ ਪ੍ਰਾਣਾਂ ਨੂੰ ਵੇਚ ਦਿੱਤਾ ਕਾਸ਼! ਉਹ ਇਸ ਨੂੰ ਸਮਝਦੇ
وَلَوْ أَنَّهُمْ آمَنُوا وَاتَّقَوْا لَمَثُوبَةٌ مِنْ عِنْدِ اللَّهِ خَيْرٌ ۖ لَوْ كَانُوا يَعْلَمُونَ
ਅਤੇ ਜੇਕਰ ਉਹ ਈਮਾਨ ਲਿਆਉਣ ਵਾਲੇ ਬਣਦੇ ਅਤੇ ਅੱਲਾਹ ਦਾ ਡਰ ਅਪਣਾਉਂਦੇ ਤਾਂ ਅੱਲਾਹ ਦਾ ਬਦਲਾ ਉਨ੍ਹਾਂ ਲਈ ਬਹੁਤ ਚੰਗਾ ਸੀ, ਕਾਸ਼! ਉਹ ਇਸ ਨੂੰ ਸਮਝਦੇ।
يَا أَيُّهَا الَّذِينَ آمَنُوا لَا تَقُولُوا رَاعِنَا وَقُولُوا انْظُرْنَا وَاسْمَعُوا ۗ وَلِلْكَافِرِينَ عَذَابٌ أَلِيمٌ
ਹੇ ਈਮਾਨ ਵਾਲਿਓ! ਤੁਸੀਂ ਰਾਇਨਾ (ਸਾਡੇ ਵੱਲ ਵੀ ਧਿਆਨ ਕਰੋ, ਅਵੱਗਿਆਕਾਰੀ ਇਸ ਸ਼ਬਦ ਨੂੰ ਬਦਲ ਕੇ ਰਾਇਨਾ ਭਾਵ ਸਾਡਾ ਚਰਵਾਹਾ ਕਹਿੰਦੇ ਸਨ) ਨਾ ਕਹੋ, ਸਗੋਂ ਉਨਜ਼ੁਰਨਾ (ਸਾਡੇ ਵੱਲ ਧਿਆਨ ਦਿਉ) ਕਹੋ ਅਤੇ ਸੁਣੋ ਅਤੇ ਅਵੱਗਿਆ ਕਰਨ ਵਾਲਿਆਂ ਦੇ ਲਈ ਦਰਦਨਾਕ ਸਜ਼ਾ ਹੈ
مَا يَوَدُّ الَّذِينَ كَفَرُوا مِنْ أَهْلِ الْكِتَابِ وَلَا الْمُشْرِكِينَ أَنْ يُنَزَّلَ عَلَيْكُمْ مِنْ خَيْرٍ مِنْ رَبِّكُمْ ۗ وَاللَّهُ يَخْتَصُّ بِرَحْمَتِهِ مَنْ يَشَاءُ ۚ وَاللَّهُ ذُو الْفَضْلِ الْعَظِيمِ
ਜਿਨ੍ਹਾਂ ਲੋਕਾਂ ਨੇ ਅਵੱਗਿਆ ਕੀਤੀ ਜ਼ਾਹੇ ਉਹ ਕਿਤਾਬ ਵਾਲੇ ਹਨ ਜਾਂ ਬਹੁਦੇਵਵਾਦੀ, ਉਹ ਨਹੀਂ ਚਾਹੁੰਦੇ ਕਿ ਤੁਹਾਡੇ ਰੱਬ ਵੱਲੋਂ ਕੋਈ ਨੇਕੀ ਉਤਰੇ ਅਤੇ ਅੱਲਾਹ ਜਿਸ ਨੂੰ ਚਾਹੁੰਦਾ ਹੈ ਆਪਣੀ ਰਹਿਮਤ ਲਈ ਚੁਣ ਲੈਂਦਾ ਹੈ ਅੱਲਾਹ ਬਹੁਤ ਰਹਿਮਤ ਵਾਲਾ ਹੈ

Choose other languages: