Quran Apps in many lanuages:

Surah Al-Araf Ayahs #64 Translated in Punjabi

قَالَ الْمَلَأُ مِنْ قَوْمِهِ إِنَّا لَنَرَاكَ فِي ضَلَالٍ مُبِينٍ
ਉਸ ਦੀ ਕੌਮ ਦੇ ਵੱਡਿਆਂ ਨੇ ਕਿਹਾ, ਕਿ ਸਾਨੂੰ ਤਾਂ ਇਹ ਦਿਖਾਈ ਦਿੰਦਾ ਹੈ ਕਿ ਸਪੱਸ਼ਟ ਰੂਪ ਵਿਚ ਤੁਸੀਂ ਗੁੰਮਰਾਹੀ ਤੇ ਹੋ।
قَالَ يَا قَوْمِ لَيْسَ بِي ضَلَالَةٌ وَلَٰكِنِّي رَسُولٌ مِنْ رَبِّ الْعَالَمِينَ
ਨੂਹ ਨੇ ਕਿਹਾ ਕਿ ਹੇ ਮੇਰੀ ਕੌਮ! ਮੇਰੇ ਵਿਚ ਕੋਈ ਗੁੰਮਰਾਹੀ ਨਹੀਂ, ਸਗੋਂ ਮੈਂ ਸਾਰੇ ਸੰਸਾਰ ਦੇ ਰੱਬ ਦਾ ਭੇਜਿਆ ਹੋਇਆ ਹਾਂ।
أُبَلِّغُكُمْ رِسَالَاتِ رَبِّي وَأَنْصَحُ لَكُمْ وَأَعْلَمُ مِنَ اللَّهِ مَا لَا تَعْلَمُونَ
ਤੁਹਾਨੂੰ ਆਪਣੇ ਰੱਬ ਦਾ ਹੁਕਮ ਪਹੁੰਚਾ ਰਿਹਾ ਹਾਂ ਅਤੇ ਤੁਹਾਡਾ ਸ਼ੁੱਭ ਚਿੰਤਕ ਹਾਂ। ਅਤੇ ਮੈਂ’ ਅੱਲਾਹ ਵੱਲੋਂ ਉਹ ਗੱਲਾਂ ਜਾਣਦਾ ਹਾਂ ਜਿਹੜੀਆਂ ਤੁਸੀਂ ਨਹੀਂ ਜਾਣਦੇ।
أَوَعَجِبْتُمْ أَنْ جَاءَكُمْ ذِكْرٌ مِنْ رَبِّكُمْ عَلَىٰ رَجُلٍ مِنْكُمْ لِيُنْذِرَكُمْ وَلِتَتَّقُوا وَلَعَلَّكُمْ تُرْحَمُونَ
ਕੀ ਤੁਹਾਨੂੰ ਇਸ ਉੱਪਰ ਕੋਈ ਹੈਰਾਨੀ ਹੋਈ ਹੈ ਕਿ ਤੁਹਾਡੇ ਰੱਬ ਦਾ ਉਪਦੇਸ਼ ਤੁਹਾਡੇ ਵਿਚੋਂ’ ਹੀਂ ਇੱਕ ਬੰਦੇ ਦੇ ਰਾਹੀਂ ਆਇਆ ਹੈ ਤਾਂ ਕਿ ਉਹ ਤੁਹਾਨੂੰ ਸਾਵਧਾਨ ਕਰੇ ਤਾਂ ਕਿ ਤੁਸੀਂ ਬੱਚੋਂ ਅਤੇ ਤੁਹਾਡੇ ਉੱਪਰ ਰਹਿਮਤ ਕੀਤੀ ਜਾਵੇ।
فَكَذَّبُوهُ فَأَنْجَيْنَاهُ وَالَّذِينَ مَعَهُ فِي الْفُلْكِ وَأَغْرَقْنَا الَّذِينَ كَذَّبُوا بِآيَاتِنَا ۚ إِنَّهُمْ كَانُوا قَوْمًا عَمِينَ
ਉਨ੍ਹਾਂ ਨੇ ਉਸ ਨੂੰ ਝੂਠਲਾ ਦਿੱਤਾ। ਅਤੇ ਅਸੀਂ’ ਨੂਹ ਨੂੰ ਬਚਾ ਲਿਆ ਅਤੇ ਜਿਹੜੇ ਉਨ੍ਹਾਂ ਨਾਲ ਕਿਸ਼ਤੀ ਵਿਚ ਸਨ, ਉਨ੍ਹਾਂ ਲੋਕਾਂ ਨੂੰ ਵੀ ਬਚਾ ਲਿਆ ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਡੋਬ ਦਿੱਤਾ ਜਿਹੜੇ ਯਕੀਨਨ ਅੰਨ੍ਹੇ ਸਨ ਅਤੇ ਜਿਨ੍ਹਾਂ ਨੇ ਸਾਡੀਆਂ ਆਇਦਾਂ ਨੂੰ ਝੁਠਲਾਇਆ ਸੀ। ਬੇਸ਼ਕ ਉਹ ਅੰਨ੍ਹੇ ਲੋਕ ਸਨ।

Choose other languages: