Quran Apps in many lanuages:

Surah Al-Araf Ayahs #187 Translated in Punjabi

وَأُمْلِي لَهُمْ ۚ إِنَّ كَيْدِي مَتِينٌ
ਮੈਂ ਉਨ੍ਹਾਂ ਨੂੰ ਢਿੱਲ ਦਿੰਦਾ ਹਾਂ ਬੇਸ਼ੱਕ ਮੇਰਾ ਦਾਅ ਬਹੁਤ ਮਜ਼ਬੂਤ ਹੈ।
أَوَلَمْ يَتَفَكَّرُوا ۗ مَا بِصَاحِبِهِمْ مِنْ جِنَّةٍ ۚ إِنْ هُوَ إِلَّا نَذِيرٌ مُبِينٌ
ਕੀ ਇਨ੍ਹਾਂ ਲੋਕਾਂ ਨੇ ਵਿਚਾਰ ਨਹੀਂ ਕੀਤਾ ਕਿ ਉਨ੍ਹਾਂ ਦੇ ਸਾਥੀ (ਪੈਗ਼ੰਬਰ) ਨੂੰ ਕੋਈ ਪਾਗਲਪਣ ਨਹੀਂ ਹੈ। ਉਹ ਤਾਂ ਸਪੱਸ਼ਟ ਸਾਵਧਾਨ ਕਰਨ ਵਾਲਾ ਹੈ।
أَوَلَمْ يَنْظُرُوا فِي مَلَكُوتِ السَّمَاوَاتِ وَالْأَرْضِ وَمَا خَلَقَ اللَّهُ مِنْ شَيْءٍ وَأَنْ عَسَىٰ أَنْ يَكُونَ قَدِ اقْتَرَبَ أَجَلُهُمْ ۖ فَبِأَيِّ حَدِيثٍ بَعْدَهُ يُؤْمِنُونَ
ਕੀ ਉਨ੍ਹਾਂ ਨੇ ਆਕਾਸ਼ਾਂ ਅਤੇ ਧਰਤੀ ਦੀ ਵਿਵਸਥਾ ਉੱਪਰ ਨਜ਼ਰ ਨਹੀਂ ਪਾਈ ਅਤੇ ਜਿਹੜਾ ਕੁਝ ਅੱਲਾਹ ਨੇ ਪੈਦਾ ਕੀਤਾ ਹੈ, ਉਸ ਉੱਤੇ ਵੀ ਅਤੇ ਇਸ ਗੱਲ ਉੱਪਰ ਵੀ, ਕਿ ਹੋ ਸਕਦਾ ਹੈ ਉਨ੍ਹਾਂ ਦਾ ਸਮਾਂ ਨੇੜੇ ਆ ਗਿਆ ਹੈ। ਤਾਂ ਇਸ ਤੋਂ ਬਾਅਦ ਉਹ ਕਿਸ ਗੱਲ ਉੱਪਰ ਈਮਾਨ ਲਿਆਉਣਗੇ।
مَنْ يُضْلِلِ اللَّهُ فَلَا هَادِيَ لَهُ ۚ وَيَذَرُهُمْ فِي طُغْيَانِهِمْ يَعْمَهُونَ
ਜਿਸ ਨੂੰ ਅੱਲਾਹ ਮਾਰਗ ਵਹੀਨ ਕਰ ਦੇਵੇ ਉਸ ਦਾ ਕੋਈ ਰਾਹ ਦਿਖਾਉਣ ਵਾਲਾ ਨਹੀਂ। ਉਹ ਉਸ ਨੂੰ ਇਨਕਾਰ ਦੀ ਹਾਲਤ ਵਿਚ ਭਟਕਦਾ ਹੋਇਆ ਛੱਡ ਦਿੰਦਾ ਹੈ।
يَسْأَلُونَكَ عَنِ السَّاعَةِ أَيَّانَ مُرْسَاهَا ۖ قُلْ إِنَّمَا عِلْمُهَا عِنْدَ رَبِّي ۖ لَا يُجَلِّيهَا لِوَقْتِهَا إِلَّا هُوَ ۚ ثَقُلَتْ فِي السَّمَاوَاتِ وَالْأَرْضِ ۚ لَا تَأْتِيكُمْ إِلَّا بَغْتَةً ۗ يَسْأَلُونَكَ كَأَنَّكَ حَفِيٌّ عَنْهَا ۖ قُلْ إِنَّمَا عِلْمُهَا عِنْدَ اللَّهِ وَلَٰكِنَّ أَكْثَرَ النَّاسِ لَا يَعْلَمُونَ
ਉਹ ਤੁਹਾਡੇ ਤੋਂ ਕਿਆਮਤ ਦੇ ਸਬੰਧ ਵਿਚ ਪੁੱਛਦੇ ਹਨ ਕਿ ਉਹ ਕਦੋਂ ਆਵੇਗੀ। ਆਖੋ, ਕਿ ਇਸ ਦਾ ਗਿਆਨ ਤਾਂ ਮੇਰੇ ਰੱਬ ਕੋਲ ਹੈ। ਉਹ ਹੀ ਉਸ ਨੂੰ ਨਿਸ਼ਚਿਤ ਸਮੇ ਤੇ ਪ੍ਰਗਟ ਕਰੇਗਾ। ਉਹ ਧਰਤੀ ਅਤੇ ਆਕਾਸ਼ਾਂ ਵਿਚ ਭਾਰੀ ਹੋ ਰਹੀ ਹੈ। ਉਹ ਜਦੋ ਤੁਹਾਡੇ ਉੱਪਰ ਆਵੇਗੀ ਤਾਂ ਅਚਾਨਕ ਆਏਗੀ। ਉਹ ਤੁਹਾਨੂੰ ਪੁੱਛਦੇ ਹਨ ਜਿਵੇਂ ਕਿ ਤੁਸੀਂ ਉਸ ਬਾਰੇ ਖੋਜ ਕਰ ਚੁੱਕੇ ਹੋ। ਕਹੋ, ਇਸ ਦਾ ਗਿਆਨ ਤਾਂ ਸਿਰਫ਼ ਅੱਲਾਹ ਕੋਲ ਹੈ। ਪਰੰਤੂ ਜ਼ਿਆਦਾਤਰ ਲੋਕ ਨਹੀਂ ਜਾਣਦੇ।

Choose other languages: