Quran Apps in many lanuages:

Surah Al-Araf Ayahs #66 Translated in Punjabi

أُبَلِّغُكُمْ رِسَالَاتِ رَبِّي وَأَنْصَحُ لَكُمْ وَأَعْلَمُ مِنَ اللَّهِ مَا لَا تَعْلَمُونَ
ਤੁਹਾਨੂੰ ਆਪਣੇ ਰੱਬ ਦਾ ਹੁਕਮ ਪਹੁੰਚਾ ਰਿਹਾ ਹਾਂ ਅਤੇ ਤੁਹਾਡਾ ਸ਼ੁੱਭ ਚਿੰਤਕ ਹਾਂ। ਅਤੇ ਮੈਂ’ ਅੱਲਾਹ ਵੱਲੋਂ ਉਹ ਗੱਲਾਂ ਜਾਣਦਾ ਹਾਂ ਜਿਹੜੀਆਂ ਤੁਸੀਂ ਨਹੀਂ ਜਾਣਦੇ।
أَوَعَجِبْتُمْ أَنْ جَاءَكُمْ ذِكْرٌ مِنْ رَبِّكُمْ عَلَىٰ رَجُلٍ مِنْكُمْ لِيُنْذِرَكُمْ وَلِتَتَّقُوا وَلَعَلَّكُمْ تُرْحَمُونَ
ਕੀ ਤੁਹਾਨੂੰ ਇਸ ਉੱਪਰ ਕੋਈ ਹੈਰਾਨੀ ਹੋਈ ਹੈ ਕਿ ਤੁਹਾਡੇ ਰੱਬ ਦਾ ਉਪਦੇਸ਼ ਤੁਹਾਡੇ ਵਿਚੋਂ’ ਹੀਂ ਇੱਕ ਬੰਦੇ ਦੇ ਰਾਹੀਂ ਆਇਆ ਹੈ ਤਾਂ ਕਿ ਉਹ ਤੁਹਾਨੂੰ ਸਾਵਧਾਨ ਕਰੇ ਤਾਂ ਕਿ ਤੁਸੀਂ ਬੱਚੋਂ ਅਤੇ ਤੁਹਾਡੇ ਉੱਪਰ ਰਹਿਮਤ ਕੀਤੀ ਜਾਵੇ।
فَكَذَّبُوهُ فَأَنْجَيْنَاهُ وَالَّذِينَ مَعَهُ فِي الْفُلْكِ وَأَغْرَقْنَا الَّذِينَ كَذَّبُوا بِآيَاتِنَا ۚ إِنَّهُمْ كَانُوا قَوْمًا عَمِينَ
ਉਨ੍ਹਾਂ ਨੇ ਉਸ ਨੂੰ ਝੂਠਲਾ ਦਿੱਤਾ। ਅਤੇ ਅਸੀਂ’ ਨੂਹ ਨੂੰ ਬਚਾ ਲਿਆ ਅਤੇ ਜਿਹੜੇ ਉਨ੍ਹਾਂ ਨਾਲ ਕਿਸ਼ਤੀ ਵਿਚ ਸਨ, ਉਨ੍ਹਾਂ ਲੋਕਾਂ ਨੂੰ ਵੀ ਬਚਾ ਲਿਆ ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਡੋਬ ਦਿੱਤਾ ਜਿਹੜੇ ਯਕੀਨਨ ਅੰਨ੍ਹੇ ਸਨ ਅਤੇ ਜਿਨ੍ਹਾਂ ਨੇ ਸਾਡੀਆਂ ਆਇਦਾਂ ਨੂੰ ਝੁਠਲਾਇਆ ਸੀ। ਬੇਸ਼ਕ ਉਹ ਅੰਨ੍ਹੇ ਲੋਕ ਸਨ।
وَإِلَىٰ عَادٍ أَخَاهُمْ هُودًا ۗ قَالَ يَا قَوْمِ اعْبُدُوا اللَّهَ مَا لَكُمْ مِنْ إِلَٰهٍ غَيْرُهُ ۚ أَفَلَا تَتَّقُونَ
ਅਤੇ ਆਦ ਦੇ ਵੱਲ ਅਸੀਂ ਉਸ ਦੇ ਭਰਾ ਹੂਦ ਨੂੰ ਭੇਜਿਆ। ਉਸ ਨੇ ਕਿਹਾ ਹੇ ਮੇਰੀ ਕੌਮ! ਅੱਲਾਹ ਦੀ ਬੰਦਗੀ ਕਰੋ ਉਸ ਤੋਂ ਬਿਨਾਂ ਤੁਹਾਡਾ ਕੋਈ ਪੂਜਣਯੋਂਗ ਨਹੀਂ। ਕੀ ਤੁਸੀਂ ਡਰਦੇ ਨਹੀਂ
قَالَ الْمَلَأُ الَّذِينَ كَفَرُوا مِنْ قَوْمِهِ إِنَّا لَنَرَاكَ فِي سَفَاهَةٍ وَإِنَّا لَنَظُنُّكَ مِنَ الْكَاذِبِينَ
ਉਸ ਦੀ ਕੌਮ ਦੇ ਵਡੇਰੇ ਜਿਹੜੇ ਝੂਠਲਾ ਰਹੇ ਸਨ। ਕਹਿਣ ਲੱਗੇ ਕਿ ਅਸੀਂ ਤਾਂ ਤੁਹਾਨੂੰ ਮੂਰਖਤਾ ਵਿਚ ਲਿਬੜੇ ਦੇਖਦੇ ਹਾਂ ਅਤੇ ਸਾਡਾ ਖਿਆਲ ਹੈ ਕਿ ਤੂਸੀਂ’ ਝੂਠੇ ਹੋ।

Choose other languages: